ਪਹਿਲੀ ਕੈਸੇਟ ਰਿਲੀਜ਼ ਹੋਣ ਤੋਂ ਪਹਿਲਾਂ ਦਵਿੰਦਰ ਕੋਹਿਨੂਰ ਦੀ ਜ਼ਿੰਦਗੀ 'ਚ ਵਾਪਰਿਆ ਸੀ ਅਜਿਹਾ ਹਾਦਸਾ, ਯਾਦ ਕਰ ਅੱਜ ਵੀ ਖੜੇ ਹੋ ਜਾਂਦੇ ਹਨ ਲੂੰ–ਕੰਡੇ

By  Shaminder February 26th 2020 03:37 PM -- Updated: February 26th 2020 03:38 PM

ਦਵਿੰਦਰ ਕੋਹਿਨੂਰ ਜਿਨ੍ਹਾਂ ਨੇ ਕਈ ਹਿੱਟ ਪੰਜਾਬੀ ਗੀਤ ਗਾਏ ਹਨ । ਉਨ੍ਹਾਂ ਨੂੰ ਸੈਡ ਸੌਂਗ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਸਭ ਤੋਂ ਪਹਿਲਾਂ ਛੇਵੀਂ ਕਲਾਸ 'ਚ ਪੜ੍ਹਨ ਦੌਰਾਨ ਉਨ੍ਹਾਂ ਨੇ ਪਹਿਲਾ ਗੀਤ ਗਾਇਆ ਸੀ  । ਸੰਗਰੂਰ ਦੇ ਰਹਿਣ ਵਾਲੇ ਦਵਿੰਦਰ ਕੋਹਿਨੂਰ ਨੇ ਆਪਣੀ ਉੱਚ ਸਿੱਖਿਆ ਰਣਬੀਰ ਕਾਲਜ 'ਚ ਕੀਤੀ ਹੈ ।ਸੈਡ ਗੀਤਾਂ ਦੇ ਬਾਦਸ਼ਾਹ ਅਖਵਾਏ ਜਾਣ ਵਾਲੇ ਦਵਿੰਦਰ ਨੇ ਇੱਕ ਇੰਟਰਵਿਊ ਦੌਰਾਨ ਕਈ ਖੁਲਾਸੇ ਕੀਤੇ ਹਨ ।

ਹੋਰ ਵੇਖੋ:ਬਠਿੰਡੇ ਦੀ ਧਰਤੀ ਨੇ ਪੰਜਾਬ ਨੂੰ ਦਿੱਤੇ ਹਨ ਇਹ ਹਿੱਟ ਗਾਇਕ, ਤੁਹਾਡੀ ਨਜ਼ਰ ਵਿੱਚ ਕੌਣ ਹੈ ਸਭ ਤੋਂ ਵੱਧ ਹਿੱਟ

ਉਨ੍ਹਾਂ ਨੂੰ ਜਦੋਂ ਉਦਾਸ ਗੀਤ ਗਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਸਮੇਂ ਉਹ ਗਾਇਕੀ ਦੀਆਂ ਬੁਲੰਦੀਆਂ 'ਤੇ ਸਨ, ਉਸ ਸਮੇਂ ਸੈਡ ਸੌਂਗ ਜ਼ਿਆਦਾ ਚੱਲਦੇ ਸਨ। ਜਿਸ ਕਰਕੇ ਉਨ੍ਹਾਂ ਨੇ ਕੰਪਨੀਆਂ ਦੀ ਡਿਮਾਂਡ ਨੂੰ ਵੇਖਦੇ ਹੋਏ ਉਨ੍ਹਾਂ ਨੇ ਜ਼ਿਆਦਾਤਰ ਸੈਡ ਸੌਂਗ ਗਾਏ ਹਨ । 'ਆਹ ਕੀ ਭਾਣਾ ਵਰਤਾ ਤਾ ਨੀਂ' ਉਨ੍ਹਾਂ ਦਾ ਹਿੱਟ ਗੀਤ ਸੀ ।ਸ਼ੁਰੂਆਤੀ ਦੌਰ 'ਚ ਉਨ੍ਹਾਂ ਨੂੰ ਲਿਖਣ ਦਾ ਸ਼ੌਂਕ ਸੀ । ਉਹ ਕਿਸੇ ਨਾਮੀ ਗਾਇਕ ਦੇ ਦਫ਼ਤਰ 'ਚ ਸ਼ਾਗਿਰਦ ਬਣਨ ਗਏ ਸਨ, ਪਰ ਉੱਥੇ ਗਾਇਕ ਤਾਂ ਨਹੀਂ ਮਿਲਿਆ ।

ਪਰ ਉਨ੍ਹਾਂ ਦੇ ਕੁਝ ਸਾਥੀ ਸਨ ਜੋ ਉਨ੍ਹਾਂ ਤੋਂ ਮੀਟ ਅਤੇ ਸ਼ਰਾਬ ਦੀ ਡਿਮਾਂਡ ਕਰਨ ਲੱਗੇ ਕਿ ਅਸੀਂ ਤੈਨੂੰ ਗਾਇਕ ਬਣਾ ਦੇਵਾਂਗੇ ।ਇਹ ਸਭ ਕੁਝ ਕੋਲ ਹੀ ਬੈਠਾ ਇੱਕ ਸ਼ਖਸ ਸੁਣ ਰਿਹਾ ਸੀ ਅਤੇ ਜਿਸ ਨੇ ਉਸ ਨੂੰ ਖੁਦ ਹੀ ਗਾਉਣ ਦੀ ਸਲਾਹ ਦਿੱਤੀ । 1996 'ਚ ਦਵਿੰਦਰ ਕੋਹਿਨੂਰ ਨੇ  ਪਹਿਲੀ ਕੈਸੇਟ ਕੱਢੀ ਬੱਚਨ ਬੇਦਿਲ ਦੇ ਨਾਲ। ਇਸ ਕੈਸੇਟ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ । ਕਈ ਸਾਲ ਉਨ੍ਹਾਂ ਨੇ ਨੌਕਰੀ ਵੀ ਕੀਤੀ । 'ਅਸੀਂ ਹੱਸਣਾ ਭੁੱਲ ਗਏ', 'ਪ੍ਰਦੇਸੀਆਂ ਦੀ ਜ਼ਿੰਦਗੀ', 'ਟਾਹਣਿਓਂ ਟੁੱਟੇ ਫੁੱਲ', 'ਦਿਲ ਦੇ ਖੁਨ ਦੀ ਮਹਿੰਦੀ' ਸਣੇ ਕਈ ਕੈਸੇਟਾਂ ਕੱਢੀਆਂ ।

'ਭੁੱਲ ਗਏ ਨੇ ਨੈਣ ਨੀਂਦਾਂ' ਇਹ ਗੀਤ ਦਵਿੰਦਰ ਕੋਹਿਨੂਰ ਨੂੰ ਬੇਹੱਦ ਪਸੰਦ ਹੈ ।ਲੰਬਾ ਸਮਾਂ ਗਾਇਕੀ ਤੋਂ ਦੂਰ ਰਹਿਣ ਦੇ ਕਾਰਨ ਬਾਰੇ ਉਨ੍ਹਾਂ ਦੱਸਿਆ ਕਿ ਮੈਂ ਮਿਆਰੀ ਗੀਤ ਗਾਉਣਾ ਹੀ ਪਸੰਦ ਕਰਦਾ ਸੀ । ਜਿਸ ਕਾਰਨ ਉਹ ਲੰਮਾ ਸਮਾਂ ਇੰਡਸਟਰੀ ਤੋਂ ਦੂਰ ਰਹੇ । ਪਰ ਉਹ ਹੁਣ ਮੁੜ ਤੋਂ ਇੰਡਸਟਰੀ 'ਚ ਸਰਗਰਮ ਹੋ ਰਹੇ ਨੇ । 'ਤੈਨੂੰ ਜੇ ਮੁਟਿਆਰੇ' ਉਨ੍ਹਾਂ ਦਾ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ ।

ਜਿਸ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਆਪਣੀ ਜ਼ਿੰਦਗੀ ਦੀ ਕੌੜੀ ਯਾਦ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇੱਕ ਵਾਰ ਜਦੋਂ ਉਨ੍ਹਾਂ ਦੀ ਪਹਿਲੀ ਕੈਸੇਟ ਆਉਣੀ ਸੀ ਤਾਂ ਉਹ ਸਕੂਟਰ 'ਤੇ ਸਵਾਰ ਹੋ ਕੇ ਬੱਚਨ ਬੇਦਿਲ ਕੋਲ ਜਾਣ ਲੱਗੇ ਤਾਂ ਸਕੂਟਰ ਦਾ ਪਿਸਟਨ ਜਾਮ ਹੋ ਗਿਆ, ਪਿਛੋਂ ਸੈਨਾ ਦੀ ਗੱਡੀ ਆ ਰਹੀ ਸੀ ਤਾਂ ਇਹ ਵੇਖਦਿਆਂ ਹੀ ਉਨ੍ਹਾਂ ਨੇ ਸਕੂਟਰ ਤੋਂ ਛਾਲ ਮਾਰ ਦਿੱਤੀ ਅਤੇ ਸੈਨਾ ਦੀ ਇਹ ਗੱਡੀ ਕਈ ਕਿਲੋਮੀਟਰ ਤੱਕ ਸਕੂਟਰ ਨੂੰ ਧਰੂਹ ਕੇ ਲੈ ਗਈ ਸੀ ।ਪਰ ਖੁਸ਼ਕਿਸਮਤੀ ਨਾਲ ਉਨ੍ਹਾਂ ਦੀ ਜਾਨ ਬਚ ਗਈ ਸੀ 'ਤੇ ਅਗਲੇ ਹੀ ਦਿਨ ਉਨ੍ਹਾਂ ਦੀ ਪਹਿਲੀ ਕੈਸੇਟ ਰਿਲੀਜ਼ ਹੋਈ ਸੀ ।

 

Related Post