'ਰੂੜਾ ਮੰਡੀ ਜਾਵੇ' ਅਤੇ 'ਜਦੋਂ ਮੇਰਾ ਲੱਕ ਹਿੱਲਦਾ' ਵਰਗੇ ਹਿੱਟ ਗੀਤ ਦੇਣ ਵਾਲੀ ਕਮਲਜੀਤ ਨੀਰੂ ਮੁੜ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ,14ਸਾਲ ਕਿਉਂ ਰਹੇ ਇੰਡਸਟਰੀ ਤੋਂ ਦੂਰ,ਜਾਣੋਂ ਕਮਲਜੀਤ ਨੀਰੂ ਦੀ ਜ਼ੁਬਾਨੀ 

By  Shaminder August 7th 2019 02:09 PM -- Updated: December 19th 2019 10:49 AM

ਕਮਲਜੀਤ ਨੀਰੂ ਇੱਕ ਅਜਿਹੀ ਗਾਇਕਾ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦਾ ਪਹਿਲਾ ਗੀਤ 1987 'ਚ ਆਇਆ ਸੀ । ਜਿਸ ਤੋਂ ਬਾਅਦ ਕਮਲਜੀਤ ਨੀਰੂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । 14-15 ਸਾਲ ਬਾਅਦ ਉਹ ਮੁੜ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹੋਏ ਨੇ । ਉਨ੍ਹਾਂ ਨੇ 2017 'ਚ ਮੁੜ ਤੋਂ ਇੰਡਸਟਰੀ 'ਚ ਵਾਪਸੀ ਕੀਤੀ ਹੈ ।

ਹੋਰ ਵੇਖੋ:ਕਮਲਜੀਤ ਨੀਰੂ ਦੇ ਗੀਤ ਨੇ ਫਿਰ ਤੋਂ ਪਾਈਆਂ ਧਮਾਲਾਂ

'ਤੇਰੇ ਇਸ਼ਕ 'ਚ ਟੱਲੀ ਹਾਂ' ਇਸ ਗੀਤ ਨਾਲ ਮੁੜ ਤੋਂ ਉਨ੍ਹਾਂ ਨੇ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰੀ ਲਗਵਾਈ ਹੈ ਅਤੇ ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਦੇ ਕਈ ਸ਼ੋਅਜ਼ 'ਚ ਜੱਜ ਦੇ ਤੌਰ 'ਤੇ ਵੀ ਸਰਗਰਮ ਹਨ । ਇੱਕ ਲੰਬਾ ਸਮਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਤੋਂ ਦੂਰੀ ਬਣਾ ਰੱਖੀ ਸੀ ਅਤੇ ਇਹ ਦੂਰੀ ਕਿਉਂ ਬਣੀ ਇਸ ਦਾ ਖੁਲਾਸਾ ਉਨ੍ਹਾਂ ਨੇ ਪੀਟੀਸੀ ਪੰਜਾਬੀ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਕਰਦਿਆਂ ਦੱਸਿਆ ਕਿ ਵਿਆਹ ਤੋਂ ਬਾਅਦ ਉਹ ਵਿਦੇਸ਼ ਹੀ ਸੈਟਲ ਸਨ ।

ਪਰ ਉਨ੍ਹਾਂ ਦੇ ਪਤੀ ਦੀ ਇੱਕ ਹੈਰੀਟੇਜ ਹਵੇਲੀ ਪਟਿਆਲਾ ਵਿਖੇ ਹੈ ਜਿੱਥੇ ਉਹ ਅਕਸਰ ਵਿਦੇਸ਼ ਤੋਂ ਉਸ ਦੀ ਰੈਨੋਵੇਸ਼ਨ ਕਰਵਾਉਣ ਲਈ ਆਉਂਦੇ ਸਨ ।ਇਸ ਤੋਂ ਇਲਾਵਾ ਪਰਿਵਾਰਿਕ ਰੁਝੇਵੇਂ ਕਾਰਨ ਅਤੇ ਬੇਟੇ ਦੀ ਪਰਵਰਿਸ਼ ਕਾਰਨ ਉਨ੍ਹਾਂ ਨੇ ਕੁਝ ਸਮਾਂ ਇੰਡਸਟਰੀ ਤੋਂ ਕਿਨਾਰਾ ਕਰ ਲਿਆ ਸੀ ।ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

ਜਿਸ 'ਚ ਸਭ ਤੋਂ ਪਹਿਲਾਂ ਜ਼ਿਕਰ ਆਉਂਦਾ ਹੈ ਉਨ੍ਹਾਂ ਦੇ ਗੀਤ 'ਸੀਟੀ 'ਤੇ ਸੀਟੀ ਵੱਜਦੀ',ਰੂੜਾ ਮੰਡੀ ਜਾਵੇ,ਜਦੋਂ ਮੇਰਾ ਲੱਕ ਹਿੱਲਦਾ,ਗਿੱਧੇ ਵਿੱਚ ਨੱਚਦੀ ਦੀ ਮੇਰੀ ਭਿੱਜ ਗਈ ਕੁੜਤੀ ਲਾਲ,ਕੱਲਿਆਂ ਬਹਿ-ਬਹਿ ਕੇ ਰੋਣਾ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ । ਉਨ੍ਹਾਂ ਦੀਆਂ ਅੱਜ ਦੀਆਂ ਪਸੰਦੀਦਾ ਫੀਮੇਲ ਗਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਨਿਮਰਤ ਖਹਿਰਾ,ਸੁਨੰਦਾ ਸ਼ਰਮਾ ਅਤੇ ਜੈਸਮੀਨ ਦੀ ਗਾਇਕੀ ਉਨ੍ਹਾਂ ਨੂੰ ਪਸੰਦ ਹੈ ।

ਆਪਣੀ ਫਿੱਟਨੈੱਸ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਫਿੱਟਨੈਸ ਉਨ੍ਹਾਂ ਦੇ ਜੀਨਸ 'ਚ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਤਰਾਨਵੇਂ ਸਾਲ ਦੀ ਉਮਰ 'ਚ ਵੀ ਤੰਦਰੁਸਤ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਕੁੱਤੇ ਵੀ ਰੱਖੇ ਹੋਏ ਹਨ ।

ਜਿਹੜੇ ਉਨ੍ਹਾਂ ਨੂੰ ਦੌੜਾਉਂਦੇ ਨੇ,ਕਮਲਜੀਤ ਨੀਰੂ ਦਾ ਕਹਿਣਾ ਹੈ ਕਿ ਉਹ ਘਰ ਦਾ ਸਾਰਾ ਕੰਮ ਖੁਦ ਕਰਦੇ ਹਨ ਅਤੇ ਘਰ 'ਚ ਕੋਈ ਵੀ ਨੌਕਰ ਨਹੀਂ ਰੱਖਿਆ ਹੋਇਆ । ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗਾਰਡਨਿੰਗ ਦਾ ਬਹੁਤ ਸ਼ੌਕ ਹੈ ਅਤੇ ਬਗੀਚੇ 'ਚ ਉਹ ਬਹੁਤ ਕੰਮ ਕਰਦੇ ਹਨ ।

 

Related Post