'ਵੇ ਤੂੰ ਜਿਪਸੀ ਤੇ ਕਾਹਤਂੋ ਲਿਖਵਾਇਆ ਮੇਰਾ ਨਾਂ' ਗੀਤ ਨੇ ਦਿਵਾਈ ਸੀ ਗਾਇਕਾ ਸੁਮਨ ਭੱਟੀ ਨੂੰ ਪਹਿਚਾਣ, ਰਾਜ ਬਰਾੜ ਸਮੇਤ ਵੱਖ-ਵੱਖ ਗਾਇਕਾਂ ਨਾਲ ਦਿੱਤੇ ਹਨ ਹਿੱਟ ਗੀਤ 

By  Rupinder Kaler March 12th 2019 02:09 PM

ਆਪਣੀ ਗਾਇਕੀ ਨਾਲ ਕਈ ਗਾਇਕਾਂ ਦੇ ਗੀਤ ਹਿੱਟ ਕਰਵਾਉਣ ਵਾਲੀ ਪੰਜਾਬੀ ਗਾਇਕਾ ਸੁਮਨ ਭੱਟੀ, ਆਪਣੇ ਗਾਣਿਆਂ ਨਾਲ ਸਰੋਤਿਆਂ ਦੇ ਦਿਲਾਂ ਤੇ ਅੱਜ ਵੀ ਰਾਜ ਕਰਦੀ ਹੈ। ਸੁਮਨ ਭੱਟੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 03 ਅਕਤੂਬਰ1983 ਨੂੰ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਰਚਰਨ ਭੱਟੀ ਤੇ ਮਾਤਾ ਆਸ਼ਾ ਭੱਟੀ ਘਰ ਹੋਇਆ ਸੀ । ਸੁਮਨ ਭੱਟੀ ਨੇ ਮੁੱਢਲੀ ਸਿੱਖਿਆ ਸੀਨੀਅਰ ਸੈਕੇਂਡਰੀ ਸਕੂਲ ਅੰਮ੍ਰਿਤਸਰ ਅਤੇ ਗਰੈਜੂਏਸ਼ਨ ਦੀ ਪੜ੍ਹਾਈ ਪਰਾਈਵੇਟ ਤੌਰ ਤੇ ਹਾਸਲ ਕੀਤੀ ਹੈ ।

https://www.youtube.com/watch?v=BnMQIT6MqHI

ਸੁਮਨ ਭੱਟੀ ਨੂੰ ਗਾਉਣ ਦੀ ਚੇਟਕ ਬਚਪਨ ਵਿੱਚ ਹੀ ਲੱਗ ਗਈ ਸੀ । ਸਕੂਲ ਦੇ ਦਿਨਾਂ ਵਿੱਚ ਉਹ ਬਾਲ ਕਵਿਤਾਵਾਂ ਗਾ ਕੇ ਆਪਣੀ ਗਾਇਕੀ ਦਾ ਸ਼ੌਂਕ ਪੂਰਾ ਕਰਦੀ ਸੀ । ਇਹੀ ਸ਼ੌਂਕ ਸੁਮਨ ਭੱਟੀ ਨੂੰ ਗਾਇਕੀ ਦੇ ਖੇਤਰ ਵਿੱਚ ਖਿੱਚ ਲਿਆਇਆ । ਸੁਮਨ ਭੱਟੀ ਦੀ ਪਹਿਲੀ ਸੋਲੋ ਟੇਪ 'ਤੇਰੇ ਆਉਣ ਸੁਪਨੇ' 1996 ਨੂੰ ਆਈ ਸੀ । ਇਸ ਤੋਂ ਬਾਅਦ ਸੁਮਨ ਭੱਟੀ ਨੇ 'ਰੱਬੀ ਰੂਹਾਂ' ਕੈਸੇਟ ਕੱਢੀ ਜਿਸ ਨੂੰ ਲੋਕਾਂ ਦਾ ਭਰਵਾ ਹੁੰਗਾਰਾ ਮਿਲਿਆ ।

https://www.youtube.com/watch?v=3ivuHYNpArs

ਇਸ ਤੋਂ ਬਾਅਦ ਸੁਮਨ ਭੱਟੀ ਨੇ ਪਿੱਛੇ ਮੁੜਕੇ ਨਹੀਂ ਦੇਖਿਆ ਤੇ ਉਹਨਾਂ ਨੇ ਵੱਖ ਵੱਖ ਕਲਾਕਾਰਾਂ ਨਾਲ ਲਗਭਗ 300 ਦੇ ਕਰੀਬ ਕੈਸੇਟਾਂ ਰਿਕਾਰਡ ਕਰਵਾਈਆਂ, ਜਿਹੜੀਆਂ ਕਿ ਆਪਣੇ ਜ਼ਮਾਨੇ ਦੀਆਂ ਸੁਪਰ ਹਿੱਟ ਕੈਸੇਟਾਂ ਸਨ । ਸੁਮਨ ਭੱਟੀ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਸਭ ਤੋਂ ਪਹਿਲਾਂ ਗਾਣਾ ਮੇਰੀ ਜਿੰਦ ਨੂੰ ਪਵਾੜੇ ਪਾਉਣ ਵਾਲਿਆ ਵੇ ਤੂੰ ਜਿਪਸੀ ਤੇ ਕਾਹਤਂੋ ਲਿਖਵਾਇਆ ਮੇਰਾ ਨਾਂ ਆਉਂਦਾ ਹੈ ਇਹ ਗਾਣਾ ਉਹਨਾਂ ਨੇ ਮਨਦਿੰਰ ਮੰਗਾ ਨਾਲ ਗਾਇਆ ਸੀ ।

https://www.youtube.com/watch?v=Wa0HQwBa-Aw

ਇਸ ਤਰ੍ਹਾਂ ਤੇਰੀ ਖਾਤਰ ਤੁਰ ਜਾਂਗੇ ਨੰਗੀਆਂ ਤਲਵਾਰਾਂ ਤੇ ਪਾਕ ਪਵਿੱਤਰ ਹੁੰਦੀ ਏ ਰੂਹਾਂ ਦੀ ਯਾਰੀ ਵੇ ਰਾਜ ਬਰਾੜ, ਭੁੱਲਿਆ ਨੀ ਜਾਂਦਾ ਪਿਆਰ ਤੇਰਾ ਹਰਦੇਵ ਮਾਹੀਨੰਗਲ, ਦੁੱਖ ਮਿਲਣ ਮੁਕੱਦਰਾ ਦੇ ਨਾਂ ਸੱਜਣਾ ਦਾ ਲੱਗਦਾ ਜੇ ਦੁੱਖ ਹੀ ਦੇਣੇ ਸੀ ਕਿਉਂ ਦਿਲ ਵਿੱਚ ਵੱਸਣਾ ਸੀ ਕੁਲਦੀਪ ਰਸੀਲਾ, ਸੋਰੀ ਬਾਬਾ ਸੋਰੀ ਸੱਟ ਤਾਂ ਨੀ ਲੱਗੀ ਪਲਵਿੰਦਰ ਚੀਮਾ, ਅੱਧੀ ਅੱਧੀ ਰਾਤੀਂ ਫੋਨ ਕਰਿਆ ਨਾ ਕਰ ਮਾਂ ਸੌਂਦੀ ਨੀ ਭਰਮ ਦੀ ਮਾਰੀ ਰਾਜ ਬਰਾੜ ।

https://www.youtube.com/watch?v=Lpkj1Ym7EpE

ਅਸੀਂ ਤੇਰੇ ਜਿਹੀਆਂ ਜੇਬਾਂ ਵਿੱਚ ਪਾਈ ਫਿਰਦੇ ਵੇ ਮੈਂ ਤੇਰੇ ਜਿਹੇ ਆਸ਼ਕਾਂ ਨੂੰ ਟਿੱਚ ਜਾਣਦੀ ਜਤਦਿੰਰ ਗਿੱਲ, ਚੰਡੀਗੜ੍ਹ ਪੇਸ਼ੀ ਪਾਕੇ ਕੈਦ ਕਰਾ ਦੂਗੀ ਮੁੰਡਿਆ ਬੱਬੀ ਖ਼ਾਨ, ਮਿੱਤਰਾਂ ਦੇ ਬੁੱਲ੍ਹਾਂ ਉੱਤੇ ਹਰ ਵੇਲੇ ਰਹਿੰਦਾ ਤੇਰਾ ਨਾਂ ਐਸ. ਬੀ. ਅਰਮਾਨ, ਲਾ-ਲਾ ਹੋਜੂ ਮਿੱਤਰਾ ਸੋਨੂੰ ਸਿੰਘ, ਬਿਜਲੀ ਹੋ ਗਈ ਮਹਿੰਗੀ ਕੁੰਢੀ ਬਿਨ ਸਰਨਾ ਨਹੀਂ ਵਰਗੇ ਬਹੁਤ ਸਾਰੇ ਗੀਤ ਹਨ ਜਿਹੜੇ ਸੁਪਰ ਹਿੱਟ ਰਹੇ ਹਨ ।

 

Related Post