ਪੰਜਾਬੀ ਫ਼ਿਲਮਾਂ ਦੇ ਅਮਿਤਾਭ ਬੱਚਨ ਮੰਨੇ ਜਾਣ ਵਾਲੇ ਸਤੀਸ਼ ਕੌਲ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ,ਇੰਝ ਸ਼ੁਰੂ ਹੋਇਆ ਸੀ ਬੁਰਾ ਦੌਰ

By  Shaminder August 21st 2019 04:49 PM

ਪੰਜਾਬੀ ਫ਼ਿਲਮਾਂ ਦੇ ਅਮਿਤਾਭ ਬੱਚਨ ਦੇ ਨਾਂਅ ਨਾਲ ਮਸ਼ਹੂਰ ਸਤੀਸ਼ ਕੌਲ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਨੇ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਬਾਰੇ ਦੱਸਾਂਗੇ ।  ਸਤੀਸ਼ ਕੌਲ ਦਾ ਜਨਮ 26 ਸਤੰਬਰ 1948 ਨੁੰ ਕਸ਼ਮੀਰ 'ਚ ਹੋਇਆ । ਉਹ ਇੱਕ ਸੰਗੀਤਕ ਘਰਾਣੇ ਨਾਲ ਸਬੰਧ ਰੱਖਦੇ ਸਨ,ਜਿਸ ਕਾਰਨ ਉਨ੍ਹਾਂ ਦੀ ਕਲਾ ਦੇ ਇਸ ਖੇਤਰ 'ਚ ਰੂਚੀ ਵਧਣ ਲੱਗੀ ।

ਹੋਰ ਵੇਖੋ:ਦਰ ਦਰ ਦੀਆਂ ਠੋਕਰਾਂ ਖਾ ਰਹੇ ਐਕਟਰ ਸਤੀਸ਼ ਕੌਲ ਨੂੰ ਮਿਲਿਆ ਮਦਦ ਦਾ ਭਰੋਸਾ, ਦੇਖੋ ਵੀਡਿਓ

ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਐਕਟਿੰਗ ਦੀਆਂ ਬਾਰੀਕੀਆਂ ਸਿੱਖਣ ਲਈ ਪੂਣੇ ਚਲੇ ਗਏ ।ਐਕਟਿੰਗ ਦੀਆਂ ਬਾਰੀਕੀਆਂ ਸਿੱਖਣ ਦੌਰਾਨ ਹੀ ਉਨ੍ਹਾਂ ਦੀ ਮੁਲਾਕਾਤ ਰਾਮਾਨੰਦ ਸਾਗਰ ਨਾਲ ਹੋਈ । ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਫ਼ਿਲਮ 'ਚ ਕੰਮ ਕਰਨ ਦਾ ਮੌਕਾ ਦਿੱਤਾ ਅਤੇ ਆਪਣੇ ਨਾਲ ਮੁੰਬਈ ਨਾਲ ਲੈ ਆਏ 1973 'ਚ ਵੱਡੇ ਪਰਦੇ 'ਤੇ ਸਤੀਸ਼ ਕੌਲ ਨੇ 'ਪ੍ਰੇਮ ਪਰਬਤ' ਨਾਲ ਵੱਡੇ ਪਰਦੇ 'ਤੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ।

ਇਸ ਤੋਂ ਬਾਅਦ 1975 ਉਨ੍ਹਾਂ ਦੀ ਪੰਜਾਬੀ ਫ਼ਿਲਮ 'ਮੋਰਨੀ' ਆਈ । ਇਸੇ ਫ਼ਿਲਮ ਨਾਲ ਪੰਜਾਬੀ ਫ਼ਿਲਮ ਇੰਡਸਟਰੀ 'ਚ ਉਨ੍ਹਾਂ ਦੀ ਪਛਾਣ ਬਣੀ । ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਪੰਜਾਬੀ ਫ਼ਿਲਮਾਂ ਦਿੱਤੀਆਂ । ਜਿਸ 'ਚ ਲੱਛੀ,ਸੱਯਦਾ ਜੋਗਣ,ਰਾਣੋ ਸਣੇ ਕਈ ਪੰਜਾਬੀ ਫ਼ਿਲਮਾਂ ਸ਼ਾਮਿਲ ਹਨ । ਉਹ ਤਿੰਨ ਸੋ ਤੋਂ ਵੱਧ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਦਿਲੀਪ ਕੁਮਾਰ,ਸ਼ਾਹਰੁਖ ਖ਼ਾਨ, ਦੇਵਾਨੰਦ ,ਅਮੀਰ ਖ਼ਾਨ ਸਣੇ ਹੋਰ ਬਾਲੀਵੁੱਡ ਦੀਆਂ ਕਈ ਹਸਤੀਆਂ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ ।

ਪੀਟੀਸੀ ਪੰਜਾਬੀ ਵੱਲੋਂ 2011 'ਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਨਵਾਜ਼ਿਆ ਗਿਆ ਸੀ । ਸਤੀਸ਼ ਕੌਲ ਦੇ ਬੁਰੇ ਦੌਰ ਦੀ ਗੱਲ ਕਰੀਏ ਤਾਂ ਕਾਫੀ ਸਮੇਂ ਪਹਿਲਾਂ ਉਨ੍ਹਾਂ ਦਾ ਪਤਨੀ ਨਾਲ ਤਲਾਕ ਹੋ ਗਿਆ ਸੀ। ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਛੱਡ ਕੇ ਵਿਦੇਸ਼ ਚਲੀ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਬੁਰਾ ਵਕਤ ਸ਼ੁਰੂ ਹੋ ਗਿਆ ਅਤੇ ਉਨ੍ਹਾਂ ਨੇ ਗੁਜ਼ਾਰੇ ਲਈ ਇੱਕ ਸਕੂਲ ਵੀ ਖੋਲਿਆ ਸੀ ਪਰ ਇਸ ਸਕੂਲ ਕਾਰਨ ਉਨ੍ਹਾਂ ਦਾ ਘਰ ਤੱਕ ਵਿਕ ਗਿਆ ਸੀ ।

ਉਹ ਲੰਮੇ ਸਮੇਂ ਤੋਂ ਲੁਧਿਆਣਾ 'ਚ ਰਹਿ ਰਹੇ ਹਨ ਅਤੇ ਇੱਥੇ ਹੀ ਇੱਕ ਉਨ੍ਹਾਂ ਦੀ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਸਹਾਰਾ ਦਿੱਤਾ ।ਮੀਡੀਆ 'ਚ ਖ਼ਬਰਾਂ ਆਉਣ ਤੋਂ ਬਾਅਦ ਕਈ ਲੋਕ ਸਤੀਸ਼ ਕੌਲ ਦੀ ਮਦਦ ਲਈ ਅੱਗੇ ਆਏ ਤੇ ਪੰਜਾਬ ਸਰਕਾਰ ਨੇ ਵੀ ਸਤੀਸ਼ ਕੌਲ ਦੀ ਆਰਥਿਕ ਮਦਦ ਕੀਤੀ ਸੀ । ਦੱਸ ਦਈਏ ਕਿ ਇਸ ਤੋਂ ਪਹਿਲਾਂ ਉਹ ਇੱਕ ਬਿਰਧ ਆਸ਼ਰਮ 'ਚ ਰਹਿ ਰਹੇ ਸਨ ।

 

Related Post