ਗੁਰਚਰਨ ਪੋਹਲੀ ਨੇ ਦਿੱਤੇ ਸਨ ਕਈ ਹਿੱਟ ਗੀਤ, ਬਾਲੀਵੁੱਡ ਫ਼ਿਲਮਾਂ ‘ਚ ਵੀ ਕੀਤਾ ਸੀ ਕੰਮ, ਜਾਣੋ ਗੁਰਚਰਨ ਪੋਹਲੀ ਦੇ ਕਰੀਅਰ ਅਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ

By  Shaminder October 11th 2022 06:40 PM

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਦੋਗਾਣਾ ਗਾਇਕੀ ਵਿੱਚ ਪੋਹਲੀ-ਪੰਮੀ ਉਹ ਮਕਬੂਲ ਜੋੜੀ ਸੀ ਜਿਸ ਦੇ ਅਖਾੜੇ ਸੁਣਨ ਲਈ ਲੋਕਾਂ ਦੀ ਭੀੜ ਮੱਲੋ ਮਲੀ ਇਕੱਠੀ ਹੋ ਜਾਂਦੀ ਸੀ । ਪੋਹਲੀ ਦਾ ਅਸਲ ਨਾਂ ਗੁਰਚਰਨ ਸਿੰਘ ਪੋਹਲੀ (Gurcharan Singh Pohli) ਹੈ । ਪੰਮੀ ਦਾ ਨਾਂ ਪ੍ਰੋਮਿਲਾ ਪੰਮੀ (Promila Pammi) ਹੈ । ਗਾਇਕੀ ਦੇ ਖੇਤਰ ਵਿੱਚ ਮਕਬੂਲ ਹੋਈ ਇਹ ਜੋੜੀ ਅਸਲ ਜ਼ਿੰਦਗੀ ਵੀ ਜੋੜੀ ਹੈ । ਗੁਰਚਰਨ ਪੋਹਲੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 24  ਜੂਨ, 1942ਨੂੰ ਮਿੰਟਗੁਮਰੀ ਪਾਕਿਸਤਾਨ ਪਿਤਾ ਬੂੜ ਸਿੰਘ ਦੇ ਘਰ ਹੋਇਆ। 1947 ਦੀ ਵੰਡ ਤੋਂ ਬਾਅਦ ਪੋਹਲੀ ਪਰਿਵਾਰ ਸਮੇਤ ਭਾਰਤ ਆ ਗਏ । ਸਕੂਲ ਟਾਈਮ ਵਿੱਚ ਪੋਹਲੀ ਨੂੰ ਨੱਚਣ ਗਾਉਣ ਦਾ ਸ਼ੌਂਕ ਸੀ ਮੈਟ੍ਰਿਕ ਤੱਕ ਪਹੁੰਚਦੇ ਪਹੁੰਚਦੇ, ਉਹ ਵਧੀਆ ਭੰਗੜਚੀ ਬਣ ਗਏ ।

gurcharan-pohli Image Source : google

ਹੋਰ ਪੜ੍ਹੋ : ਲੇਟ ਆਉਣ ‘ਤੇ ਆਰਤੀ ਉਤਾਰ ਕੇ ਫੂਡ ਡਿਲੀਵਰੀ ਵਾਲੇ ਦਾ ਹੋਇਆ ਸਵਾਗਤ, ਵੀਡੀਓ ਹੋ ਰਿਹਾ ਵਾਇਰਲ

ਗੁਰਚਰਨ ਸਿੰਘ ਪੋਹਲੀ ਚੰਗੇ ਭੰਗੜਚੀ ਦੇ ਨਾਲ ਨਾਲ ਨਾਮੀ ਖਿਡਾਰੀ ਵੀ ਸੀ। ਉਹਨਾਂ ਨੇ ਸੰਗੀਤ ਦੇ ਗੁਰ ਸੰਗੀਤਕਾਰ ਜਸਵੰਤ ਭੰਵਰਾ ਤੋਂ ਹਾਸਲ ਕੀਤੇ ਸਨ । ਉਹਨਾਂ ਦੀ ਸੰਗਤ ਵਿੱਚ ਹੀ ਗੁਰਚਰਨ ਸਿੰਘ ਪੋਹਲੀ ਦੀ ਮੁਲਾਕਾਤ ਪ੍ਰੋਮਿਲਾ ਪੰਮੀ ਨਾਲ ਹੋਈ ।ਗੁਰਚਰਨ ਸਿੰਘ ਪੋਹਲੀ ਨੇ ਪ੍ਰੋਮਿਲਾ ਪੰਮੀ ਨਾਲ ਜੋੜੀ ਬਣਾਈ ਤੇ ਅਖਾੜੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ । ਇਸ ਮਕਬੂਲ ਜੋੜੀ ਦੀ ਅਵਾਜ਼ ਸਭ ਤੋਂ ਪਹਿਲਾਂ ਐਚ.ਐਮ.ਵੀ. ਕੰਪਨੀ ਨੇ ਰਿਕਾਰਡ ਕੀਤੀ ਸੀ । 1966 ਵਿਚ ਇਸ ਕੰਪਨੀ ਨੇ ਕਈ ਗਾਣੇ ਰਿਕਾਰਡ ਕੀਤਾ ਜਿਹੜੇ ਕਿ ਉਸ ਸਮੇਂ ਵਿੱਚ ਸੁਪਰ ਹਿੱਟ ਰਹੇ ।

Gurcharan-Pohli- Image Source : Google

ਹੋਰ ਪੜ੍ਹੋ :  ਵਾਮਿਕਾ ਗੱਬੀ ਨੇ ਆਪਣੇ ਪਿਤਾ ਦੇ ਨਾਲ ਸ਼ੇਅਰ ਕੀਤਾ ਪਿਆਰਾ ਜਿਹਾ ਵੀਡੀਓ, ਪਿਉ-ਧੀ ਦੀ ਜੋੜੀ ਨੂੰ ਕੀਤਾ ਜਾ ਰਿਹਾ ਪਸੰਦ

ਇਸ ਜੋੜੀ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ 'ਆਥਣ ਉੱਗਣ ਕਰੇਂ ਕਚੀਰਾ, ਲੜਦਾ ਉਠਦਾ ਬਹਿੰਦਾ , ਵੇ ਮੈਂ ਨਹੀਂ ਤੇਰੇ ਘਰ ਵੱਸਣਾ, ਵੇ ਤੂੰ ਨਿੱਤ ਦਾ ਸ਼ਰਾਬੀ ਰਹਿੰਦਾ।ਗੁਰਚਰਨ ਸਿੰਘ ਪੋਹਲੀ ਦਾ ਭਾਵੇਂ ਮਿਊਜ਼ਿਕ ਇੰਡਸਟਰੀ ਵਿੱਚ ਚੰਗਾਂ ਨਾ ਬਣ ਗਿਆ ਸੀ ਪਰ ਉਹ ਅਦਾਕਾਰੀ ਵਿੱਚ ਆਪਣੀ ਕਿਸਮਤ ਅਜਮਾਉਣਾ ਚਾਹੁੰਦਾ ਸੀ ਇਸ ਲਈ ਉਹ ਲੁਧਿਆਣਾ ਛੱਡ ਕੇ ਬੰਬਈ ਜਾ ਪਹੁੰਚਿਆ। ਬਾਲੀਵੁੱਡ ਵਿੱਚ ਗੁਰਚਰਨ ਸਿੰਘ ਪੋਹਲੀ ਨੇ  ਸੱਤ ਅੱਠ ਸਾਲ ਕੰਮ ਕੀਤਾ ।

Gurcharan Pohli , Image Source: Google

ਹੋਰ ਪੜ੍ਹੋ : ਡਿਪ੍ਰੈਸ਼ਨ ਚੋਂ ਉੱਭਰ ਰਹੇ ਹਨ ਗਾਇਕ ਸ਼ੈਰੀ ਮਾਨ, ਜਲਦ ਲੈ ਕੇ ਆ ਸਕਦੇ ਨੇ ਨਵਾਂ ਗੀਤ

ਗੁਰਚਰਨ ਸਿੰਘ ਪੋਹਲੀ ਨੇ ਕਈ ਹਿੰਦੀ ਪੰਜਾਬੀ ਫ਼ਿਲਮਾਂ ਵਿੱਚ ਵੱਖ ਵੱਖ ਤਰ੍ਹਾਂ ਦੇ ਰੋਲ ਕੀਤੇ । ਉਹਨਾਂ ਦੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਕੁੱਲੀ ਯਾਰ ਦੀ, ਸੰਨਿਆਸੀ, ਹਮਰਾਹੀ, ਚਟਾਨ ਸਿੰਘ, ਪਾਪ ਔਰ ਪੁੰਨ, ਦੋ ਜਾਸੂਸ, ਕੋਰਾ ਬਦਨ, ਹਵਸ, ਦਿਲ ਔਰ ਪੱਥਰ, ਸ਼ਰਾਫਤ ਛੋੜ ਦੀ ਮਂੈਨੇ ਬਹੁਤ ਹੀ ਮਕਬੂਲ ਫ਼ਿਲਮਾਂ ਹਨ । ਪਰ ਗੁਰਚਰਨ ਸਿੰਘ ਪੋਹਲੀ ਨੂੰ ਇਹ ਫ਼ਿਲਮ ਨਗਰੀ ਕੁਝ ਰਾਸ ਨਹੀਂ ਆਈ ਜਿਸ ਕਰਕੇ ਉਹ ਮੁੜ ਲੁਧਿਆਣੇ ਆ ਗਿਆ ਅਤੇ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ।

Gurcharan Pohli and Promila Pohli-min Image Source : Google

ਐਚ.ਐਮ.ਵੀ. ਤੋਂ ਇਲਾਵਾ ਈ.ਐਮ.ਆਈ. ਕੰਪਨੀ ਨੇ ਇਸ ਜੋੜੀ ਦੀ ਆਵਾਜ਼ ਵਿੱਚ ਲਗਾਤਾਰ ਐਲ.ਪੀ. ਕੱਢੇ।ਗੁਰਚਰਨ ਸਿੰਘ ਪੋਹਲੀ ਭਾਵੇਂ ਫ਼ਿਲਮੀ ਦੁਨੀਆਂ ਨੂੰ ਛੱਡ ਗਿਆ ਸੀ ਪਰ ਫ਼ਿਲਮਾਂ ਦਾ ਕੀੜਾ ਹਾਲੇ ਵੀ ਉਸ ਨੂੰ ਤੰਗ ਕਰਦਾ ਸੀ । ਇਸ ਲਈ ਗੁਰਚਰਨ ਸਿੰਘ ਪੋਹਲੀ ਨੇ ਦੇਵ ਥਰੀਕੇ ਵਾਲਾ, ਚੰਨ ਗੁਰਾਇਆਂ ਵਾਲਾ ਤੇ ਕੁਲਦੀਪ ਮਾਣਕ ਨਾਲ ਮਿਲਕੇ ਪੰਜਾਬੀ ਫ਼ਿਲਮ 'ਬਲਬੀਰੋ ਭਾਬੀ' ਬਣਾਈ । ਇਸ ਫ਼ਿਲਮ ਵਿੱਚ ਪੋਹਲੀ ਨੇ ਘੁੱਕਰ ਦਾ ਰੋਲ ਕੀਤਾ ਸੀ ।ਪੰਜਾਬ ਵਿੱਚ ਜਦੋਂ ਕਾਲਾ ਦੌਰ ਚੱਲਿਆ ਤਾਂ ਇਸ ਦਾ ਅਸਰ ਪੰਜਾਬ ਦੇ ਕਈ ਗਾਇਕਾਂ ਤੇ ਵੀ ਹੋਇਆ । ਇਸ ਕਾਲੇ ਦੌਰ ਦੇ ਕਾਲੇ ਸਾਏ ਤੋਂ ਬਚਨ ਲਈ ਹੋਰਨਾਂ ਕਲਾਕਾਰਾਂ ਵਾਂਗ ਗੁਰਚਰਨ ਪੋਹਲੀ ਵੀ ਪਰਿਵਾਰ ਸਮੇਤ ਅਮਰੀਕਾ ਸੈਟ ਹੋ ਗਿਆ।

Related Post