ਪਰਵੀਨ ਭਾਰਟਾ ਲੰਬਾ ਅਰਸਾ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਕਿਉਂ ਰਹੇ ਦੂਰ,ਜਾਣੋਂ ਪੂਰੀ ਕਹਾਣੀ 

By  Shaminder June 28th 2019 12:33 PM

ਪਰਵੀਨ ਭਾਰਟਾ ਇੱਕ ਅਜਿਹੀ ਗਾਇਕਾ ਹਨ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਲੰਬਾ ਸਮਾਂ ਸੰਘਰਸ਼ ਕੀਤਾ ਇੰਡਸਟਰੀ 'ਚ ਆਪਣੀ ਇਸ ਜਗ੍ਹਾ ਨੂੰ ਬਨਾਉਣ ਲਈ ।ਉਨ੍ਹਾਂ ਦਾ ਨਿੱਕਾ ਨਾਂਅ ਸੋਨਾ ਭਾਰਟਾ ਹੈ ਉਨ੍ਹਾਂ ਦਾ ਜਨਮ ਨਵਾਂਸ਼ਹਿਰ ਦੇ ਪਿੰਡ ਭਾਰਟਾ 'ਚ ਪਿਤਾ ਕਮਲਜੀਤ ਸਿੰਘ ਦੇ ਘਰ ਅਤੇ ਮਾਤਾ ਜਸਵਿੰਦਰ ਕੌਰ ਦੀ ਕੁੱਖੋਂ ਹੋਇਆ।ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪੂਰੀ ਕੀਤੀ।

ਹੋਰ ਵੇਖੋ:ਪਰਵੀਨ ਬਾਬੀ ਨੂੰ ਕਿਉਂ ਲੱਗਦਾ ਸੀ ਅਮਿਤਾਬ ਬੱਚਨ ਤੋਂ ਡਰ

https://www.youtube.com/watch?v=Hu0IW2vfwps

ਉਨ੍ਹਾਂ ਦੇ ਪਿਤਾ ਜੀ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਉਨ੍ਹਾਂ ਦੇ ਸ਼ੌਂਕ ਨੂੰ ਵੇਖ ਕੇ ਹੀ ਉਨ੍ਹਾਂ ਨੂੰ ਵੀ ਗਾਉਣ ਦਾ ਸ਼ੌਂਕ ਜਾਗਿਆ ।ਉਨ੍ਹਾਂ ਨੇ ਅੱਠ ਸਾਲ ਦੀ ਉਮਰ 'ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਪਿਤਾ ਦਾ ਸ਼ੁਰੂ ਤੋਂ ਹੀ ਸਹਿਯੋਗ ਰਿਹਾ । ਪਰ ਚਾਚੇ ਦੇ ਵਿਰੋਧ ਦਾ ਸਾਹਮਣਾ ਪਰਵੀਨ ਭਾਰਟਾ ਨੂੰ ਕਰਨਾ ਪਿਆ ।

https://www.youtube.com/watch?v=rogSk5zHAjo

ਇੱਕ ਸਮਾਂ ਤਾਂ ਅਜਿਹਾ ਸੀ ਕਿ ਪਿਤਾ ਜੀ ਦਾ ਸਹਿਯੋਗ ਤਾਂ ਪੂਰਾ ਰਿਹਾ ਪਰ ਗਾਇਕੀ 'ਚ ਆਪਣਾ ਕਰੀਅਰ ਬਨਾਉਣ ਕਾਰਨ ਪਰਵੀਨ ਭਾਰਟਾ ਦੇ ਨਾਲ ਉਨ੍ਹਾਂ ਦੇ ਚਾਚਾ ਜੀ ਨੇ 10 ਸਾਲ ਤੱਕ ਬੋਲਚਾਲ ਨਹੀਂ ਰੱਖੀ ।

https://www.youtube.com/watch?v=-QYxoObe1t4

ਨੂਰਜਹਾਂ ਉਨ੍ਹਾਂ ਦੀ ਪਸੰਦੀਦਾ ਗਾਇਕਾ ਹਨ । ਉਨ੍ਹਾਂ ਦੇ ਕਈ ਗਾਇਕਾਂ ਨਾਲ ਗਾਇਆ ਅਤੇ ਪਹਿਲੀ ਐਲਬਮ ਬਲਕਾਰ ਸਿੱਧੂ ਨਾਲ ਆਈ ਸੀ । ਪਰਵੀਨ ਭਾਰਟਾ ਸਵੇਰੇ ਚਾਰ ਵਜੇ ਉੱਠ ਕੇ ਰਿਆਜ਼ ਕਰਦੇ ਹਨ।ਉਨ੍ਹਾਂ ਨੇ ਮਨਿੰਦਰ ਮੰਗਾ,ਲਵਲੀ ਨਿਰਮਾਣ,ਬਲਕਾਰ ਸਿੱਧੂ,ਧਰਮਪ੍ਰੀਤ ਸਣੇ ਕਈ ਗਾਇਕਾਂ ਨਾਲ ਗਾਇਆ।ਉਨ੍ਹਾਂ ਨੇ ਸੰਗੀਤ ਦੇ ਗੁਰ ਐੱਮ.ਐੱਸ ਗਰਚਾ ਤੋਂ ਸਿੱਖੇ ਸਨ ।

https://www.youtube.com/watch?v=uhiOY_qeG1s

ਉਨ੍ਹਾਂ ਦੇ ਕਈ ਗੀਤ ਟੌਹਰ ਸ਼ੁਕੀਨੀ,ਚੁੰਨੀਆ,ਸਾਡੇ ਕਾਲਜ ਦੀ ਕੰਧ ਉੱਤੇ ਹਾਣੀਆਂ ਅੱਜ ਕਿਸੇ ਨੇ ਲਿਖ ਤਾ ਤੇਰਾ ਮੇਰਾ ਨਾਂਅ ਅਜਿਹੇ ਕੁਝ ਗੀਤ ਹਨ ਜਿਨ੍ਹਾਂ ਨੇ ਪਰਵੀਨ ਨੂੰ ਸ਼ੌਹਰਤ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ। ਹੁਣ ਤੱਕ ਪਰਵੀਨ ਭਾਰਟਾ ਨੇ 150 ਤੋਂ ਜ਼ਿਆਦਾ ਗੀਤ ਗਾ ਚੁੱਕੇ ਹਨ । ਪਰ ਪਿਛਲੇ ਕੁਝ ਸਮੇਂ ਤੋਂ ਲੰਬਾ ਅਰਸਾ ਉਹ ਗਾਇਕੀ ਤੋਂ ਦੂਰ ਰਹੇ ਇਸ ਦਾ ਕਾਰਨ ਇਹ ਸੀ ਕਿ ਉਹ ਕੈਨੇਡਾ 'ਚ ਸੈਟਲ ਹੋ ਗਏ ਸਨ ।

https://www.youtube.com/watch?v=Js8s_Jkov20

2009 'ਚ ਪਰਵੀਨ ਭਾਰਟਾ ਕੈਨੇਡਾ ਚਲੇ ਗਏ ਸਨ , 27 ਮਈ 2012 ਨੂੰ ਉਨ੍ਹਾਂ ਦਾ ਵਿਆਹ ਗੁਰਸ਼ਰਨ ਸਿੰਘ ਸ਼ਰਨ ਜੋ ਕਿ ਇੱਕ ਵਧੀਆ ਗਾਇਕ ਅਤੇ ਲੇਖਕ ਵੀ ਹਨ ਉਨ੍ਹਾਂ ਨਾਲ ਹੋ ਗਿਆ ।ਪਰਿਵਾਰ ਨੂੰ ਸਮਾਂ ਦੇਣ ਕਾਰਨ ਉਹ ਲੰਬਾ ਸਮਾਂ ਮਿਊਜ਼ਿਕ ਇੰਡਸਟਰੀ ਤੋਂ ਦੂਰ ਰਹੇ । ਇਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਕੀਤਾ ਸੀ ।ਲੰਮੇ ਸਮੇਂ ਬਾਅਦ ਪਿਛਲੇ ਦਿਨੀ ਸ਼ੁਕੀਨ ਗੱਭਰੂ ਆਇਆ ਹੈ ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਗਿਆ ਹੈ ।

Related Post