ਇਹ ਹੈ ਬਾਲੀਵੁੱਡ ਦੀ ਪਹਿਲੀ ਅਦਾਕਾਰਾ,ਫ਼ਿਲਮਾਂ ਕਰਕੇ ਟੁੱਟਿਆ ਸੀ ਵਿਆਹ,ਗੁਰੁ ਰਵਿੰਦਰਨਾਥ ਟੈਗੋਰ ਦੀ ਵੀ ਹੋਈ ਸੀ ਅਲੋਚਨਾ

By  Shaminder April 22nd 2019 12:24 PM -- Updated: April 22nd 2019 12:31 PM

ਬਾਲੀਵੁੱਡ ਦੀ ਪਹਿਲੀ ਫੀਮੇਲ ਅਦਾਕਾਰਾ ਕੌਣ ਸੀ । ਇਸ ਬਾਰੇ ਸ਼ਾਇਦ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ । ਅੱਜ ਅਸੀਂ ਤੁਹਾਨੂੰ ਉਸ ਅਦਾਕਾਰਾ ਬਾਰੇ ਦੱਸਾਂਗੇ । ਜਿਸ ਨੂੰ ਪਹਿਲੀ ਫੀਮੇਲ ਅਦਾਕਾਰਾ ਹੋਣ ਦਾ ਰੁਤਬਾ ਹਾਸਲ ਹੋਇਆ ਸੀ । ਭਾਰਤੀ ਸਿਨੇਮਾ 'ਚ ਕਾਨਨ ਦੇਵੀ ਅਜਿਹਾ ਨਾਂਅ ਹੈ । ਜਿਸ ਨੇ ਆਪਣੀ ਅਦਾਕਾਰੀ ਦੀ ਬਦੌਲਤ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਿਆ ।ਉਨ੍ਹਾਂ ਦਾ ਜਨਮ ਪੱਛਮ ਬੰਗਾਲ ਦੇ ਹਾਵੜਾ 'ਚ ਬਾਈ ਅਪ੍ਰੈਲ ਉੱਨੀ ਸੌ ਸੋਲਾਂ ਨੂੰ ਇੱਕ ਮੱਧ ਵਰਗੀ ਪਰਿਵਾਰ 'ਚ ਹੋਇਆ ਸੀ ।

ਹੋਰ ਵੇਖੋ :ਸਿੱਖ ਧਰਮ ਦੇ ਰਾਹ ‘ਤੇ ਚੱਲ ਕੇ ਹਰ ਕੋਈ ਜੀਵਨ ਕਰ ਸਕਦਾ ਹੈ ਸਫ਼ਲ, ਕਿਤਾਬ ਰਿਲੀਜ਼ ਕਰਦੇ ਹੋਏ ਕਿਹਾ ਕਪਿਲ ਦੇਵ ਨੇ

kanan devi के लिए इमेज परिणाम

ਕਾਨਨ ਜਿਸ ਸਮੇਂ ਸਿਰਫ਼ ਦਸ ਸਾਲ ਦੀ ਸੀ ਕਿ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ,ਆਰਥਿਕ ਤੰਗੀ ਦੇ ਚੱਲਦਿਆਂ ਉਨ੍ਹਾਂ ਨੂੰ ਦਸ ਸਾਲ ਦੀ ਉਮਰ ਤੋਂ ਕੰਮ ਕਰਨਾ ਪਿਆ ।ਇੱਕ ਪਰਿਵਾਰਿਕ ਦੋਸਤ ਦੀ ਮਦਦ ਨਾਲ ਉਨ੍ਹਾਂ ਨੂੰ ਜੋਤੀ ਸਟੂਡਿਓ ਦੀ ਫ਼ਿਲਮ 'ਚ ਬਤੌਰ ਬਾਲ ਕਲਾਕਾਰ ਕੰਮ ਕਰਨ ਦਾ ਮੌਕਾ ਮਿਲਿਆ ।ਇਸ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਰਾਇਚੰਦ ਬੋਰਾਲ ਨਾਲ ਹੋਈ,ਜਿਨ੍ਹਾਂ ਨੇ ਕਾਨਨ ਦੇਵੀ ਨੂੰ ਹਿੰਦੀ ਫ਼ਿਲਮਾਂ 'ਚ ਕੰਮ ਕਰਨ ਦਾ ਪ੍ਰਪੋਜ਼ਲ ਰੱਖਿਆ।

ਹੋਰ ਵੇਖੋ :ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ, ਸ਼੍ਰੀ ਲੰਕਾ ‘ਚ ਹੋਏ ਬੰਬ ਧਮਾਕਿਆਂ ‘ਚ ਵਾਲ-ਵਾਲ ਬਚੀ ਇਹ ਮਸ਼ਹੂਰ ਅਦਾਕਾਰਾ

संबंधित इमेज

ਇਸੇ ਦੌਰਾਨ ਹੀ ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਲੈਣੀ ਵੀ ਸ਼ੁਰੂ ਕਰ ਦਿੱਤੀ ਸੀ ।ਉੱਨੀ ਸੌ ਸੈਂਤੀ 'ਚ ਆਈ ਫ਼ਿਲਮ 'ਮੁਕਤੀ' ਉਨ੍ਹਾਂ ਦੀ ਸੁਪਰਹਿੱਟ ਫ਼ਿਲਮ ਸਾਬਿਤ ਹੋਈ।ਇਸ ਫ਼ਿਲਮ ਨੇ ਹੀ ਉਨ੍ਹਾਂ ਨੂੰ ਟਾਪ ਐਕਟਰੈੱਸ ਬਣਾ ਦਿੱਤਾ ।ਉੱਨੀ ਸੌ ਬਿਆਲੀ 'ਚ ਕਾਨਨ ਦੇਵੀ ਦੀ 'ਜਵਾਬ' ਫ਼ਿਲਮ ਆਈ ਜੋ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਫ਼ਿਲਮ ਸਾਬਿਤ ਹੋਈ ਅਤੇ ਇਸੇ ਫ਼ਿਲਮ 'ਚ ਉਨ੍ਹਾਂ 'ਤੇ ਫ਼ਿਲਮਾਇਆ ਗਿਆ ਗੀਤ 'ਦੁਨੀਆਂ ਹੈ ਤੂਫ਼ਾਨ ਮੇਲ' ਉਨ੍ਹਾਂ ਦਿਨਾਂ ਦਾ ਹਿੱਟ ਗੀਤ ਬਣਿਆ ਸੀ ।

ਹੋਰ ਵੇਖੋ:ਐਨੀਮੇਸ਼ਨ ਫ਼ਿਲਮ ‘ਦਾਸਤਾਨ-ਏ-ਮੀਰੀ ਪੀਰੀ’ ਸਿੱਖ ਕੌਮ ਦੇ ਇਤਿਹਾਸ ਨੂੰ ਵੱਡੇ ਪਰਦੇ ‘ਤੇ ਕਰੇਗੀ ਪੇਸ਼

kanan devi के लिए इमेज परिणाम

ਉੱਨੀ ਸੌ ਅੜਤਾਲੀ 'ਚ ਆਈ 'ਚੰਦਰਸ਼ੇਖਰ' ਫ਼ਿਲਮ ਉਨ੍ਹਾਂ ਦੀ ਬਤੌਰ ਅਦਾਕਾਰਾ ਆਖਰੀ ਫ਼ਿਲਮ ਸੀ ।ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਅਸ਼ੋਕ ਕੁਮਾਰ ਹੀਰੋ ਸਨ। ਕਾਨਨ ਦੇਵੀ ਨੇ ਉੱਨੀ ਸੌ ਚਾਲੀ 'ਚ ਉਸ ਸਮੇਂ ਦੇ ਮਸ਼ਹੂਰ ਰਹੇ ਲੈਕਚਰਾਰ ਅਸ਼ੋਕ ਮੈਤਰਾ ਨਾਲ ਵਿਆਹ ਕਰਵਾਇਆ ,ਜਿਸ ਦੀ ਸਮਾਜ ਵੱਲੋਂ ਕਾਫੀ ਅਲੋਚਨਾ ਹੋਈ ਸੀ । ਦਰਅਸਲ ਉਸ ਸਮੇਂ ਕਿਸੇ ਵੀ ਔਰਤ ਦਾ ਫ਼ਿਲਮਾਂ 'ਚ ਕੰਮ ਕਰਨਾ ਚੰਗਾ ਨਹੀਂ ਸੀ ਮੰਨਿਆ ਜਾਂਦਾ ।

kanan devi के लिए इमेज परिणाम

ਮਸ਼ਹੂਰ ਕਵੀ ਗੁਰੁ ਰਵਿੰਦਰਨਾਥ ਟੈਗੋਰ ਨੇ ਇਸ ਜੋੜੀ ਨੂੰ ਅਸ਼ੀਰਵਾਦ ਦਿੱਤਾ ਤਾਂ ਸਮਾਜ ਨੇ ਉਨ੍ਹਾਂ ਦੀ ਵੀ ਅਲੋਚਨਾ ਕੀਤੀ ਸੀ । ਨਾਂ ਚਾਹੁੰਦੇ ਹੋਏ ਵੀ ਕਾਨਨ ਨੂੰ ਇਹ ਵਿਆਹ ਤੋੜਨਾ ਪਿਆ ਅਤੇ ਇਹ ਵਿਆਹ ਪੂਰਾ ਨਹੀਂ ਨਿਭ ਸਕਿਆ ।ਉੱਨੀ ਸੌ ਉਨੰਜਾ 'ਚ ਮੁੜ ਤੋਂ ਉਨ੍ਹਾਂ ਨੇ ਹਰੀਦਾਸ ਭੱਟਾਚਾਰਿਆ ਨਾਲ ਵਿਆਹ ਕਰਵਾਇਆ । ਫ਼ਿਲਮਾਂ 'ਚ ਪਾਏ ਗਏ ਯੋਗਦਾਨ ਦਲਈ ਉਨ੍ਹਾਂ ਨੂੰ ਉੱਨੀ ਸੌ ਛਿਹੱਤਰ 'ਚ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਵੀ ਨਵਾਜ਼ਿਆ ਗਿਆ ਸੀ ,ਇਸ ਤੋਂ ਇਲਾਵਾ ਉੱਨੀ ਸੌ ਅਠਾਹਠ 'ਚ ਉਨ੍ਹਾਂ ਸਰਕਾਰ ਵੱਲੋਂ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ।

संबंधित इमेज

Related Post