ਜਾਣੋ ਯੋਗ ਨਾਲ ਦਮੇ ਤੋਂ ਕਿਵੇਂ ਪਾਈਏ ਛੁਟਕਾਰਾ

By  Shaminder November 28th 2020 06:13 PM

ਅੱਜ ਕੱਲ ਸਾਨੂੰ ਕਈ ਤਰਾਂ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਭੋਜਨ ਸਮੇਂ ਤੇ ਨਾ ਖਾਣਾ ਅਤੇ ਭੋਜਨ ਵਿੱਚ ਲੋੜੀਂਦੀ ਮਾਤਰਾ ਪ੍ਰੋਟੀਨ ਅਤੇ ਵਿਟਾਮਿਨ ਨਾ ਲੈਣ ਕਾਰਨ ਸਾਡੇ ਸ਼ਰੀਰ ਵਿੱਚ ਕਈ ਤਰਾਂ ਦੀਆਂ ਕਮੀਆਂ ਹੋ ਜਾਂਦੀਆਂ ਹਨ । ਇਸ ਤੋਂ ਇਲਾਵਾ ਵਰਜਿਸ਼ ਨਾ ਕਰਨ ਤੇ ਮੋਟਾਪਾ ,ਬਦਹਜ਼ਮੀ ,ਜੋੜਾਂ ਦਾ ਦਰਦ ਸਮੇਤ ਕਈ ਬੀਮਾਰੀਆਂ ਹੋ ਜਾਂਦੀਆਂ ਹਨ ਅਤੇ ਕਈ ਵਾਰ ਥੋੜਾ ਜਿਹਾ ਪੈਦਲ ਚੱਲਣ ਤੇ ਵੀ ਸਾਹ ਚੜ ਜਾਂਦਾ ਹੈ ।

asthma

ਪਰ ਸਾਹ ਚੜਨ ਦੀ ਇਹ ਸਮੱਸਿਆ ਆਮ ਹੁੰਦੀ ਜਾ ਰਹੀ ਹੈ ਅਤੇ ਅੱਜਕੱਲ ਇਹ ਸਮੱਸਿਆ ਇੱਕ ਗੰਭੀਰ ਦਮੇ ਦੀ ਬੀਮਾਰੀ ਦਾ ਕਾਰਨ ਬਣ ਚੁੱਕੀ ਹੈ ਅਤੇ ਕਈ ਵਾਰ ਦਮੇ ਦਾ ਇਹ ਅਟੈਕ ਇਨਸਾਨ ਦੀ ਮੌਤ ਦਾ ਸਬੱਬ ਵੀ ਬਣ ਜਾਂਦਾ ਹੈ । ਇਸ ਬੀਮਾਰੀ ਦੇ ਕਈ ਕਾਰਨ ਹਨ ਜਿਨਾਂ ਵਿਚੋਂ ਪ੍ਰਮੁੱਖ ਕਾਰਨ ਮੌਸਮ ਵਿੱਚ ਬਦਲਾਅ ,ਪ੍ਰਦੂਸ਼ਣ ਦਾ ਵੱਧਣਾ ਹਨ । ਇਸ ਬੀਮਾਰੀ ਕਾਰਨ ਮਿਊਕਸ ਦੇ ਨਾਲ ਫੇਫੜੇ ਕੰਮ ਕਰਨਾ ਬੰਦ ਕਰ ਦੇਂਦੇ ਹਨ ।

asthma

ਇਸ ਲਈ ਤੁਸੀਂ ਜੇ ਇਸ ਬੀਮਾਰੀ ਨਾਲ ਨਜਿੱਠਣਾ ਚਾਹੁੰਦੇ ਹੋ ਅਤੇ ਦਵਾਈਆਂ ਦੇ ਸੇਵਨ ਤੋਂ ਬਚਣਾ ਚਾਹੁੰਦੇ ਹੋ ਤਾਂ  ਯੋਗ ਦੇ ਆਸਾਨ ਜਿਹੇ ਆਸਣ ਅਪਣਾ ਕੇ ਤੁਸੀਂ ਇਸ ਬੀਮਾਰੀ ਤੋਂ ਕਾਫੀ ਹੱਦ ਤੱਕ ਰਾਹਤ ਪਾ ਸਕਦੇ ਹੋ । ਪਾਸਾ ਆਸਣ ਇੱਕ ਅਜਿਹਾ ਆਸਣ ਹੈ ਜਿਸ ਨਾਲ ਅਸਥਮਾ ਦਾ ਇਲਾਜ ਜਿਆਦਾ ਅਸਰਦਾਇਕ ਤਰੀਕੇ ਨਾਲ ਕੀਤਾ ਜਾ ਸਕਦਾ ਹੈ । ਇਸ ਆਸਣ ਨੂੰ ਕਰਨ ਲਈ ਸਭ ਤੋਂ ਪਹਿਲਾਂ ਤਾੜ ਆਸਣ ਦੀ ਸਥਿਤੀ ਵਿੱਚ ਸਿੱਧੇ ਖੜੇ ਹੋ ਜਾਓ ।

yoga

ਫਿਰ ਗੋਡਿਆਂ ਨੂੰ ਸਕਵੈਟ ਕਰਨ ਦੀ ਸਥਿਤੀ ਵਿੱਚ ਝੁਕਾਉ । ਇਸ ਦੋਰਾਨ ਪੈਰਾਂ ਦੇ ਤਲਿਆਂ ਨੂੰ ਜ਼ਮੀਨ ਤੇ ਸਥਿਰ ਕਰਕੇ ਰੱਖੋ ਅਤੇ ਗੋਡਿਆਂ ਨੂੰ ਮੋੜ ਕੇ ਬੈਠ ਜਾਉ ।ਫਿਰ ਸ਼ਰੀਰ ਦੇ ਉਪੱਰਲੇ ਹਿੱਸੇ ਨੂੰ ਖੱਬੇ ਪਾਸੇ ਮੋੜੋ ਅਤੇ ਸ਼ਰੀਰ ਦਾ ਉਪੱਰਲਾ ਹਿੱਸਾ ਖੱਬੇ ਗੋਡੇ ਤੱਕ ਲਿਆਉਣ ਦੀ ਕੋਸ਼ਿਸ਼ ਕਰੋ ।

ਆਪਣੇ ਹੱਥ ਅਤੇ ਤਲੀਆਂ ਨੂੰ ਵੀ ਮੋੜ ਲਉ ਫਿਰ ਪਿੱਠ ਵੱਲ ਹੱਥਾਂ ਨੂੰ ਲਿਜਾਂਦੇ ਹੋਏ ਇੱਕ ਹੱਥ ਨੂੰ ਦੂਸਰੇ ਹੱਥ ਨਾਲ ਕੱਸ ਕੇ ਫੜ ਲਉ। ਫਿਰ ਆਪਣੇ ਸਿਰ ਨੂੰ ਉਪੱਰ ਵੱਲ ਲਿਜਾ ਕੇ ਲੰਬੇ ਸਾਹ ਲਉ ਅਤੇ ਲੰਬੇ ਸਾਹ 4-5 ਵਾਰ ਲਉ।ਫਿਰ ਬਹੁਤ ਹੀ ਆਰਾਮ ਨਾਲ ਨਾਰਮਲ ਸਥਿਤੀ ਵਿੱਚ ਆ ਜਾਉ ।

ਫਿਰ ਸ਼ਰੀਰ ਦੇ ਦੂਜੇ ਪਾਸੇ ਵੱਲ ਵੀ ਇਸ ਪ੍ਰਕਿਰਿਆ ਨੂੰ ਦੁਹਰਾਉ । ਪਾਸਾ ਆਸਣ ਯੋਗ ਦਾ ਇੱਕ ਅਜਿਹਾ ਆਸਣ ਹੈ ਜੋ ਦਮੇ ਦੇ ਨਾਲ ਨਾਲ ਹੋਰ ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ । ਇਸਦੇ ਨਿਯਮਿਤ ਅਭਿਆਸ ਨਾਲ ਸ਼ਰੀਰ ਨੂੰ ਪੂਰੀ ਤਰਾਂ ਤੰਦਰੁਸਤ ਰੱਖਿਆ ਜਾ ਸਕਦਾ ਹੈ ।

Related Post