ਮੋਗਾ ਦੇ ਪਿੰਡ ਸੰਗਤਪੁਰਾ ਦਾ ਇਹ ਪਰਿਵਾਰ ਬਣਿਆ ਮਿਸਾਲ, 53 ਮੈਂਬਰਾਂ ਦਾ ਪਰਿਵਾਰ ਰਹਿੰਦਾ ਹੈ ਇੱਕਠਾ, ਇੱਕੋ ਥਾਂ ਪੱਕਦੀ ਹੈ ਰੋਟੀ

By  Shaminder August 27th 2020 01:19 PM

ਅੱਜ ਕੱਲ੍ਹ ਜਿੱਥੇ ਇਕਹਿਰੇ ਪਰਿਵਾਰਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਅਤੇ ਜ਼ਿਆਦਾਤਰ ਲੋਕ ਵਿਆਹ ਤੋਂ ਬਾਅਦ ਵੱਖ-ਵੱਖ ਰਹਿਣਾ ਪਸੰਦ ਕਰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਮੋਗਾ ਦੇ ਪਿੰਡ ਸੰਗਤਪੁਰਾ ਦੇ ਰਹਿਣ ਵਾਲੇ ਇੱਕ ਪਰਿਵਾਰ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ 53 ਮੈਂਬਰਾਂ ਦਾ ਪਰਿਵਾਰ ਹੈ । ਇਸ ਪਰਿਵਾਰ ‘ਚ ਹਰ ਕੋਈ ਰਲ ਮਿਲ ਕੇ ਰਹਿੰਦਾ ਹੈ ਅਤੇ ਘਰ ਦੇ ਸਾਰੇ ਕੰਮ ਘਰ ਦੀਆਂ ਔਰਤਾਂ ਹੀ ਕਰਦੀਆਂ ਹਨ ।

Sangatpuara Family Sangatpuara Family

ਘਰ ਦੇ ਕੰਮ ਲਈ ਹਰ ਇੱਕ ਦੀ ਵਾਰੀ ਬੱਝੀ ਹੋਈ ਹੈ ਅਤੇ ਆਪਣੀ ਵਾਰੀ ਮੁਤਾਬਕ ਘਰ ਦੀਆਂ ਔਰਤਾਂ ਕੰਮ ਕਰਦੀਆਂ ਹਨ । ਖੇਤੀਬਾੜੀ ਦੇ ਨਾਲ-ਨਾਲ ਇਹ ਪਰਿਵਾਰ ਹੋਰ ਵੀ ਕਈ ਕਾਰੋਬਾਰ ਕਰਦਾ ਹੈ । ਘਰ ‘ਚ 50 ਦੇ ਕਰੀਬ ਦੁਧਾਰੂ ਪਸ਼ੂ ਰੱਖੇ ਹੋਏ ਹਨ । ਪਰ ਇਸ ਪਰਿਵਾਰ ਵੱਲੋਂ ਕਦੇ ਵੀ ਦੁੱਧ ਵੇਚਿਆ ਨਹੀਂ ਜਾਂਦਾ ।

Sangatpura 1 Sangatpura 1

ਇਸ ਪਰਿਵਾਰ ਦਾ ਇੱਕ ਸ਼ਖਸ ਐੱਸਜੀਪੀਸੀ ਦਾ ਮੈਂਬਰ ਵੀ ਹੈ ਜੋ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ । ਪਰਿਵਾਰ ਦੇ ਜੀਆਂ ਦਾ ਕਹਿਣਾ ਹੈ ਕਿ ਏਨਾਂ ਵੱਡਾ ਪਰਿਵਾਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਨਾਂ ਤਾਂ ਕਦੇ ਕਾਰੋਬਾਰ ‘ਚ ਕੋਈ ਪ੍ਰੇਸ਼ਾਨੀ ਆਈ ਹੈ ਅਤੇ ਨਾਂ ਹੀ ਘਰ ਦੇ ਕੰਮਾਂ ‘ਚ ਕੋਈ ਦਿੱਕਤ ਪੇਸ਼ ਆਈ।ਇਹ ਪਰਿਵਾਰ ਉਨ੍ਹਾਂ ਲੋਕਾਂ ਲਈ ਮਿਸਾਲ ਬਣਿਆ ਹੋਇਆ ਹੈ ਜੋ ਅਕਸਰ ਇਕਹਿਰੇ ਪਰਿਵਾਰਾਂ ਨੂੰ ਅਹਿਮੀਅਤ ਦਿੰਦੇ ਹਨ ।

Sangatpura 3 Sangatpura 3

Related Post