ਹੈਪੀ ਰਾਏਕੋਟੀ ਦੇ ਇਸ ਫ਼ਿਲਮ ਲਈ ਲਿਖੇ ਗੀਤ ਹੋਏ ਸੀ ਹਿੱਟ,ਪਰ ਨਹੀਂ ਲਿਖਿਆ ਗਿਆ ਸੀ ਕਿਤੇ ਨਾਂਅ, ਜਨਮਦਿਨ 'ਤੇ ਜਾਣੋ ਹੌਂਸਲੇ ਦੀ ਬੇਮਿਸਾਲ ਕਹਾਣੀ
ਹੈਪੀ ਰਾਏਕੋਟੀ ਦੇ ਇਸ ਫ਼ਿਲਮ ਲਈ ਲਿਖੇ ਗੀਤ ਹੋਏ ਸੀ ਹਿੱਟ,ਪਰ ਨਹੀਂ ਲਿਖਿਆ ਗਿਆ ਸੀ ਕਿਤੇ ਨਾਂਅ, ਜਨਮਦਿਨ 'ਤੇ ਜਾਣੋ ਹੌਂਸਲੇ ਦੀ ਬੇਮਿਸਾਲ ਕਹਾਣੀ : ਪੰਜਾਬੀ ਇੰਡਸਟਰੀ 'ਚ ਬਹੁਤ ਸਾਰੇ ਅਜਿਹੇ ਗਾਇਕ ਹੋਏ ਹਨ ਜਿੰਨ੍ਹਾਂ ਨੇ ਲੰਬੇ ਸੰਘਰਸ਼ ਤੇ ਮਿਹਨਤ ਤੋਂ ਬਾਅਦ ਇੱਥੇ ਆਪਣਾ ਸਿੱਕਾ ਕਾਇਮ ਕੀਤਾ ਹੈ। ਅਜਿਹਾ ਹੀ ਨਾਮ ਹੈ ਹੈਪੀ ਰਾਏਕੋਟੀ ਜਿਸ ਦਾ ਸੁਪਨਾ ਤਾਂ ਸ਼ੁਰੂ ਤੋਂ ਹੀ ਗਾਇਕ ਬਣਨ ਦਾ ਸੀ ਪਰ ਮੰਦੇ ਆਰਥਿਕ ਹਾਲਾਤਾਂ ਕਾਰਨ ਉਸ ਨੂੰ ਸੰਘਰਸ਼ ਦੇ ਰਾਹ 'ਤੇ ਤੁਰਨਾ ਪਿਆ । ਹੈਪੀ ਰਾਏਕੋਟੀ ਅੱਜ ਆਪਣਾ 27 ਵਾਂ ਜਨਮਦਿਨ ਮਨਾ ਰਹੇ ਹਨ। ਲੁਧਿਆਣਾ ਦੇ ਪਿੰਡ ਰਾਇਕੋਟ ਦਾ ਜਨਮੇ ਹੈਪੀ ਰਾਏਕੋਟੀ ਨੇ ਦਰਜਨਾਂ ਹੀ ਗੀਤ ਲਿਖੇ। ਪਰ ਉਸ ਸਮੇਂ ਆਪ ਗਾਉਣ ਦੀ ਸਮਰੱਥਾ ਨਹੀਂ ਸੀ।
View this post on Instagram
ਗੀਤ ਚੁੱਕੇ ਗਾਇਕਾਂ ਦੇ ਦਫ਼ਤਰਾਂ ਵੱਲ ਤੁਰਿਆ। ਕਿਸੇ ਨੇ ਦਹਿਲੀਜ਼ ਨਹੀਂ ਚੜ੍ਹਨ ਦਿੱਤਾ ਤੇ ਕਿਸੇ ਨੇ ਲਾਰਾ ਲਗਾ ਦਿੱਤਾ। ਕੋਈ ਗੀਤ ਰਿਕਾਰਡ ਕਰਵਾਉਣ ਦਾ ਭਰੋਸਾ ਦਵਾ ਗੀਤ ਰੱਖ ਲੈਂਦਾ ਪਰ ਉਹ ਗੀਤ ਉਸੇ ਤਰਾਂ ਪਏ ਰਹਿੰਦੇ। ਪਰ ਹੈਪੀ ਰਾਏ ਕੋਟੀ ਨੇ ਹਿੰਮਤ ਨਹੀਂ ਹਾਰੀ ਤੇ ਉਸ ਨੇ ਗਾਇਕ ਰੌਸ਼ਨ ਪ੍ਰਿੰਸ ਤੱਕ ਪਹੁੰਚ ਕੀਤੀ। ਰੌਸ਼ਨ ਨੇ ਹੈਪੀ ਦਾ ਗੀਤ ‘ਤੇਰਾ ਠੁਮਕੇ’ ਗਾਇਆ ਪਰ ਦਰਸ਼ਕਾਂ 'ਚ ਬਹੁਤੀ ਪਹਿਚਾਣ ਨਾ ਬਣਾ ਸਕਿਆ। ਦਿਲਜੀਤ ਨੇ ਵੀ ਹੈਪੀ ਦਾ ਗੀਤ ‘ਗੁਰੂ ਗੋਬਿੰਦ ਜੀ ਪਿਆਰੇ’ ਗਾਇਆ, ਪਰ ਇਹ ਗੀਤ ਵੀ ਇੰਨ੍ਹਾਂ ਨਹੀਂ ਚੱਲ ਸਕਿਆ। ਪਰ ਹੈਪੀ ਰਾਏਕੋਟੀ ਨੇ ਹਾਰ ਨਹੀਂ ਮੰਨੀ 'ਤੇ ਕੋਸ਼ਿਸ਼ਾਂ ਕਰਦਾ ਰਿਹਾ।
View this post on Instagram
ਸਿਮਰਜੀਤ ਹੁੰਦਲ ਦੀ ਫ਼ਿਲਮ ‘ਜੱਟ ਬੁਆਏਜ਼, ਪੁੱਤ ਜੱਟਾਂ ਦੇ’ ਵਿੱਚ ਹੈਪੀ ਦੇ ਗੀਤ ਰਿਕਾਰਡ ਹੋਏ। ਹੈਪੀ ਨੂੰ ਹੁਣ ਉਮੀਦ ਸੀ ਕਿ ਉਸਦਾ ਨਾਮ ਪਰਦੇ 'ਤੇ ਆਏਗਾ 'ਤੇ ਲੋਕਾਂ ਵੱਲੋਂ ਜਾਣਿਆ ਜਾਣ ਲੱਗੇਗਾ ਪਰ ਹੈਪੀ ਰਾਏਕੋਟੀ ਦਾ ਨਾਮ ਫ਼ਿਲਮ ਦੀ ਨੰਬਰਿੰਗ 'ਚ ਵੀ ਨਹੀਂ ਆਇਆ। ਭਾਵੇਂ ਲੋਕਾਂ ਨੂੰ ਪਤਾ ਨਹੀਂ ਲੱਗਿਆ ਕਿ ਫ਼ਿਲਮ ਦੇ ਖੂਬਸੂਰਤ ਗੀਤਾਂ ਦਾ ਲੇਖਕ ਕੋਈ ਹੈਪੀ ਨਾਂਅ ਦਾ ਵਿਅਕਤੀ ਸੀ , ਪਰ ਇੰਡਸਟਰੀ ਨੂੰ ਪਤਾ ਲੱਗ ਗਿਆ ਸੀ ਕਿ ਕੋਈ ਨਵਾਂ ਗੀਤਕਾਰ ਗੀਤਾਂ ਦੀਆਂ ਕਾਪੀਆਂ ਚੁੱਕੀ ਫਿਰ ਰਿਹਾ ਹੈ। ਫ਼ਿਲਮ ਦੇ ਗੀਤ ਚੱਲ ਗਏ 'ਤੇ ਹੈਪੀ ਦਾ ਕਿਤੇ ਕਿਤੇ ਜ਼ਿਕਰ ਹੋਣ ਲੱਗਿਆ ਤੇ ਹੁਣ ਗਾਇਕ ਵੀ ਹੈਪੀ ਰਾਏਕੋਟੀ ਤੱਕ ਪਹੁੰਚ ਕਰਨ ਲੱਗੇ।
ਹੋਰ ਵੇਖੋ : ਹਿਮਾਂਸ਼ੀ ਖੁਰਾਣਾ ਨੇ ਇਹਨਾਂ 10 ਤਸਵੀਰਾਂ ਨਾਲ ਦੱਸਿਆ ਆਪਣੇ ਪੂਰੇ ਸਫ਼ਰ ਦਾ ਨਿਚੋੜ
View this post on Instagram
ਉਸ ਤੋਂ ਬਾਅਦ ਹੈਪੀ ਰਾਏਕੋਟੀ ਦਾ ਗੀਤ ਰੌਸ਼ਨ ਪ੍ਰਿੰਸ ਨੇ ਮੁੜ ਗਾਇਆ ਜਿਸ ਦਾ ਨਾਮ ਸੀ 'ਵਹਿਮ'। ਇਹ ਗੀਤ ਹਰ ਇੱਕ ਦੀ ਜ਼ੁਬਾਨ 'ਤੇ ਚੜ੍ਹ ਗਿਆ ਤੇ ਸ਼ੁਰੂ ਹੋ ਗਿਆ ਹੈਪੀ ਰਾਏਕੋਟੀ ਦੇ ਹਿੱਟ ਗੀਤਾਂ ਦਾ ਸਫ਼ਰ। ਹੁਣ ਹੈਪੀ ਦੇ ਆਪਣੇ ਸੁਪਨੇ ਪੂਰੇ ਕਰਨ ਦਾ ਸਮਾਂ ਆ ਚੁੱਕਿਆ ਸੀ 'ਤੇ ਉਸ ਨੇ ਆਪਣਾ ਗੀਤ ਰਿਕਾਰਡ ਕਰਵਾਇਆ ਜਿਸ ਦਾ ਨਾਮ ਹੈ 'ਜਾਨ' ਇਸ ਗੀਤ ਨੇ ਹੈਪੀ ਰਾਏਕੋਟੀ ਜਿਸ ਨੂੰ ਲੋਕ ਨਾਮ ਤੋਂ ਜਾਣਦੇ ਸੀ ਪਰ ਹੁਣ ਗੀਤ ਨੇ ਪਹਿਚਾਣ ਵੀ ਦੇ ਦਿੱਤੀ ਸੀ। ਇਹ ਗੀਤ ਖਾਸ ਕਰਕੇ ਕੁੜੀਆਂ ‘ਚ ਏਨਾ ਮਕਬੂਲ ਹੋਇਆ ਕਿ ਸੋਸ਼ਲ ਮੀਡੀਆ ‘ਤੇ ਹੈਪੀ ਦੇ ਨਾਂ ਦੀ ਹਨੇਰੀ ਝੁੱਲ ਗਈ।
View this post on Instagram
Akhan vich pake akhan hall pad dine aan Kine kina turna eh nall pad dine aan?
ਹੈਪੀ ਰਾਏਕੋਟੀ ਵੱਲੋਂ ਗੀਤਕਾਰ ਦੇ ਤੌਰ ‘ਤੇ ਇੰਡਸਟਰੀ ‘ਚ ਕਦਮ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਗਾਇਕੀ ਅਤੇ ਅਦਾਕਾਰੀ ‘ਚ ਵੀ ਕਾਮਯਾਬੀ ਹਾਸਿਲ ਹੋਈ ਹੈ। ਹੈਪੀ ਰਾਏਕੋਟੀ ਕੁੜੀ ਮਰਦੀ ਐ, ਜਾਨ, ਪਾਗਲ, ਮੈਂ ਤਾਂ ਵੀ ਪਿਆਰ ਕਰਦਾਂ ਵਰਗੇ ਕਈ ਸੁਪਰ ਹਿੱਟ ਗੀਤ ਗਾ ਚੁੱਕੇ ਹਨ। ਇਸ ਤੋਂ ਇਲਾਵਾ ਟੇਸ਼ਣ, ਦਾਰਾ, ਅਤੇ ਮੋਟਰ ਮਿੱਤਰਾਂ ਦੀ, ਵਰਗੀਆਂ ਫ਼ਿਲਮਾਂ ਵੀ ਕਰ ਚੁੱਕੇ ਹਨ।