ਮਿਸ ਪੂਜਾ ਨੇ 'ਝੋਨਾ ਲਾਉਣਾ ਹੀ ਛੱਡ ਦੇਣਾ' ਨਾਲ ਇੰਡਸਟਰੀ 'ਚ ਬਣਾਈ ਸੀ ਪਛਾਣ,ਇਸ ਸ਼ਖਸ ਨੇ ਦਿਵਾਇਆ ਸੀ ਮੌਕਾ

By  Shaminder January 14th 2020 04:46 PM

ਝੋਨਾ ਲਾਉਣਾ ਈ ਛੱਡ ਦੇਣਾ ਨਾਲ ਮਕਬੂਲ ਹੋਈ ਗਾਇਕਾ ਮਿਸ ਪੂਜਾ ਨੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ਦੀ ਸੇਵਾ ਕਰ ਰਹੀ ਹੈ । ਉਨ੍ਹਾਂ ਨੇ ਆਪਣੇ ਸੰਗੀਤਕ ਕਰੀਅਰ 'ਚ ਕਈ ਕਾਮਯਾਬ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਉਨ੍ਹਾਂ ਨੇ ਪੰਜਾਬ ਦੇ ਲੱਗਪੱਗ ਹਰ ਗਾਇਕ ਨਾਲ ਗੀਤ ਗਾਏ ਹਨ ।ਉਨ੍ਹਾਂ ਦਾ ਅਸਲ ਨਾਂਅ ਗੁਰਿੰਦਰ ਕੌਰ ਹੈ,ਮਿਊਜ਼ਿਕ ਦਾ ਸ਼ੌਂਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ ਅਤੇ ਉਹ ਆਪਣੇ ਸਕੂਲ ਅਤੇ ਕਾਲਜ 'ਚ ਅਕਸਰ ਪਰਫਾਰਮ ਕਰਦੇ ਰਹਿੰਦੇ ਸਨ ।

ਹੋਰ ਵੇਖੋ:ਮਿਸ ਪੂਜਾ ਨਾਲ ‘ਮਿੱਤਰਾਂ ਦੇ ਨੰਬਰ ਮਿਲਾਉਣ ਵਾਲੀਏ’ ਸਣੇ ਕਈ ਹਿੱਟ ਗੀਤ ਦੇਣ ਵਾਲੇ ਦਰਸ਼ਨ ਖੇਲਾ ਅੱਜਕੱਲ੍ਹ ਇਸ ਤਰ੍ਹਾਂ ਬਿਤਾ ਰਹੇ ਜ਼ਿੰਦਗੀ

ਕਾਲਜ 'ਚ ਹੀ ਉਨ੍ਹਾਂ ਨੇ ਮਿਰਜ਼ਾ ਗਾਇਆ ਸੀ । ਜਿੱਥੇ ਉਨ੍ਹਾਂ ਨੂੰ ਇੱਕ ਮਸ਼ਹੂਰ ਸਰੰਗੀ ਪਲੇਅਰ ਧੀਰਾ ਜੀ ਉਨ੍ਹਾਂ ਨੇ ਹੀ ਸੁਣਿਆ ਸੀ 'ਤੇ ਉਨ੍ਹਾਂ ਨੇ ਹੀ ਲਾਲ ਕਮਲ ਕੋਲ ਭੇਜਿਆ ਸੀ ਜਿਨ੍ਹਾਂ ਨੂੰ ਕਿ ਇੱਕ ਫੀਮੇਲ ਸਿੰਗਰ ਦੀ ਲੋੜ ਸੀ । ਬਸ ਫਿਰ ਕੀ ਸੀ ਇੱਥੋਂ ਹੀ ਮਿਸ ਪੂਜਾ ਦਾ ਸੰਗੀਤਕ ਸਫ਼ਰ ਸ਼ੁਰੂ ਹੋ ਗਿਆ ਸੀ ।

ਪਰ ਘਰ ਦਿਆਂ ਦੇ ਸਹਿਯੋਗ ਤੋਂ ਬਿਨਾਂ ਇਹ ਸੰਭਵ ਨਹੀਂ ਸੀ ਅਤੇ ਉਨ੍ਹਾਂ ਦੇ ਘਰ 'ਚ ਮਿਸ ਪੂਜਾ ਦੇ ਪਿਤਾ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਉਹ ਚਾਹੁੰਦੇ ਸਨ ਕਿ ਮਿਸ ਪੂਜਾ ਗਾਇਕੀ ਦੇ ਖੇਤਰ 'ਚ ਨਾਮ ਕਮਾਵੇ।ਮਿਸ ਪੂਜਾ ਹੁਣ ਤੱਕ ਤਿੰਨ ਸੌ ਐਲਬਮ ਕੱਢ ਚੁੱਕੇ ਹਨ ਅਤੇ 3500 ਦੇ ਕਰੀਬ ਗੀਤ ਗਾ ਚੁੱਕੇ ਹਨ ।ਉਨ੍ਹਾਂ ਦੇ ਨਾਂਅ ਪੰਜਾਬੀ ਇੰਡਸਟਰੀ 'ਚ ਏਨੀ ਵੱਡੀ ਗਿਣਤੀ 'ਚ ਗੀਤ ਗਾਉਣ ਦਾ ਰਿਕਾਰਡ ਹੈ ।

ਜਿਸ 'ਚ ਕਈ ਡਿਊਟ ਸੌਂਗ ਸ਼ਾਮਿਲ ਹਨ ।'ਭੰਨ ਚੂੜੀਆਂ' ਬਹੁਤ ਪਸੰਦ ਹੈ 'ਤੇ ਇਸੇ ਗੀਤ ਨਾਲ ਉਹ ਸਰੋਤਿਆਂ ਦੇ ਨਾਲ ਰੁਬਰੂ ਹੋਏ ਸਨ ।ਪੀਟੀਸੀ ਪੰਜਾਬੀ ਦੇ ਸ਼ੋਅ 'ਚ ਉਨ੍ਹਾਂ ਨੇ ਆਪਣੇ ਦਿਲ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ।

ਉਨ੍ਹਾਂ ਨੇ ਕਈ ਗਾਇਕਾਂ ਨੂੰ ਸੁਣਿਆ ਜਿਸ 'ਚ ਹੰਸ ਰਾਜ ਹੰਸ,ਸਰਦੂਲ ਸਿਕੰਦਰ,ਸੁਰਿੰਦਰ ਕੌਰ,ਮਾਸਟਰ ਸਲੀਮ ਸਣੇ ਕਈ ਗਾਇਕਾਂ ਨੂੰ ਸੁਣਦੇ ਹੁੰਦੇ ਸਨ । ਉਨ੍ਹਾਂ ਨੇ ਕਲਾਸੀਕਲ ਸੰਗੀਤ ਵੀ ਸਿੱਖਿਆ ਹੋਇਆ ਹੈ ।

 

Related Post