ਭਗਤੀ ਨੂੰ ਅਜ਼ਮਾਉਣ 'ਤੇ ਬਾਬਾ ਫਰੀਦ ਸਾਹਿਬ ਨਾਲ ਕੀ ਹੋਇਆ ਸੀ ਵਾਕਿਆ ,ਜਾਣੋ ਪੂਰੀ ਕਹਾਣੀ

By  Shaminder January 23rd 2019 01:26 PM -- Updated: January 23rd 2019 02:56 PM

ਫਰੀਦਾ ਖਾਕ ਨਾ ਨਿੰਦੀਏ ਖਾਕ ਜੇਡ ਨਾ ਕੋਇ ,ਜੀਵੰਦਿਆਂ ਪੈਰਾਂ ਤਲੇ ਮੁਏ ਉਪਰ ਹੋਇ॥ਬਾਬਾ ਫਰੀਦ ਜੀ ਦਾ ਇਹ ਸ਼ਲੋਕ ਕਲਯੁਗ 'ਚ ਲੋਕਾਂ ਨੂੰ ਹਊਮੈ ,ਵੈਰ ਭਾਵ , ਇੱਕ ਦੂਜੇ ਦੀ ਨਿੰਦਿਆਂ ਚੁਗਲੀ ਛੱਡ ਕੇ ਪ੍ਰਮਾਤਮਾ ਦੀ ਭਗਤੀ ਨਾਲ ਜੁੜਨ ਦਾ ਸੁਨੇਹਾ ਦੇਂਦਾ ਹੈ । ਅੱਜ ਇਨਸਾਨ ਹਊਮੇ 'ਚ  ਏਨੀ ਜਿਆਦਾ ਵੱਧ ਗਈ ਹੈ ਕਿ ਇਸ ਮਨੋਵਿਕਾਰ ਦੀ ਅੱਗ 'ਚ ਅਸੀਂ ਖੁਦ ਹੀ ਸੜਦੇ 'ਤੇ ਕੁੜਦੇ ਰਹਿੰਦੇ ਹਾਂ । ਬਾਬਾ ਫਰੀਦ ਜੀ ਨੇ ਆਪਣੀ ਬਾਣੀ 'ਚ ਪੂਰੀ ਇਨਸਾਨੀਅਤ ਨੂੰ ਇਸ ਹਊਮੈ ,ਨਿੰਦਿਆ ,ਚੁਗਲੀ ਤੋਂ ਬਚਣ ਲਈ ਸੁਨੇਹਾ ਦਿੱਤਾ ਉਨਾਂ ਦੀ ਬਾਣੀ ਦੀ ਤੁਕ ਤੁਕ ਉਸ ਪ੍ਰਮਾਤਮਾ ਦੀ  ਮਹਿਮਾ ਕਰਦੀ ਹੈ ।ਇਸ ਸੂਫੀ ਸੰਤ ਨੇ ਸੱਚ ਦਾ ਸੁਨੇਹਾ ਦਿੰਦਿਆਂ ਹੋਇਆ ਪ੍ਰਮਾਤਮਾ ਦੀ ਭਗਤੀ ਨਾਲ ਜੁੜਨ ਦੀ ਗੱਲ ਆਖੀ।ਅੱਜ ਅਸੀਂ ਤੁਹਾਨੂੰ ਬਾਬਾ ਫਰੀਦ ਜੀ ਬਾਰੇ ਜਾਣਕਾਰੀ ਦਿਆਂਗੇ।ਬਾਬਾ ਫਰੀਦ ਜੀ ਦਾ ਪੂਰਾ ਨਾਮ ਫਰੀਦ ਮਸਉਦ ਸ਼ਕਰਗੰਜ ਸੀ।ਉਨਾਂ ਦਾ ਜਨਮ ੧੧੭੨ ਈਸਵੀ 'ਚ ਪਾਕਿਸਤਾਨ ਦੇ ਮੁਲਤਾਨ ਦੇ ਪਿੰਡ ਖੋਤਵਾਲ 'ਚ ਹੋਇਆ ਸੀ।

ਹੋਰ ਵੇਖੋ : ਇਸ ਗਾਣੇ ਨੇ ਕਮਲ ਹੀਰ ਨੂੰ ਦਿਵਾਈ ਸੀ ਵਿਸ਼ਵ ਪੱਧਰ ‘ਤੇ ਪਹਿਚਾਣ, ਜਨਮ ਦਿਨ ‘ਤੇ ਜਾਣੋਂ ਪੂਰੀ ਕਹਾਣੀ

baba farid ji के लिए इमेज परिणाम

ਉਨਾਂ ਦੇ ਪਿਤਾ ਦਾ ਨਾਂਅ ਸ਼ੇਖ ਜਮਾਨ ਸੁਲੇਮਾਨ ਅਤੇ ਮਾਤਾ ਦਾ ਨਾਂਅ ਮਰਿਅਮ ਸੀ।ਉਨਾਂ ਦੀ ਮਾਤਾ ਬਹੁਤ ਹੀ ਧਾਰਮਿਕ ਖਿਆਲਾਂ ਵਾਲੇ ਸਨ ।ਉਨਾਂ ਦੀਆਂ ਸਿੱਖਿਆਵਾਂ ਦਾ ਅਸਰ ਬਾਬਾ ਫਰੀਦ ਜੀ 'ਤੇ ਵੀ ਪਿਆ। ਇਹੀ ਕਾਰਨ ਸੀ ਬਾਬਾ ਫਰੀਦ ਸਾਹਿਬ ੧੨ ਸਾਲ ਦੀ ਉਮਰ 'ਚ ਹੀ ਕੁਰਾਨ ਮਜੀਦ ਅਧਿਐਨ ਕਰ ਗਏ ਸਨ। ਕਿਹਾ ਜਾਂਦਾ ਹੈ ਕਿ ਉਹ ਮੌਖਿਕ ਰੂਪ 'ਚ ਵੀ ਇਸ ਨੂੰ ਯਾਦ ਕਰ ਚੁੱਕੇ ਸਨ। ਸ਼ੇਖ ਫਰੀਦ ਜੀ ਦੇ ਪੂਰਵਜ ਮਹਿਮੂਦ ਗਜ਼ਨਵੀ ਦੇ ਨਾਲ ਸਬੰਧ ਰੱਖਦੇ ਸਨ । ਉਨਾਂ ਦੇ ਪਿਤਾ ਜੀ ਗਜ਼ਨਵੀ ਦੇ ਭਤੀਜੇ ਸਨ । ਸੁਲੇਮਾਨ ਪਹਿਲਾਂ ਹਿੰਦ ਆ ਗਏ 'ਤੇ ਫਿਰ ਉਥੋਂ ਲਹੌਰ ਆ ਗਏ ਉਹ ਬਹੁਤ ਹੀ ਧਾਰਮਿਕ ਪ੍ਰਵਿਰਤੀ ਦੇ ਸਨ । ਉਨਾਂ ਨੇ ਪਾਕਪਟਨ 'ਚ ਆਪਣਾ ਠਿਕਾਣਾ ਬਣਾ ਲਿਆ ,ਇੱਥੇ ਹੀ ਸ਼ੇਖ ਫਰੀਦ ਸਾਹਿਬ ਦਾ ਜਨਮ ਹੋਇਆ ।

ਹੋਰ ਵੇਖੋ: ਟੁੱਟੀ ਯਾਰੀ ਨੂੰ ਜੋੜ ਲਿਆ ਹੈ ਗੈਰੀ ਸੰਧੂ ਨੇ ,ਵੇਖੋ ਵੀਡਿਓ

baba farid ji के लिए इमेज परिणाम

ਉਨਾਂ ਦਾ ਜਨਮ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਸੌ ਸਾਲ ਪਹਿਲਾਂ ਦਾ ਮੰਨਿਆਂ ਜਾਂਦਾ ਹੈ।ਬਾਬਾ ਫਰੀਦ ਜੀ ਦੀ ਮਾਤਾ ਜੋ ਕਿ ਬਹੁਤ ਹੀ ਧਾਰਮਿਕ ਵਿਚਾਰਾਂ ਵਾਲੇ ਸਨ ਇੱਕ ਦਿਨ ਉਨਾਂ ਨੇ ਫਰੀਦ ਸਾਹਿਬ ਨੂੰ ਪ੍ਰਮਾਤਮਾ ਦੀ ਭਗਤੀ ਨਾਲ ਜੁੜਨ ਲਈ ਕਿਹਾ । ਉਸ ਤੋਂ ਬਾਅਦ ਉਨਾਂ ਦੇ ਮਨ 'ਚ ਪ੍ਰਮਾਤਮਾ ਦੀ ਭਗਤੀ ਦਾ ਪਿਆਰ ਪੈਦਾ ਹੋਇਆ 'ਤੇ ਉਹ ਪ੍ਰਮਾਤਮਾ ਦੀ ਭਗਤੀ ਲਈ ਘਰੋਂ ਨਿਕਲ ਪਏ।ਉਨਾਂ ਨੇ ੧੨ ਸਾਲ ਤੱਕ ਜੰਗਲ 'ਚ ਰਹਿ ਕੇ ਪ੍ਰਮਾਤਮਾ ਦੀ ਭਗਤੀ ਕੀਤੀ।ਇਸ ਦੋਰਾਨ ਉਨਾਂ ਨੂੰ ਜੋ ਵੀ ਮਿਲਦਾ ਉਹ ਖਾ ਲੈਂਦੇ ਪ੍ਰਮਾਤਮਾ ਦੀ ਭਗਤੀ ਕਰਦੇ ਕਰਦੇ ਸਰਦੀ ਗਰਮੀ 'ਚ ਰਹਿੰਦੇ ਹੋਏ ਉਨਾਂ ਨੂੰ ਆਪਣੇ ਆਪ ਦਾ ਵੀ ਖਿਆਲ ਨਹੀਂ ਸੀ ਰਹਿੰਦਾ ।ਜਿਸ ਕਰਕੇ ਉਨਾਂ ਦੇ ਵਾਲ ਜੁੜ ਗਏ ਸਨ।ਉਨਾਂ ਦੇ ਮਨ 'ਚ ੧੨ ਸਾਲ ਭਗਤੀ ਕਰਕੇ ਹੰਕਾਰ ਆ ਗਿਆ ਸੀ ।

ਹੋਰ ਵੇਖੋ: ਜਦੋਂ ਵੀਤ ਬਲਜੀਤ ਦੇ ਕਹਿਣ ‘ਤੇ ਬਦਲ ਗਿਆ ਬਾਬਾ ,ਵੇਖੋ ਵੀਡਿਓ

baba farid ji के लिए इमेज परिणाम

 

ਇੱਕ ਦਿਨ ਉਨਾਂ ਦੇ ਮਨ 'ਚ ਪ੍ਰਮਾਤਮਾ ਦੀ ਭਗਤੀ ਨੂੰ ਪਰਖਣ ਦਾ ਖਿਆਲ ਆਇਆ । ਉਨਾਂ ਨੇ ਚਿੜੀਆਂ ਨੂੰ ਕਿਹਾ ਮਰ ਜਾਓ ਤਾਂ ਚਿੜੀਆਂ ਮਰ ਗਈਆਂ 'ਤੇ ਜਦੋਂ ਚਿੜੀਆਂ ਨੂੰ ਕਿਹਾ ਜੀਅ ਪਓ ਤਾਂ ਚਿੜੀਆਂ ਜੀਅ ਪਈਆਂ । ਇਸ ਤੋਂ ਬਾਅਦ ਉਨਾਂ ਨੂੰ ਮਹਿਸੂਸ ਹੋਇਆ ਕਿ ਉਨਾਂ ਦੀ ਭਗਤੀ ਹੁਣ ਪੂਰੀ ਹੋ ਗਈ ਹੈ 'ਤੇ ਹੁਣ ਉਨਾਂ ਨੂੰ ਘਰ ਪਰਤਣਾ ਚਾਹੀਦਾ ਹੈ।ਇੱਕ ਦਿਨ ਘਰ ਪਰਤ ਰਹੇ ਸਨ ਕਿ ਰਸਤੇ 'ਚ ਉਨਾਂ ਨੂੰ ਪਿਆਸ ਲੱਗੀ ਤਾਂ ਉਹ ਰਸਤੇ 'ਚ ਇੱਕ ਖੂਹ ਕੋਲ ਇੱਕ ਔਰਤ ਪਾਣੀ ਭਰਦੀ 'ਤੇ ਉਸ ਡੋਲਚੀ ਨੂੰ ਕੱਢ ਕੇ ਰੋੜ ਦੇਂਦੀ। ਫਰੀਦ ਸਾਹਿਬ ਨੇ ਉਸ ਔਰਤ ਪਾਣੀ ਪਿਲਾਉਣ ਲਈ ਕਿਹਾ ਪਰ ਉਸਨੇ ਫਰੀਦ ਸਾਹਿਬ ਵੱਲ ਕੋਈ ਧਿਆਨ ਨਾ ਦਿੱਤਾ 'ਤੇ ਉਹ ਆਪਣਾ ਕੰਮ ਕਰਦੀ ਰਹੀ ਫਰੀਦ ਸਾਹਿਬ ਨੂੰ ਬਹੁਤ ਗੁੱਸਾ ਆਇਆ 'ਤੇ ਉਨਾਂ ਕਿਹਾ ਕਿ ਮੈਂ ਕਦੋਂ ਦਾ ਤੈਨੂੰ ਕਹਿ ਰਿਹਾ ਕਿ ਮੈਨੂੰ ਪਾਣੀ ਪਿਆ ਪਰ ਤੂੰ ਮੈਨੂੰ ਪਾਣੀ ਪਿਲਾਉਣ ਦੀ ਬਜਾਏ ਇਸ ਨੂੰ ਹੇਠਾਂ ਵਹਾ ਰਹੀ ਹੈ। ਇਸ 'ਤੇ ਉਸ ਔਰਤ ਨੇ ਜਵਾਬ ਦਿੱਤਾ ਕਿ ਮੈਂ ਤਾਂ ਆਪਣੀ ਭੈਣ ਦੇ ਘਰ 'ਚ ਲੱਗੀ ਅੱਗ ਨੂੰ ਬੁਝਾ ਰਹੀ ਹਾਂ ਜੋ ਇੱਥੋਂ ਕੁਝ ਕੁ ਮੀਲ ਦੀ ਦੂਰੀ 'ਤੇ ਹੈ। ਬਾਬਾ ਫਰੀਦ ਜੀ ਇਹ ਗੱਲ ਸੁਣ ਕੇ ਬੜੇ ਹੀ ਹੈਰਾਨ ਹੋਏ 'ਤੇ ਇਸ ਤੋਂ ਬਾਅਦ ਉਹ ਔਰਤ ਫਿਰ ਬੋਲੀ ਇੱਥੇ ਇਹ ਨਹੀਂ ਕਿ ਚਿੜੀਓ ਮਰ ਜਾਓ 'ਤੇ ਚਿੜੀਆਂ ਮਰ ਜਾਣਗੀਆਂ ਬਾਬਾ ਫਰੀਦ ਅਸਚਰਜ ਨਾਲ ਉਸ ਔਰਤ ਵੱਲ ਵੇਖਣ ਲੱਗੇ 'ਤੇ ਉਨਾਂ ਨੇ ਅਰਜ਼ ਕੀਤੀ ਕਿ ਤੂੰ ਮੈਨੂੰ ਪਾਣੀ ਨਹੀ ਪਿਲਾਉਣਾ ਤਾਂ ਨਾਂ ਪਿਲਾ ਪਰ ਮੈਨੂੰ ਇਹ ਦੱਸ ਕਿ ਇਹ ਸਭ ਕੁਝ ਤੈਨੂੰ ਕਿਵੇਂ ਪਤਾ ਲੱਗਾ ।

ਹੋਰ ਵੇਖੋ: ਅਰਜੁਨ ਕਪੂਰ ਦੇ ਪਿਆਰ ‘ਚ ਪਾਗਲ ਮਲਾਇਕਾ ਨੇ ਆਪਣੇ ਡਰਾਇਵਰ ਨੂੰ ਨੌਕਰੀ ਤੋਂ ਕੱਢਿਆ, ਇਹ ਸੀ ਵੱਡਾ ਕਾਰਨ

baba farid ji gurudwara tilla sahib के लिए इमेज परिणाम

ਔਰਤ ਨੇ ਉੱਤਰ ਦਿੱਤਾ ਮੈਂ ਸੇਵਾ ਅਤੇ ਪਤੀ ਨੂੰ ਪ੍ਰੇਮ ਕਰਦੀ ਹਾਂ ਪਰ ਇਸ ਤਪੱਸਿਆ 'ਤੇ ਸੇਵਾ ਦਾ ਮੈਂ ਕਦੇ ਹੰਕਾਰ ਨਹੀਂ ਕਰਦੀ । ਤੁਸੀਂ ਤਾਂ ਪ੍ਰਮਾਤਮਾ ਦੀ ਪ੍ਰੀਖਿਆ ਲਈ ਉਸਨੂੰ ਆਜ਼ਮਾ ਕੇ ਤੁਸੀਂ ਉਸ ਪ੍ਰਮਾਤਮਾ 'ਤੇ ਸ਼ੱਕ ਕੀਤਾ ਹੈ , ਜੋ ਕਿ ਠੀਕ ਨਹੀਂ । ਕੁਝ ਦੇਰ ਬਾਅਦ ਫਰੀਦ ਸਾਹਿਬ ਵੇਖਦੇ ਹਨ ਕਿ ਉੱਥੇ ਨਾ ਕੋਈ ਔਰਤ ਸੀ ਨਾ ਹੀ ਡੋਲਚੀ ਅਤੇ ਨਾ ਹੀ ਪਾਣੀ । ਫਰੀਦ ਸਾਹਿਬ ਸਮਝ ਗਏ ਸਨ ਕਿ ਪ੍ਰਮਾਤਮਾ ਨੇ ਇਹ ਕੌਤਕ ਖੁਦ ਰਚਿਆ ਸੀ ਉਨਾਂ ਨੂੰ ਸਮਝਾਉਣ ਲਈ ।ਬਾਬਾ ਫਰੀਦ ਜੀ ਘਰ ਪਹੁੰਚੇ ਤਾਂ ਮਾਂ ਨੇ ਵੇਖਿਆ ਕਿ ਫਰੀਦ ਸਾਹਿਬ ਦੇ ਵਾਲ ਜੁੜੇ ਹੋਏ ਨੇ ਤਾਂ ਉਨਾਂ ਨੇ ਬਾਬਾ ਫਰੀਦ ਸਾਹਿਬ ਦੇ ਵਾਲ ਸੰਵਾਰਨੇ ਸ਼ੁਰੂ ਕਰ ਦਿੱਤੇ ।ਉਨਾਂ ਨੂੰ ਬਹੁਤ ਤਕਲੀਫ ਮਹਿਸੂਸ ਹੋਈ ।ਫਿਰ ਬਾਬਾ ਫਰੀਦ ਜੀ ਦੀ ਮਾਤਾ ਨੇ ਕਿਹਾ ਕਿ ਜਿਨਾਂ ਰੁੱਖਾਂ ਦੇ ਫਲ ਤੇ ਫੁੱਲ ਤੋੜ ਕੇ ਖਾਂਦੇ ਸੀ ਉਨਾਂ ਨੂੰ ਪੀੜ ਨਹੀਂ ਸੀ ਹੁੰਦੀ ? ਇਸੇ ਤਰ੍ਹਾਂ ਹੀ ਜੇ ਕਿਸੇ ਨੂੰ ਦੁੱਖ ਦੇਈਏ ਤਾਂ ਆਪ ਨੂੰ ਵੀ ਦੁੱਖ ਭੋਗਣਾ ਪੈਂਦਾ ਹੈ । ਉਨਾਂ ਕਿਹਾ ਕਿ ਹਰ ਜੀਵ 'ਚ ਪ੍ਰਮਾਤਮਾ ਦਾ ਨੂਰ ਹੈ ਭਾਵੇਂ ਕੋਈ ਇਨਸਾਨ ਹੈ ਜਾਂ ਪਰਿੰਦਾ ।ਇਸ ਤੋਂ ਬਾਅਦ ਫਰੀਦ ਸਾਹਿਬ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ  ਦੀ ਭਗਤੀ ਅਧੂਰੀ ਹੈ ,ਉਨਾਂ ਦੇ ਮਨ 'ਚ ਫਿਰ ਪ੍ਰਮਾਤਮਾ ਦੀ ਭਗਤੀ ਦਾ ਖਿਆਲ ਆਇਆ 'ਤੇ ਉਹ ਦੂਸਰੀ ਵਾਰ ਫਿਰ ਪ੍ਰਮਾਤਮਾ ਦੀ ਭਗਤੀ 'ਚ ਜੁਟ ਗਏ । ਘਰ ਉਨਾਂ ਨੇ ਛੱਡ ਦਿੱਤਾ ਸੀ ਉਹ ਧਰਤੀ 'ਤੇ ਡਿੱਗੀ ਹੋਈ ਵਸਤੂ ਹੀ ਖਾਂਦੇ 'ਤੇ ਰੁੱਖਾਂ ਤੋਂ ਕਦੇ ਕੁਝ ਨਾ ਤੋੜਦੇ । ਭਗਤੀ ਕਰਦੇ ਕਰਦੇ ਕਈ ਸਾਲ ਬੀਤ ਗਏ ਉਨਾਂ ਦਾ ਸ਼ਰੀਰ ਕਮਜ਼ੋਰ ਹੋ ਗਿਆ ਸੀ।ਮਨ 'ਚ ਪ੍ਰਭੂ ਦਰਸ਼ਨ ਦੀ ਅਭਿਲਾਸ਼ਾ ਸੀ ਪਰ ਪ੍ਰਮਾਤਮਾ ਦੇ ਦਰਸ਼ਨ ਨਹੀਂ ਸਨ ਹੁੰਦੇ ਆਪਣੇ ਮਨ ਦੀ ਇਸ ਅਵਸਥਾ ਉਨਾਂ ਦੇ ਇਸ ਸ਼ਲੋਕ 'ਚ ਬਿਆਨ ਹੁੰਦੀ ਹੈ ।

ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥

ਇਹ ਦੋਇ ਨੈਨਾ ਮਤਿ ਛੂਹਿਓ ਪਿਰਿ ਦੇਖਣ ਕੀ ਆਸ॥

ਹੋਰ ਵੇਖੋ: ਗਲੈਮਰਸ ਦੀ ਦੁਨੀਆ ਤੋਂ ਦੂਰ ਹੈ ਇਹ ਬਾਲੀਵੁੱਡ ਦਾ ਇਹ ਅਦਾਕਾਰ ,ਇਹ ਹੈ ਫਿਲਮਾਂ ਤੋਂ ਦੂਰੀ ਬਨਾਉਣ ਦਾ ਕਾਰਨ

baba farid ji gurudwara tilla sahib के लिए इमेज परिणाम

ਪ੍ਰਮਾਤਮਾ ਦੇ ਵੈਰਾਗ ਉਨਾਂ ਦਾ ਸ਼ਰੀਰ ਸੁੱਕ ਕੇ ਹੱਡੀਆਂ ਦਾ ਪਿੰਜਰ ਬਣ ਗਿਆ ਪਰ ਅੰਦਰ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੋਏ।ਇੱਕ ਦੋ ਵਾਰ ਦਰਸ਼ਨ ਤਾਂ ਹੋਏ ਪਰ ਉਨਾਂ ਦਾ ਮਨ ਤ੍ਰਿਪਤ ਨਹੀਂ ਹੋਇਆ। ਜਿਸ ਕਰਕੇ ਉਨਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਸੀ ਕਿ ਬਿਨਾਂ ਮੁਰਸ਼ਦ ਤੋਂ ਪ੍ਰਮਾਤਮਾ ਦੀ ਪ੍ਰਾਪਤੀ ਸੰਭਵ ਨਹੀਂ । ਗੁਰੂ ਦੀ ਖੋਜ 'ਚ ਬਾਬਾ ਫਰੀਦ ਜੀ ਅਜਮੇਰ 'ਚ ਚਿਸ਼ਤੀ ਸਾਹਿਬ ਕੋਲ ਪਹੁੰਚ ਗਏ।ਉਨਾਂ ਨੂੰ ਮੁਰਸ਼ਦ ਮੰਨ ਕੇ ਉਨਾਂ ਦੀ ਸੇਵਾ ਕਰਨ ਲੱਗ ਪਏ। ਉਨਾਂ ਦੀ ਸੇਵਾ ਗੁਰੂ ਨੂੰ ਇਸ਼ਨਾਨ ਕਰਵਾਉਣ ਦੀ ਸੀ । ਇੱਕ ਦਿਨ ਬਹੁਤ ਹਨੇਰੀ 'ਤੇ ਤੂਫਾਨ ਆਇਆ ਤਾਂ ਉਨਾਂ ਨੂੰ ਅੱਗ ਦੀ ਫਿਕਰ ਸਤਾਉਣ ਲੱਗੀ ਉਨਾਂ ਸਮਿਆਂ 'ਚ ਅੱਗ ਜਲਾਉਣ ਲਈ ਮਾਚਿਸ ਤਾਂ ਹੁੰਦੀ ਨਹੀਂ ਸੀ ਇਸ ਕਰਕੇ ਅੱਗ ਨੂੰ ਬੜਾ ਹੀ ਸਾਂਭ ਕੇ ਰੱਖਣਾ ਪੈਂਦਾ ਸੀ। ਮੀਂਹ ਕਾਰਨ ਅੱਗ ਮਿਲਣੀ ਮੁਸ਼ਕਿਲ ਹੋ ਗਈ । ਜਿਸ ਤੋਂ ਬਾਅਦ ਉਹ ਅੱਗ ਦੀ ਭਾਲ 'ਚ ਤੂਫਾਨ 'ਚ ਹੀ ਨਿਕਲ ਪਏ। ਆਖਿਰਕਾਰ ਉਨਾਂ ਨੂੰ ਇੱਕ ਵੇਸਵਾ ਦੇ ਘਰ ਅੱਗ ਬਲਦੀ ਦਿਖਾਈ ਦਿੱਤੀ। ਉਨਾਂ ਵੇਸਵਾ ਨੂੰ ਕਿਹਾ ਕਿ ਮਾਤਾ ਜੀ ਅੱਗ ਚਾਹੀਦੀ ਹੈ। ਵੇਸਵਾ ਅੱਗੋਂ ਬੋਲੀ ਕਿ ਮੈਨੂੰ ਵੀ ਕੁਝ ਚਾਹੀਦਾ ਹੈ। ਵੇਸਵਾ ਨੇ ਕਿਹਾ ਕਿ ਮੈਨੂੰ ਤੁਹਾਡੀਆਂ ਅੱਖਾਂ ਬਹੁਤ ਪਿਆਰੀਆਂ ਲੱਗਦੀਆਂ ਹਨ । ਕਹਿੰਦੇ ਹਨ ਕਿ ਜਦੋਂ ਵੇਸਵਾ ਨੇ ਫਰੀਦ ਸਾਹਿਬ ਦੀ ਅੱਖ ਦੀ ਪੁੱਤਲੀ ਕੱਢਣ ਲਈ ਚਾਕੂ ਉਨਾਂ ਦੀ ਅੱਖ ਕੋਲ ਲਗਾਇਆ ਤਾਂ ਉਹ ਪਿਛਾਂਹ ਵੱਲ ਡਿੱਗ ਪਈ ।ਉਸਨੇ ਆਪਣੇ ਕੀਤੇ ਲਈ ਮੁਆਫੀ ਮੰਗੀ 'ਤੇ ਫਿਰ ਉਨਾਂ ਦੀ ਅੱਖ 'ਤੇ ਪੱਟੀ ਬੰਨ ਦਿੱਤੀ । ਸਵੇਰੇ ਜਦੋਂ ਚਿਸ਼ਤੀ ਸਾਹਿਬ ਦੇ ਇਸ਼ਨਾਨ ਲਈ ਪਾਣੀ ਗਰਮ ਕੀਤਾ ਤਾਂ ਗੁਰੂ ਸਾਹਿਬ ਨੇ ਪੁੱਛਿਆ ਕਿ ਫਰੀਦ ਅੱਖ 'ਤੇ ਪੱਟੀ ਕਿਉਂ ਬੰਨੀ ਹੋਈ ਹੈ ਤਾਂ ਬਾਬਾ ਫਰੀਦ ਜੀ ਹੱਥ ਜੋੜ ਕੇ ਖੜੇ ਰਹੇ। ਚਿਸ਼ਤੀ ਸਾਹਿਬ ਨੇ ਹੁਕਮ ਦਿੱਤਾ ਕਿ ਪੱਟੀ ਖੋਲ ਦਿਓ।ਫਰੀਦ ਸਾਹਿਬ ਨੇ ਪੱਟੀ ਖੋਲ ਦਿੱਤੀ ਤਾਂ ਉਸ 'ਤੇ ਕੋਈ ਜ਼ਖਮ ਨਹੀਂ ਸੀ । ਮੁਰਸ਼ਦ ਨੇ ਕਿਹਾ ਕਿ ਤੁਹਾਡੀ ਭਗਤੀ ਪੂਰੀ ਹੋਈ ਹੁਣ ਕਿਸੇ ਗੱਲ ਦਾ ਹੰਕਾਰ ਨਹੀਂ ਕਰਨਾ ,ਨਿਮਰਤਾ ਧਾਰਨ ਕਰਨੀ 'ਤੇ ਸਦਾ ਉਸ ਪ੍ਰਮਾਤਮਾ ਨੂੰ ਯਾਦ ਰੱਖਣਾ ਹੈ।ਹੁਣ ਜਾਓ 'ਤੇ ਘਰ ਜਾ ਕੇ ਪ੍ਰਮਾਤਮਾ ਦੇਮਹਿਮਾ ਦੇ ਗੁਣ ਗਾਓ ।ਇਸ ਤਰਾਂ ਫਰੀਦ ਸਾਹਿਬ ਨੂੰ ਸੱਚੇ ਸਤਗੁਰੂ ਦੀ ਪ੍ਰਾਪਤੀ ਹੋਈ । ਬਾਬਾ ਫਰੀਦ ਸਾਹਿਬ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ।ਆਪਣੇ ਮੁਰਸ਼ਦ ਦੇ ਹੁਕਮ ਨੂੰ ਮੰਨਦਿਆਂ ਉਨਾਂ ਨੇ ਨਿਮਰਤਾ ਧਾਰਨ ਕੀਤੀ 'ਤੇ ਉਨਾਂ ਦੀ ਇਹ ਨਿਮਰਤਾ ਉਨਾਂ ਦੇ ਸ਼ਲੋਕਾਂ 'ਚ ਵੀ ਹੈ।

ਫਰੀਦਾ ਖਾਕੁ ਨਾ ਨਿੰਦੀਏ ਖਾਕ ਜਿਡਹੁ ਨਾ ਕੋਇ ।

ਜੀਵੰਦਿਆ ਪੈਰਾ ਤਲੇ ਮੁਇਆ ਉਪਰ ਹੋਇ ॥

ਹੋਰ ਵੇਖੋ: ਗੀਤਾਂ ਤੋਂ ਉਲਟ ਸੁਭਾਅ ਦਾ ਮਾਲਕ ਹੈ ਸਿੱਧੂ ਮੂਸੇਵਾਲਾ ,ਵੇਖੋ ਵੀਡਿਓ

baba farid ji baba farid ji

ਬਾਬਾ ਫਰੀਦ ਜੀ ਨਾਲ ਸਬੰਧਤ ਇੱਕ ਗੁਰਦੁਆਰਾ ਸਾਹਿਬ ਵੀ ਪੰਜਾਬ ਦੇ ਫਰੀਦਕੋਟ 'ਚ ਸਥਿਤ ਹੈ । ਇਸ ਗੁਰਦਆਰਾ ਸਾਹਿਬ 'ਚ ਹਰ ਸਾਲ ਮੇਲਾ ਲੱਗਦਾ ਹੈ ਜਿੱਥੇ ਵੱਡੀ ਗਿਣਤੀ 'ਚ ਸ਼ਰਧਾਲੂ ਦਰਸ਼ਨਾਂ ਲਈ ਪਹੁੰਚਦੇ ਹਨ । ਇਹ ਗੁਰਦੁਆਰਾ ਸਾਹਿਬ ਫਰੀਦਕੋਟ 'ਚ ਸਥਿਤ ਕਿਲਾ ਮੁਬਾਰਕ ਦੇ ਨਜ਼ਦੀਕ ਸਥਿਤ ਹੈ।ਇਹ ਗੁਰਦੁਆਰਾ ਟਿੱਲਾ ਸਾਹਿਬ ਦੇ ਨਾਂਅ ਨਾਲ ਜਾਣਿਆਂ ਜਾਂਦਾ ਹੈ।ਬਾਬਾ ਫਰੀਦ ਸਾਹਿਬ ਨੇ ਦੁੱਖਾਂ ਦੇ ਭਰੇ ਇਸ ਸੰਸਾਰ  'ਚ ਪ੍ਰਮਾਤਮਾ ਦੀ ਭਗਤੀ ਦਾ ਸੁਨੇਹਾ ਕੁਲ ਲੁਕਾਈ ਨੂੰ ਦਿੱਤਾ। ਕਿਉਂਕਿ ਉਨਾਂ ਦਾ ਕਹਿਣਾ ਸੀ ਕਿ ਇਹ ਦੁਨੀਆਂ ਸਿਰਫ ਦੁੱਖਾਂ ਦਾ ਘਰ ਹੈ 'ਤੇ ਇਸ ਸੰਸਾਰ 'ਚ ਉਸ ਪ੍ਰਮਾਤਮਾ ਦੀ ਭਗਤੀ ਹੀ ਇਨਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਮਹਿਜ਼ ਇੱਕ ਸਾਧਨ ਹੈ।

Related Post