ਕੋਰੋਨਾ ਵਾਇਰਸ ਦੌਰਾਨ ਫ਼ਲ ਅਤੇ ਸਬਜ਼ੀਆਂ ਨੂੰ ਇਸ ਤਰ੍ਹਾਂ ਰੱਖੋ ਕੀਟਾਣੂ ਮੁਕਤ

By  Shaminder September 12th 2020 05:35 PM -- Updated: September 17th 2020 05:11 PM

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਅਜਿਹੇ ‘ਚ ਹਰ ਕੋਈ ਇਸ ਵਾਇਰਸ ਤੋਂ ਬਚਣ ਲਈ ਤਰ੍ਹਾਂ ਤਰ੍ਹਾਂ ਦੇ ਉਪਾਅ ਕਰ ਰਿਹਾ ਹੈ । ਅਜਿਹੇ ‘ਚ ਸਾਡੇ ਸਭ ਦੇ ਮਨ ‘ਚ ਇਹੀ ਖਿਆਲ ਆਉਂਦਾ ਹੈ ਕਿ ਜਦੋਂ ਅਸੀਂ ਬਜ਼ਾਰ ਚੋਂ ਕੋਈ ਸਬਜ਼ੀ ਭਾਜੀ ਖਰੀਦਦੇ ਹਾਂ ਤਾਂ ਅਜਿਹੇ ‘ਚ ਉਸ ਨੂੰ ਕਿਸ ਤਰ੍ਹਾਂ ਸਾਫ ਕੀਤਾ ਜਾਵੇ। ਅਜਿਹੇ 'ਚ ਕਈ ਲੋਕਾਂ ਦਾ ਮੰਨਣਾ ਹੈ ਕਿ ਚੀਜ਼ਾਂ ਨੂੰ ਕਈ ਘੰਟੇ ਧੁੱਪ 'ਚ ਰੱਖਣ ਨਾਲ ਵਾਇਰਸ ਖਤਮ ਹੋ ਜਾਵੇਗਾ।

 ਕੋਰੋਨਾ ਵਾਇਰਸ ਦੌਰਾਨ ਫ਼ਲ ਅਤੇ ਸਬਜ਼ੀਆਂ ਨੂੰ ਇਸ ਤਰ੍ਹਾਂ ਰੱਖੋ ਕੀਟਾਣੂ ਮੁਕਤ

vegetables 3333333333 vegetables 3333333333

ਸਬਜ਼ੀਆਂ ਤੇ ਫਲਾਂ ਨੂੰ ਸਾਬਣ ਨਾਲ ਨਾ ਧੋਵੋ:

ਸਭ ਤੋਂ ਪਹਿਲੀ ਗੱਲ ਫਲਾਂ ਅਤੇ ਸਬਜ਼ੀਆਂ ਨੂੰ ਸਾਬਣ ਨਾਲ ਨਾ ਧੋਵੋ। ਹਰ ਤਰ੍ਹਾਂ ਦੇ ਸਾਬਣ 'ਚ ਫਾਰਮਲਾਡੇਹਾਈਡ ਹੁੰਦਾ ਹੈ, ਜਿਸ ਦੇ ਇਸਤੇਮਾਲ ਨਾਲ ਪੇਟ ਖਰਾਬ ਹੋ ਸਕਦਾ ਹੈ।

ਫਲ ਤੇ ਸਬਜ਼ੀਆਂ ਡਿਸਇਨਫੈਕਟ ਕਰਨ ਦਾ ਸਹੀ ਤਰੀਕਾ:

ਇਕ ਚੌਥਾਈ ਸਿਰਕਾ ਤੇ ਤਿੰਨ ਚੌਥਾਈ ਪਾਣੀ ਮਿਲਾ ਕੇ ਘਰ 'ਚ ਹੀ ਇਕ ਸਿੰਪਲ ਸਾਲਿਊਸ਼ਨ ਬਣਾ ਸਕਦੇ ਹੋ। ਇਸ ਨੂੰ ਫਲਾਂ ਅਤੇ ਸਬਜ਼ੀਆਂ 'ਤੇ ਸਪ੍ਰੇਅ ਕਰਕੇ ਪਾਣੀ ਨਾਲ ਸਾਫ ਕੀਤਾ ਜਾ ਸਕਦਾ ਹੈ। ਦੋ ਵੱਡੇ ਚਮਚ ਨਮਕ, ਅੱਧਾ ਕੱਪ ਸਿਰਕਾ ਅਤੇ ਦੋ ਲੀਟਰ ਪਾਣੀ ਵੀ ਮਿਲਾ ਕੇ ਸਾਲਿਊਸ਼ਨ ਤਿਆਰ ਕਰ ਸਕਦੇ ਹੋ। ਸਬਜ਼ੀਆਂ ਤੇ ਫਲਾਂ ਨੂੰ ਪਾਣੀ ਨਾਲ ਧੋਣ ਤੋਂ ਪਹਿਲਾਂ ਪੰਜ ਮਿੰਟ ਇਸ ਘੋਲ 'ਚ ਭਿਉਂ ਦੇਵੋ।

WHO ਗਾਈਡਲਾਈਨਜ਼:

ਖਾਣ ਦੀਆਂ ਚੀਜ਼ਾਂ ਚੰਗੀ ਤਰ੍ਹਾਂ ਪਕਾਓ, ਸੁਰੱਖਿਅਤ ਤਾਪਮਾਨ 'ਤੇ ਰੱਖੋ ਤੇ ਪਕਾਉਣ ਲਈ ਸਾਫ ਪਾਣੀ ਤੇ ਰਾਅ-ਮਟੀਰੀਅਲ ਦੀ ਵਰਤੋਂ ਕਰੋ। ਇਹ ਵੀ ਧਿਆਨ ਰੱਖੋ ਕਿ ਫਲ ਤੇ ਸਬਜ਼ੀਆਂ ਲਿਆਉਣ ਲਈ ਧੋਕੇ ਇਸਤੇਮਾਲ ਹੋ ਸਕਣ ਵਾਲਾ ਬੈਗ ਰੱਖੋ ਤਾਂ ਕਿ ਇਸ ਨੂੰ ਧੋਤਾ ਜਾ ਸਕੇ। ਬਜ਼ਾਰ 'ਚ ਵਾਰ-ਵਾਰ ਜਾਣ ਤੋਂ ਗੁਰੇਜ਼ ਕਰੋ।

 

Related Post