ਪੰਜਾਬ ਦੇ ਹੁਸ਼ਿਆਰਪੁਰ ਨਾਲ ਸਬੰਧ ਰੱਖਣ ਵਾਲੇ ਸ਼ੰਕਰ ਸਾਹਨੀ ਨੇ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ‘ਮਛਲੀ ਹਾਏ ਓਏ’ ਗੀਤ ਨਾਲ ਬਣੀ ਸੀ ਪਛਾਣ

By  Shaminder June 27th 2020 04:56 PM

ਸ਼ੰਕਰ ਸਾਹਨੀ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਹਿੱਟ ਗੀਤਾਂ ਦੇ ਨਾਲ ਨਵਾਜ਼ਿਆ ਹੈ । ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਅਜਿਹੀ ਪਛਾਣ ਬਣਾਈ ਹੈ ਕਿ ਉਹ ਅੱਜ ਵੀ ਹਰ ਦਿਲ ਅਜ਼ੀਜ਼ ਹਨ । ਕਿਰਾਨਾ ਘਰਾਣੇ ਨਾਲ ਸਬੰਧ ਰੱਖਣ ਵਾਲੇ ਸ਼ੰਕਰ ਸਾਹਨੀ ਨੂੰ ਗਾਇਕੀ ਦੀ ਗੁੜਤੀ ਆਪਣੇ ਘਰੋਂ ਹੀ ਮਿਲੀ ਸੀ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਗਾਇਕੀ ਅਤੇ ਜੀਵਨ ਬਾਰੇ ਦੱਸਾਂਗੇ ।ਸ਼ੰਕਰ ਸਾਹਨੀ ਨੇ ਚੰਡੀਗੜ੍ਹ ਯੂਨੀਵਰਸਿਟੀ ‘ਚ ਆਪਣੀ ਪੜ੍ਹਾਈ ਕੀਤੀ ਹੈ ।ਕਈ ਦਹਾਕੇ ਪੰਜਾਬੀ ਇੰਡਸਟਰੀ ‘ਤੇ ਰਾਜ ਕਰਨ ਵਾਲੇ ਸ਼ੰਕਰ ਸਾਹਨੀ ਦਾ ਕਹਿਣਾ ਹੈ ਕਿ ਬੇਸ਼ੱਕ ਅੱਜ ਉਨ੍ਹਾਂ ਨੇ ਹਜ਼ਾਰਾਂ ਲਾਈਵ ਸ਼ੋਅ ਕੀਤੇ ਹਨ ਅਤੇ ਪਰਫਾਰਮੈਂਸ ਦਿੱਤੀ ਹੈ ।ਪਰ ਇਸ ਦੇ ਬਾਵਜੂਦ ਉਹ ਹਮੇਸ਼ਾ ਹੀ ਕਿਸੇ ਵੀ ਸ਼ੋਅ ‘ਚ ਜਾਣ ਤੋਂ ਪਹਿਲਾਂ ਪੂਰੀ ਤਿਆਰੀ ਕਰਦੇ ਹਨ ।

https://www.instagram.com/p/CBKXOD7pNpQ/

ਉਨ੍ਹਾਂ ਵੱਲੋਂ ਗਾਏ ਗਏ ਗੀਤਾਂ ਨੂੰ ਸਰੋਤਿਆਂ ਵੱਲੋਂ ਹਮੇਸ਼ਾ ਹੀ ਪਿਆਰ ਮਿਲਦਾ ਰਿਹਾ ਹੈ ।ਚੰਡੀਗੜ੍ਹ ਯੂਨੀਵਰਸਿਟੀ ‘ਚ ਆਪਣੇ ਦਿਨਾਂ ਨੂੰ ਯਾਦ ਕਰਦੇ ਹੋਏ ਉਹ ਕਹਿੰਦੇ ਹਨ ਕਿ ਉਸ ਸਮੇਂ ਵਰਗਾ ਕੋਈ ਸਮਾਂ ਨਹੀਂ ਸੀ ।

https://www.instagram.com/p/B6VbZDSJNNU/

‘ਮਛਲੀ ਹਾਏ ਓਏ’ ਉਨ੍ਹਾਂ ਦਾ ਪਹਿਲਾ ਗੀਤ ਸੀ ਅਤੇ ਇਸ ਗੀਤ ਤੋਂ ਬਾਅਦ ਉਨ੍ਹਾਂ ਨੂੰ ਕਈ ਸ਼ੋਅਜ਼ ਦੇ ਆਫ਼ਰ ਮਿਲਣੇ ਸ਼ੁਰੂ ਹੋ ਗਏ ਸਨ।ਸ਼ੰਕਰ ਸਾਹਨੀ ਦੇ ਪਿਤਾ ਜੀ ਹੁਸ਼ਿਆਰਪੁਰ ਦੇ ਇੱਕ ਸਰਕਾਰੀ ਕਾਲਜ ‘ਚ ਮਿਊਜ਼ਿਕ ਵਿਭਾਗ ਦੇ ਹੈੱਡ ਸਨ ।ਸ਼ੰਕਰ ਸਾਹਨੀ ਹੀ ਮਹਿਜ ਅਜਿਹੇ ਕਲਾਕਾਰ ਸਨ ਜਿਨ੍ਹਾਂ ਨੇ ਗਿਟਾਰ ਨਾਲ ਪੰਜਾਬੀ ਗੀਤ ਗਾਇਆ ਸੀ ।

ਸ਼ੰਕਰ ਸਾਹਨੀ ਨੇ ਕਈ ਗਾਇਕਾਂ ਨਾਲ ਗਿਟਾਰ ਵਜਾਈ ਵੀ ਸੀ । ਉਹ ਦਿੱਲੀ ‘ਚ ਜ਼ਿਆਦਾਤਰ ਸ਼ੋਅ ਕਰਦੇ ਹਨ ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ‘ਚ ਮਾਂ ਬੋਲੀ ਪੰਜਾਬੀ ਦੀ ਸੇਵਾ ਕਈ ਗਾਇਕ ਕਰ ਰਹੇ ਹਨ ।ਉਨ੍ਹਾਂ ਨੇ ਜਿੱਥੇ ਰੋਮਾਂਟਿਕ,ਸੈਡ ਗੀਤ ਗਾਏ ਨੇ,ਉੱਥੇ ਧਾਰਮਿਕ ਗੀਤ ਵੀ ਗਾਏ ਨੇ ।

Related Post