ਲੋਕ ਗਾਇਕ ਮਨਮੋਹਨ ਵਾਰਿਸ ਦੀ ਗਾਇਕੀ ਹਰ ਕਿਸੇ ਨੂੰ ਦਿੰਦੀ ਹੈ ਖ਼ਾਸ ਸੁਨੇਹਾ,ਜਾਣੋਂ ਉਨ੍ਹਾਂ ਦੇ ਸੰਗੀਤਕ ਸਫ਼ਰ ਅਤੇ ਪਰਿਵਾਰ ਬਾਰੇ 

By  Shaminder July 3rd 2019 11:14 AM

ਵਾਰਿਸ ਭਰਾਵਾਂ ਦੀ ਜੋੜੀ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਰਾਜ ਕਰਦੀ ਆ ਰਹੀ ਹੈ । ਇਨ੍ਹਾਂ ਭਰਾਵਾਂ ਨੇ ਹਮੇਸ਼ਾ ਹੀ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਏ ਹਨ । ਕੈਨੇਡਾ ਵਿੱਚ ਇਨ੍ਹਾਂ ਵੱਲੋਂ ਗਾਇਆ ਜਾਣ ਵਾਲਾ ਪੰਜਾਬੀ ਵਿਰਸਾ ਕਾਫ਼ੀ ਪ੍ਰਸਿੱਧ ਹੈ । ਅੱਜ ਅਸੀਂ ਤੁਹਾਨੂੰ ਇਨ੍ਹਾਂ ਭਰਾਵਾਂ ਵਿੱਚੋਂ ਇੱਕ ਮਨਮੋਹਨ ਵਾਰਿਸ ਦੇ ਜੀਵਨ ਬਾਰੇ ਦੱਸਾਂਗੇ ।ਜੱਟ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਮਨਮੋਹਨ ਵਾਰਸ ਦੇ ਪਿਤਾ ਨੂੰ ਕਵਿਤਾ ਲਿਖਣ ਦਾ ਸ਼ੌਂਕ ਸੀ । ਗਾਇਕੀ ਨੂੰ ਉਹ ਗੌਡ ਗਿਫ਼ਟ ਮੰਨਦੇ ਹਨ ਮਨਮੋਹਨ ਵਾਰਿਸ ਨੇ ਜਸਵੰਤ ਭੰਵਰਾ ਨੂੰ ਪੁੱਛ ਕੇ ਸੰਗੀਤ ਦੇ ਗੁਰ ਆਪਣੇ ਭਰਾਵਾਂ ਨੂੰ ਵੀ ਦਿੱਤੇ ।

ਹੋਰ ਵੇਖੋ :ਸੂਫ਼ੀ ਰੰਗ ‘ਚ ਰੰਗੇ ਨਜ਼ਰ ਆਉਣਗੇ ਮਨਮੋਹਨ ਵਾਰਿਸ, ਲੈ ਕੇ ਆ ਰਹੇ ਨੇ ‘ਰੱਬ ਵਰਗਾ ਯਾਰ’

https://www.instagram.com/p/Bw3jldiB0Y-/

ਵਾਰਿਸ ਭਰਾ ਇੱਕ ਦੂਜੇ ਨੂੰ ਬਹੁਤ ਕ੍ਰਿਟੀਸਾਈਜ਼ ਕਰਦੇ ਹਨ ਅਤੇ ਇੱਕ ਦੂਜੇ ਨੂੰ ਵਧੀਆ ਬਨਾਉਣ 'ਚ ਲੱਗੇ ਰਹਿੰਦੇ ਹਨ ।ਦੀਪਕ ਬਾਲੀ ਉਨ੍ਹਾਂ ਦੇ ਕਲਾਸਮੇਟ ਰਹੇ ਹਨ  । ਦੀਪਕ ਬਾਲੀ ਪਲਾਜ਼ਮਾ ਰਿਕਾਰਡਜ਼ ਕੰਪਨੀ ਦਾ ਕੰਮ ਵੇਖਦੇ ਹਨ ।  ਉਨ੍ਹਾਂ ਦੀ ਗਾਇਕੀ ਨੂੰ ਚਾਹੁਣ ਵਾਲੇ ਲੱਖਾਂ ਦੀ ਗਿਣਤੀ ਵਿੱਚ ਹਨ  । ਮਨਮੋਹਨ ਵਾਰਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

https://www.youtube.com/watch?v=y0U25Cb6730

ਜਿਨ੍ਹਾਂ ਵਿੱਚੋਂ 'ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ', 'ਕਿਤੇ ਕੱਲ੍ਹੀ ਬਹਿ ਕੇ ਸੋਚੀ ਨੀ' ਆਪਣੀ ਸਾਫ਼ ਸੁਥਰੀ ਗਾਇਕੀ ਲਈ ਮਨਮੋਹਨ ਵਾਰਸ ਮਸ਼ਹੂਰ ਹਨ ਅਤੇ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਮਿਊੁਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਜਨਮ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਇੱਕ ਪਿੰਡ ਹੱਲੂਵਾਲ 'ਚ ਤਿੰਨ ਅਗਸਤ 1967 'ਚ ਉਨ੍ਹਾਂ ਦਾ ਜਨਮ ਹੋਇਆ ਸੀ । ਉਨ੍ਹਾਂ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਤੋਂ ਹੀ ਪੂਰੀ ਕੀਤੀ ਅਤੇ ਉਚੇਰੀ ਸਿੱਖਿਆ ਲਈ ਉਹ ਚੰਡੀਗੜ੍ਹ ਆ ਗਏ ।

https://www.instagram.com/p/Bv8LZrKhe5p/

ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਮਿਊਜ਼ਿਕ 'ਚ ਐੱਮ.ਏ ਕੀਤੀ ਹੋਈ ਹੈ । ਉਹ ਆਪਣੇ ਭਰਾਵਾਂ 'ਚੋਂ ਸਭ ਤੋਂ ਵੱਡੇ ਹਨ ਉਸ ਤੋਂ ਛੋਟੇ ਸੰਗਤਾਰ ਹਨ ਅਤੇ ਸਭ ਤੋਂ ਛੋਟੇ ਹਨ ਕਮਲਹੀਰ । ਗਾਉਣ ਦਾ ਸ਼ੌਂਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ ਅਤੇ ਉਨ੍ਹਾਂ ਨੇ ਗਿਆਰਾਂ ਸਾਲ ਦੀ ਉਮਰ 'ਚ ਹੀ ਸਿੱਖਣਾ ਸ਼ੁਰੂ ਕਰ ਦਿੱਤਾ ਸੀ ।ਗਾਇਕੀ ਦੇ ਗੁਰ ਉਨ੍ਹਾਂ ਨੇ ਜਸਵੰਤ ਸਿੰਘ ਭੰਵਰਾ ਤੋਂ ਲਏ ।

https://www.youtube.com/watch?v=CYQhqXFOg2c

ਉਨ੍ਹਾਂ ਦੀ ਪਹਿਲੀ ਐਲਬਮ 1993 'ਚ ਪਹਿਲੀ ਐਲਬਮ ਆਈ ਸੀ 'ਗੈਰਾਂ ਨਾਲ ਪੀਂਘਾਂ ਝੂਟਦੀਏ',ਇਹ ਗੀਤ ਬਹੁਤ ਹੀ ਮਕਬੂਲ ਹੋਇਆ ਸੀ । ਇਸ ਤੋਂ ਬਾਅਦ ਗਜਰੇ ਗੋਰੀ ਦੇ,ਹੁਸਨ ਦਾ ਜਾਦੂ ,ਸੁੱਤੀ ਪਈ ਨੂੰ ਹਿਚਕੀਆਂ ਆਉੇਣਗੀਆਂ ਸਣੇ ਕਈ ਹਿੱਟ ਗੀਤ ਗਾ ਕੇ ਸਰੋਤਿਆਂ ਦੀ ਝੋਲੀ ਪਾਏ । ਉਨ੍ਹਾਂ ਦੇ ਵੱਡੇ ਪੁੱਤਰ ਦਾ ਨਾਂਅ ਅਮਰ ਹੈ,ਅਮਰ ਨਾਂਅ ਉਨ੍ਹਾਂ ਨੇ ਪ੍ਰਸਿੱਧ ਢਾਡੀ ਅਮਰ ਸਿੰਘ ਸ਼ੌਂਕੀ ਦੇ ਨਾਂਅ ਤੋਂ ਪ੍ਰੇਰਿਤ ਹੋ ਕੇ ਰੱਖਿਆ  ਸੀ ।

https://www.youtube.com/watch?v=laTc9lBue78

ਕਿਉਂਕਿ ਮਨਮੋਹਨ ਵਾਰਸ ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ ।ਸ਼ੁਰੂਆਤ 'ਚ ਉਹ ਹੋਰਨਾਂ ਕੰਪਨੀਆਂ ਨਾਲ ਆਪਣੇ ਗੀਤ ਕੱਢਦੇ ਸਨ,ਪਰ ਬਾਅਦ 'ਚ ਉਨ੍ਹਾਂ ਨੇ ਪਲਾਜ਼ਮਾ ਰਿਕਾਰਡਜ਼ ਦੇ ਨਾਂਅ ਹੇਠ ਆਪਣੀ ਕੰਪਨੀ ਬਣਾਈ । ਜਿਸ ਦੇ ਤਹਿਤ ਉਹ ਆਪਣੇ ਸਾਰੇ ਗਾਣੇ ਕੱਢਦੇ ਹਨ । ਉਨ੍ਹਾਂ ਨੇ ਪੰਜਾਬੀ ਵਿਰਸਾ 2004 'ਚ ਸ਼ੁਰੂ ਕੀਤਾ ਸੀ ।

https://www.youtube.com/watch?v=Ybv-fNGQxTM

ਜੋ ਕਿ ਕੈਨੇਡਾ 'ਚ ਕਾਫੀ ਮਕਬੂਲ ਹੈ ਅਤੇ ਹੁਣ ਉਹ ਆਪਣੇ ਸਾਰੇ ਪਰਿਵਾਰ ਨਾਲ ਵੈਨਕੁਵਰ ਕੈਨੇਡਾ 'ਚ ਸੈੱਟ ਹਨ ।ਬਚਪਨ ਤੋਂ ਲੈ ਕੇ ਹੁਣ ਤੱਕ ਇੱਕਠੇ ਹਨ ।ਹੰਸ ਰਾਜ ਹੰਸ ਅਤੇ ਸੁਰਜੀਤ ਬਿੰਦਰਖੀਆ ਨਾਲ ਵੀ ਗਾਇਆ ਹੈ ।ਲੈ ਲਓ ਪੰਜਾਬੀ ਵਿਰਸਾ ਮੰਗਲ ਹਠੂਰ ਨੇ ਲਿਖਿਆ ਉਹ ਵੀ ਗਾਇਆ ।ਬੇਸ਼ੱਕ ਉਹ ਵਿਦੇਸ਼ 'ਚ ਵੱਸ ਗਏ ਨੇ ਪਰ ਆਪਣੇ ਦੇਸ਼ ਅਤੇ ਪੰਜਾਬ ਦੀ ਮਿੱਟੀ ਨਾਲ ਉਹ ਜੁੜੇ ਹੋਏ ਨੇ ਅਤੇ ਉਹ ਪੰਜਾਬ ਅਤੇ ਪੰਜਾਬੀਅਤ ਦੀ ਲਗਾਤਾਰ ਸੇਵਾ ਕਰ ਰਹੇ ਨੇ।

Related Post