ਜਾਣੋ ਫਰੈਂਡਸ਼ਿਪ ਡੇ ਤੇ ਕੌਰ ਬੀ ਅਤੇ ਜੈਜੀ ਬੀ ਦੀ ਦੋਸਤੀ ਬਾਰੇ ਕੁੱਝ ਖਾਸ ਗੱਲਾਂ

By  Anmol Sandhu August 5th 2018 05:49 AM

ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਫਰੈਂਡਸ਼ਿਪ ਡੇ ਦੀ ਜਿਸ ਵਿੱਚ ਅਸੀਂ ਤੁਹਾਨੂੰ ਅੱਜ ਪੰਜਾਬੀ ਇੰਡਸਟਰੀ ਦੇ ਖਾਸ ਸਿਤਾਰਿਆਂ ਦੀ ਦੋਸਤੀ ਬਾਰੇ ਦੱਸਾਂ ਗੇ ਜੀ ਹਾਂ ਅਸੀਂ ਤੁਹਾਨੁੰ ਦੱਸਣ ਜਾ ਰਹੇ ਹਾਂ ਪੰਜਾਬੀ ਗਾਇਕੀ ਵਿੱਚ ਊਚਾ ਦਰਜਾ ਹਾਸਿਲ ਕਰਨ ਵਾਲੇ ਦੋ ਗਾਇਕ " ਜੈਜੀ ਬੀ ਅਤੇ ਕੌਰ ਬੀ " ਦੀ ਜਿਵੇਂ ਕਿ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀ ਦੋਸਤੀ ਦੇ ਕਾਫੀ ਚਰਚੇ ਹੋ ਰਹੇ ਹਨ | ਇਹਨਾਂ ਨੇ ਕਾਫੀ ਸਾਰੇ ਇਕੱਠੇ ਗੀਤ ਵੀ ਗਏ ਹਨ ਜਿਵੇਂ ਕਿ " ਮਿੱਤਰਾਂ ਦੇ ਬੂਟ, ਅੱਤਵਾਦੀ ਅਤੇ ਸ਼ਿਕਾਰ ਆਦਿ ਇਹਨਾਂ ਗੀਤਾਂ ਦੇ ਨਾਲ ਨਾਲ ਲੋਕਾਂ ਵਲੋਂ ਇਹਨਾਂ ਦੀ ਜੋਡੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ |

https://www.youtube.com/watch?v=AdhUUgjZgbo

ਇਕ ਬਹੁਤ ਖਾਸ ਗੱਲ ਕਿ ਪਿਛਲੇ ਸਾਲ " ਜੈਜੀ ਬੀ " ਦੇ ਜਨਮ ਦਿਨ ਤੇ ਕੌਰ ਬੀ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿੱਚ ਕੌਰ ਬੀ ਆਪਣੇ ਕੁੱਝ ਦੋਸਤਾਂ ਨਾਲ ਮਿਲ ਕੇ ਰਾਤ 12 ਵਜੇ ਜੈਜੀ ਬੀ ਦੇ ਨਾਮ ਦਾ ਕੱਟਿਆ ਸੀ|

https://www.facebook.com/KaurBofficial/videos/1397103233688763/

ਇਸੇ ਤਰਾਂ ਹੀ ਕੌਰ ਬੀ ਦੇ ਜਨਮ ਦਿਨ ਤੇ ਜੈਜੀ ਬੀ ਨੇਂ ਵੀ ਆਪਣੇ ਫੇਸਬੁੱਕ ਅਕਾਊਂਟ ਤੇ ਇਕ ਪੋਸਟ ਸਾਂਝੀ ਕੀਤੀ ਅਤੇ ਨਾਲ ਹੀ ਕੌਰ ਬੀ ਨੂੰ ਜਨਮ ਦਿਨ ਦੀਆ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਮਲਿਕ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ |

https://www.facebook.com/jazzyb/photos/a.169844046361135.40274.163836760295197/1630003290345196/?type=3&theater

ਇਸ ਗੱਲ ਤੋਂ ਜਾਹਿਰ ਹੁੰਦਾ ਹੈ ਕਿ ਇਹਨਾਂ ਦੋਵਾਂ ਦੀ ਦੋਸਤੀ ਕਿੰਨੀ ਅੱਛੀ ਹੈ | ਇਸ ਤੋਂ ਇਲਾਵਾ ਹੋਰ ਕਾਫੀ ਸਾਰੀਆਂ ਫੋਟੋਆਂ ਹਨ ਜਿਸ ਵਿੱਚ ਹਨ ਦੀ ਇੱਕ ਸੱਚੀ ਦੋਸਤੀ ਵੇਖਣ ਨੂੰ ਮਿਲਦੀ ਹੈ |

Related Post