ਹਰ ਦੂਜੇ ਪੰਜਾਬੀ ਗੀਤ ‘ਚ ਨਜ਼ਰ ਆਉਂਦੀ ਹੈ ਮਾਡਲ ਅਤੇ ਅਦਾਕਾਰਾ ਗਿੰਨੀ ਕਪੂਰ, ਸਭ ਤੋਂ ਪਹਿਲਾਂ ਇਸ ਗਾਇਕ ਨਾਲ ਆਈ ਸੀ ਨਜ਼ਰ

By  Shaminder May 13th 2020 01:58 PM -- Updated: May 13th 2020 02:02 PM

ਡਿੰਪਲ ਗਰਲ ਗਿੰਨੀ ਕਪੂਰ ਇੱਕ ਅਜਿਹਾ ਨਾਂਅ ਜਿਸ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ । ਗਿੰਨੀ ਕਪੂਰ ਅੱਜ ਹਰ ਤੀਜੇ ਪੰਜਾਬੀ ਗੀਤ ‘ਚ ਨਜ਼ਰ ਆ ਰਹੀ ਹੈ । ਜੱਦੀ ਤੌਰ ‘ਤੇ ਦਿੱਲੀ ਦੀ ਰਹਿਣ ਵਾਲੀ ਇਸ ਮਾਡਲ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਹੈ । ਅੱਜ ਅਸੀਂ ਤੁਹਾਨੂੰ ਇਸ ਡਿੰਪਲ ਗਰਲ ਬਾਰੇ ਦੱਸਣ ਜਾ ਰਹੇ ਹਾਂ । ਉਨ੍ਹਾਂ ਦਾ ਘਰ ਦਾ ਨਾਂਅ ਡਿੰਪਲ ਹੈ ਅਤੇ ਉਹ ਪਹਿਲੀ ਵਾਰ ਪ੍ਰੀਤ ਹਰਪਾਲ ਦੇ ਗੀਤ ਬਲੈਕ ਸੂਟ ‘ਚ ਨਜ਼ਰ ਆਏ ਸਨ ।

ਜੋ ਕਿ 2014 ‘ਚ ਆਇਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹਿੰਦੀ ਗੀਤ ਲਈ ਮਾਡਲਿੰਗ ਕੀਤੀ ਅਤੇ 2019 ‘ਚ ਉਹ ਮਾਡਲਿੰਗ ਦੇ ਨਾਲ ਨਾਲ ਬਰਾਤ ਬੰਦੀ ਨਾਂਅ ਦੀ ਫ਼ਿਲਮ ‘ਚ ਵੀ ਕੰਮ ਕਰਨ ਦਾ ਮੌਕਾ ਉਨ੍ਹਾਂ ਨੂੰ ਮਿਲਿਆ ।

https://www.instagram.com/p/B6ArbDfBwze/

ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । ਅੰਮ੍ਰਿਤ ਮਾਨ ਦੇ ਨਾਲ ‘ਟ੍ਰੈਂਡਿੰਗ ਨਖਰਾ’ ਗੀਤ ‘ਚ ਬਤੌਰ ਮਾਡਲ ਕੰਮ ਕਰਕੇ ਉਨ੍ਹਾਂ ਨੇ ਖੂਬ ਸੁਰਖ਼ੀਆਂ ਵਟੋਰੀਆਂ ।

ਇਸ ਤੋਂ ਇਲਾਵਾ ਕਰਣ ਔਜਲਾ, ਆਰ ਨੇਤ, ਰਾਜਵੀਰ ਜਵੰਦਾ ਸਣੇ ਲੱਗਪਗ ਹਰ ਪੰਜਾਬੀ ਗਾਇਕ ਦੇ ਨਾਲ ਉਹ ਕੰਮ ਕਰ ਚੁੱਕੇ ਹਨ । ਉਨ੍ਹਾਂ ਦੇ ਸ਼ੌਂਕ ਦੀ ਗੱਲ ਕੀਤੀ ਜਾਵੇ ਤਾਂ ਇਸ ਡਿੰਪਲ ਗਰਲ ਨੂੰ ਸ਼ਾਪਿੰਗ, ਡਾਂਸ ਅਤੇ ਸੌਂਣਾ ਬੇਹੱਦ ਚੰਗਾ ਲੱਗਦਾ ਹੈ ।

https://www.instagram.com/p/B7nvd2ChqH0/

ਉਨ੍ਹਾਂ ਦੀ ਇੱਕ ਭੈਣ ਵੀ ਹੈ ਜਿਸ ਦਾ ਨਾਂਅ ਤਾਨਿਆ ਕਪੂਰ ਹੈ ।

https://www.instagram.com/p/B8_BOmChgdi/

ਇਸ ਤੋਂ ਇਲਾਵਾ ਉਨ੍ਹਾਂ ਦੇ ਫੇਵਰੇਟ ਬਾਲੀਵੁੱਡ ਅਦਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਰਣਬੀਰ ਕਪੂਰ, ਨਵਾਜ਼ੂਦੀਨ ਸਿੱਦੀਕੀ ਅਤੇ ਸਿਧਾਰਥ ਮਲਹੋਤਰਾ ਬਹੁਤ ਪਸੰਦ ਹਨ । ਇਸ ਦੇ ਨਾਲ ਹੀ ਪਾਲੀਵੁੱਡ ਗਾਇਕਾਂ ਚੋਂ ਉਨ੍ਹਾਂ ਨੂੰ ਦਿਲਜੀਤ ਦੋਸਾਂਝ ਬਹੁਤ ਹੀ ਜ਼ਿਆਦਾ ਪਸੰਦ ਨੇ ।

https://www.instagram.com/p/B6FgaYthF0J/

ਹੀਰੋਇਨਾਂ ਚੋਂ ਉਨ੍ਹਾਂ ਨੂੰ ਯਾਮੀ ਗੌਤਮ ਅਤੇ ਦੀਪਿਕਾ ਪਾਦੂਕੋਣ ਦੀ ਅਦਾਕਾਰੀ ਵਧੀਆ ਲੱਗਦੀ ਹੈ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਟੀਵੀਸੀ ਦੇ ਨਾਲ ਕੀਤੀ ਸੀ ।

Related Post