ਮਸ਼ਹੂਰ ਗਾਇਕ ਪਰਗਟ ਭਾਗ ਮੁੜ ਤੋਂ ਇੰਡਸਟਰੀ 'ਚ ਹੋ ਰਹੇ ਸਰਗਰਮ ,ਇਸ ਵਜ੍ਹਾ ਕਰਕੇ ਰਹੇ ਸਨ ਇੰਡਸਟਰੀ ਤੋਂ ਦੂਰ

By  Shaminder October 22nd 2019 02:32 PM

ਪਰਗਟ ਭਾਗੂ ਇੱਕ ਅਜਿਹਾ ਗਾਇਕ ਜਿਸ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਪਰ ਪਿਛਲੇ ਲੰਮੇ ਸਮੇਂ ਤੋਂ ਉਹ ਪੰਜਾਬੀ ਇੰਡਸਟਰੀ ਤੋਂ ਦੂਰ ਰਹੇ ਹਨ । ਏਨੇ ਲੰਮਾ ਸਮਾਂ ਗਾਇਕੀ ਤੋਂ ਦੂਰ ਰਹਿਣ ਦਾ ਕਾਰਨ ਸੀ ਉਨ੍ਹਾਂ ਦੇ ਘਰ ਦੇ ਹਾਲਾਤ ਅਤੇ ਉਨ੍ਹਾਂ ਦੀ ਪਤਨੀ ਨੂੰ ਕੈਂਸਰ ਵਰਗੀ ਬੀਮਾਰੀ ਨੇ ਆ ਘੇਰਿਆ ਸੀ ਅਤੇ ਪਤਨੀ ਦੇ ਦਿਹਾਂਤ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਚੁੱਕੇ ਸਨ।

ਹੋਰ ਵੇਖੋ:ਇੰਦਰਾ ਗਾਂਧੀ ਦੀ ਸਿਫਾਰਸ਼ ’ਤੇ ਅਮਿਤਾਬ ਬੱਚਨ ਨੂੰ ਇਸ ਬੰਦੇ ਨੇ ਦਿੱਤਾ ਸੀ ਫ਼ਿਲਮਾਂ ਵਿੱਚ ਪਹਿਲਾ ਬਰੇਕ

pargat bhagupargat bhagu pargat bhagu

ਪਰਗਟ ਭਾਗੂ ਬਰਨਾਲਾ ਦੇ ਭਦੌੜ ਦੇ ਇੱਕ ਨਿੱਕੇ ਜਿਹੇ ਪਿੰਡ ਸ਼ਹਿਣਾ ਦੇ ਰਹਿਣ ਵਾਲੇ ਹਨ ।ਉਨ੍ਹਾਂ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਸਕੂਲ ਸਮੇਂ ਦੌਰਾਨ ਹੀ ਕਰ ਦਿੱਤੀ ਸੀ ।ਸ਼ਨੀਵਾਰ ਨੂੰ ਸਕੂਲ 'ਚ ਹੋਣ ਵਾਲੇ ਇੱਕ ਪੀਰੀਅਡ ਦੌਰਾਨ ਉਹ ਅਕਸਰ ਗਾਣਾ ਗਾ ਕੇ ਸੁਣਾਇਆ ਕਰਦੇ ਸਨ ।

ਹੌਲੀ ਹੌਲੀ ਉਨ੍ਹਾਂ ਦਾ ਇਹ ਸ਼ੌਂਕ ਉਨ੍ਹਾਂ ਦਾ ਪ੍ਰੌਫੈਸ਼ਨ ਕਦੋਂ ਬਣ ਗਿਆ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ । ਪੰਜਾਬੀ ਇੰਡਸਟਰੀ 'ਚ ਉਨ੍ਹਾਂ ਨੂੰ ਗੁਰਦਾਸ ਮਾਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦਾ ਸਟਾਈਲ ਅਤੇ ਦਿੱਖ ਬਿਲਕੁਲ ਗੁਰਦਾਸ ਮਾਨ ਵਰਗੀ ਸੀ ।

ਪਰਗਟ ਭਾਗੂ ਨੂੰ ਆਪਣੇ ਗਾਏ ਗੀਤਾਂ 'ਚ ਸਭ ਤੋਂ ਜ਼ਿਆਦਾ ਗੁਰਚਰਨ ਵਿਰਕ ਦਾ ਲਿਖਿਆ ਗੀਤ "ਮਾਪਿਆਂ ਨੇ ਘਰ ਰੱਖੀ ਲਾਡਲੀ ਸਹੁਰੇ ਲਾ ਲਈ ਕੰਮ ਵੇ" ਸਭ ਤੋਂ ਜ਼ਿਆਦਾ ਪਸੰਦ ਹੈ ।ਪਰਗਟ ਭਾਗੂ ਨੇ ਗਾਇਕੀ ਦੇ ਨਾਲ –ਨਾਲ ਕਈ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ ।

ਪਰਗਟ ਭਾਗੂ ਹੁਣ ਮੁੜ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹੋ ਰਹੇ ਨੇ ਅਤੇ ਉਮੀਦ ਹੈ ਕਿ ਹੁਣ ਮੁੜ ਤੋਂ ਉਹ ਆਪਣੇ ਫੈਨਸ ਲਈ ਕੁਝ ਨਵਾਂ ਲੈ ਕੇ ਆਉਣਗੇ ।

 

Related Post