ਆਪਣੇ ਆਪ ਨੂੰ ਫਿੱਟ ਰੱਖਣ ਲਈ ਇੰਦਰਜੀਤ ਨਿੱਕੂ ਕਰਦੇ ਹਨ ਇਹ ਖ਼ਾਸ ਐਕਸਰਸਾਈਜ਼ ਅਤੇ ਲੈਂਦੇ ਹਨ ਇਹ ਡਾਈਟ 

By  Shaminder July 6th 2019 03:47 PM

ਇੰਦਰਜੀਤ ਨਿੱਕੂ ਜਿਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ 'ਚ ਵੱਖਰੀ  ਜਗ੍ਹਾ ਬਣਾਈ ਹੈ ।ਉਹ ਆਪਣੀ ਲੁੱਕ 'ਤੇ ਖ਼ਾਸ ਧਿਆਨ ਦਿੰਦੇ ਹਨ ਅਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਲੁੱਕ ਬਾਰੇ ਦੱਸਾਂਗੇ ਕਿ ਇਸ ਲੁੱਕ ਨੂੰ ਬਰਕਰਾਰ ਰੱਖਣ ਲਈ ਉਹ ਕਿੰਨੀ ਮਿਹਨਤ ਕਰਦੇ ਹਨ ।

ਹੋਰ ਵੇਖੋ:ਇੰਦਰਜੀਤ ਨਿੱਕੂ, ਗੁਰਮੀਤ ਸਿੰਘ ਅਤੇ ਮੰਨਤ ਨੂਰ ਕਰਨਗੇ ਛੋਟਾ ਚੈਂਪ ਦੇ ਮੋਹਾਲੀ ਆਡੀਸ਼ਨ ਨੂੰ ਜੱਜ, ਦੇਖੋ ਵੀਡੀਓ

ਇੰਦਰਜੀਤ ਨਿੱਕੂ ਆਪਣੀ ਗਾਇਕੀ ਦੇ ਰਿਆਜ਼ ਦੇ ਨਾਲ –ਨਾਲ ਆਪਣੀ ਫ਼ਿਟਨੈੱਸ 'ਤੇ ਵੀ ਖ਼ਾਸ ਧਿਆਨ ਦਿੰਦੇ ਹਨ । ਉਹ ਜਿੰਮ 'ਚ ਘੰਟਿਆਂ ਬੱਧੀ ਪਸੀਨਾ ਵਹਾਉਂਦੇ ਹਨ । ਜਿੰਮ 'ਚ ਉਹ ਸ਼ਰੀਰ ਦੇ ਹਰ ਹਿੱਸੇ ਨੂੰ ਫ਼ਿੱਟ ਰੱਖਣ ਲਈ ਤਰ੍ਹਾਂ-ਤਰ੍ਹਾਂ ਦੀਆਂ ਐਕਸਰਸਾਈਜ਼ ਕਰਦੇ ਹਨ ।

ਇੰਦਰਜੀਤ ਨਿੱਕੂ के लिए इमेज परिणाम

ਆਉੇ ਤੁਹਾਨੂੰ ਵੀ ਵਿਖਾਉਂਦੇ ਹਾਂ ਨਕਿ ਇੰਦਰਜੀਤ ਨਿੱਕੂ ਆਪਣੀ ਫਿਟਨੈੱਸ ਲਈ ਕਿਸ ਤਰ੍ਹਾਂ ਦੀਆਂ ਐਕਸਰਸਾਈਜ਼ ਅਤੇ ਡਾਈਟ ਦਾ ਸਹਾਰਾ ਲੈਂਦੇ ਹਨ ।ਇੰਦਰਜੀਤ ਨਿੱਕੂ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਹੁਣ ਕਈ ਪ੍ਰਾਜੈਕਟਸ 'ਤੇ ਕੰਮ ਵੀ ਕਰ ਰਹੇ ਹਨ । ਇਸ ਦੇ ਨਾਲ ਹੀ ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਜੱਜ ਵੀ ਹਨ ।

 

Related Post