‘ਪਾਪਾ ਕਹਿਤੇ ਹੈਂ’ ਅਤੇ ‘ਮੁਹੱਬਤੇਂ’ ਵਰਗੀਆਂ ਫ਼ਿਲਮਾਂ ਦੇਣ ਵਾਲੇ ਜੁਗਲ ਹੰਸਰਾਜ ਕਿਉਂ ਹੋਏ ਫ਼ਿਲਮਾਂ ਤੋਂ ਦੂਰ, ਅੱਜ ਕੱਲ੍ਹ ਇਸ ਜਗ੍ਹਾ ‘ਤੇ ਬਿਤਾ ਰਹੇ ਜ਼ਿੰਦਗੀ

By  Shaminder July 8th 2020 02:12 PM

ਬਿੱਲੀਆਂ ਅੱਖਾਂ ਅਤੇ ਬੇਹੱਦ ਖੂਬਸੂਰਤ ਅਦਾਕਾਰ ਜਿਸ ਨੂੰ ਤੁਸੀਂ ਮਯੂਰੀ ਕਾਂਗੋ ਦੇ ਨਾਲ ਵੇਖਿਆ ਹੋਵੇਗਾ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਦਾਕਾਰ ਜੁਗਲ

ਹੰਸ ਰਾਜ ਦੀ । ‘ਪਾਪਾ ਕਹਿਤੇ ਹੈਂ’, ‘ਮੁਹੱਬਤੇਂ’ ਵਰਗੀਆਂ ਹਿੱਟ ਫ਼ਿਲਮਾਂ ਦੇਣ ਵਾਲਾ ਇਹ ਅਦਾਕਾਰ ਅੱਜ ਲਾਈਮ ਲਾਈਟ ਤੋਂ ਦੂਰ ਹੈ । ਉਸ ਨੇ ਫ਼ਿਲਮੀ ਦੁਨੀਆ ਤੋਂ ਦੂਰੀ ਬਣਾ ਲਈ ਹੈ ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਅਦਾਕਾਰ ਆਖਿਰ ਕਿੱਥੇ ਗਾਇਬ ਹੋ ਗਿਆ ਹੈ ।

1983 ‘ਚ ਫ਼ਿਲਮ ‘ਮਾਸੂਮ’ ਦੇ ਨਾਲ ਫ਼ਿਲਮੀ ਦੁਨੀਆ ‘ਚ ਬਤੌਰ ਬਾਲ ਕਲਾਕਾਰ ਵਜੋਂ ਡੈਬਿਊ ਕਰਨ ਵਾਲੇ ਇਸ ਅਦਾਕਾਰ ਇਸ ਫ਼ਿਲਮ ‘ਚ ਬਾਲ ਕਲਾਕਾਰ ਦੇ ਤੌਰ ‘ਤੇ ਨਜ਼ਰ ਆਇਆ ਸੀ । ਇਸ ਫ਼ਿਲਮ ‘ਚ ਨਸੀਰੂਦੀਨ ਸ਼ਾਹ ਅਤੇ ਸ਼ਬਾਨਾ ਆਜ਼ਮੀ ਨੇ ਮੁੱਖ ਭੂਮਿਕਾ ਨਿਭਾਈ ਸੀ, ਜਦੋਂਕਿ ਉਰਮਿਲਾ ਮਾਤੋਂਡਕਰ ਵੀ ਫ਼ਿਲਮ ‘ਚ ਬਤੌਰ ਚਾਈਲਡ ਆਰਟਿਸਟ ਨਜ਼ਰ ਆਏ ਸਨ ।

ਅੱਜ ਕੱਲ ਉਹ ਅਮਰੀਕਾ ‘ਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਪਤਨੀ ‘ਤੇ ਇੱਕ ਕਿਊਟ ਜਿਹਾ ਪੁੱਤਰ ਵੀ ਹੈ । ਫ਼ਿਲਮ ਡਾਇਰੈਕਟਰ ਸ਼ੇਖਰ ਕਪੂਰ ਨੇ ਵੀ ਆਪਣੇ ਇਸ ਸਟਾਰ ਕਲਾਕਾਰ ਦੀ ਫੈਮਿਲੀ ਫੋਟੋ ਸਾਂਝੀ ਕਰਦੇ ਹੋਏ ਮਾਸੂਮ ਫ਼ਿਲਮ ਦਾ ਤਜ਼ਰਬਾ ਸਾਝਾਂ ਕੀਤਾ ਹੈ ।

https://www.instagram.com/p/CCUskECDskc/

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ਜੁਗਲ ਹੰਸ ਰਾਜ ਆਪਣੇ ਪਰਿਵਾਰ ਦੇ ਨਾਲ ਅਮਰੀਕਾ ‘ਚ ਵੱਸ ਗਏ ਹਨ ਅਤੇ ਕੀ ਕੋਈ ‘ਮਾਸੂਮ’ ਦਾ ਸੀਕਵੇਲ ਬਨਾਉਣ ਦੀ ਤਿਆਰੀ ਕਰ ਰਿਹਾ ਹੈ ਤਾਂ ਕਾਸਟ ਨੂੰ ਲੱਭਣ ਦੀ ਜ਼ਰੂਰਤ ਨਹੀਂ ਹੈ ।

‘ਮਾਸੂਮ’ ‘ਚ ਨਜ਼ਰ ਆਉਣ ਵਾਲੇ ਜੁਗਲ ਹੰਸਰਾਜ ਤੋਂ ਵੀ ਜ਼ਿਆਦਾ ਕਿਊੇਟ ਹੈ ਉਨ੍ਹਾਂ ਦੀ ਪਤਨੀ ਜਾਸਮੀਨ ‘ਤੇ ਉਨ੍ਹਾਂ ਦਾ ਬੇਟਾ’ । ਸ਼ੇਖਰ ਕਪੂਰ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਨੂੰ ਜੁਗਲ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

Related Post