ਆਪਣੇ ਗੀਤਾਂ 'ਚ ਹਿੰਮਤ ਅਤੇ ਹੌਸਲਾ ਦੇਣ ਵਾਲੇ ਇਸ ਗੀਤਕਾਰ ਤੇ ਗਾਇਕ ਨੇ 28 ਸਾਲ ਦੀ ਉਮਰ 'ਚ ਲਿਆ ਸੀ ਫਾਹਾ,ਮਾਤਾ ਪਿਤਾ ਮਿਹਨਤ ਮਜ਼ਦੂਰੀ ਕਰਕੇ ਕਰ ਰਹੇ ਗੁਜ਼ਾਰਾ

By  Shaminder July 18th 2019 11:43 AM

ਦੀਪੂ ਕਾਕੋਵਾਲੀਆ ਇੱਕ ਅਜਿਹਾ ਗੀਤਕਾਰ ਅਤੇ ਗਾਇਕ ਜਿਸ ਨੇ ਆਪਣੇ ਛੋਟੇ ਜਿਹੇ ਸੰਗੀਤਕ ਸਫ਼ਰ 'ਚ ਆਪਣੀ ਖ਼ਾਸ ਪਛਾਣ ਬਣਾ ਲਈ ਸੀ । ਪਰ ਉਸ ਨੂੰ ਪਛਾਣ ਉਦੋਂ ਮਿਲੀ ਜਦੋਂ ਉਸ ਨੇ ਗੀਤ ਲਿਖਿਆ ਤੁਣਕਾ ਤੁਣਕਾ ਜਿਸ ਨੂੰ ਕਿ ਹਰਦੀਪ ਗਰੇਵਾਲ ਨੇ ਗਾਇਆ ਸੀ । ਇਸ ਗੀਤ ਨੇ ਹੀ ਦੀਪੂ ਕਾਕੋਵਾਲੀਆ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇੱਕ ਪਹਿਚਾਣ ਦੇ ਦਿੱਤੀ ਸੀ ।

ਹੋਰ ਵੇਖੋ:ਹੁਣ ਮੈਂਡੀ ਤੱਖਰ ਦੀ ਇਸ ਫ਼ਿਲਮ ਵਿੱਚ ਹੋਈ ਐਂਟਰੀ …!

ਕਾਕੋਵਾਲੀ ਖ਼ੁਦ ਜ਼ਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ ਚੋਂ ਨਿਕਲਿਆ ਸੀ ਇਸੇ ਕਰਕੇ ਉਸ ਦੇ ਜ਼ਿਆਦਾਤਰ ਗੀਤਾਂ 'ਚ ਆਮ ਆਦਮੀ ਦੀ ਗੱਲ ਹੁੰਦੀ ਸੀ ਜੋ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਪਾਉਣ ਲਈ ਵੱਡਾ ਸੰਘਰਸ਼ ਕਰਦਾ ਹੈ ਅਤੇ ਇਸ ਸੰਘਰਸ਼ ਕਾਰਨ ਅਤੇ ਕਈ ਵਾਰ ਦੱਬਣ ਕੁਚਲਣ ਅਤੇ ਸੋਸ਼ਣ ਦੇ ਸ਼ਿਕਾਰ ਹੋਇਆ ਇਹ ਸ਼ਖਸ ਜ਼ਿੰਦਗੀ ਤੋਂ ਹਾਰ ਵੀ ਮੰਨ ਜਾਂਦਾ ਹੈ ਪਰ ਉਸ ਦੀ ਰੂਹ ਉਸ ਨੂੰ ਹਾਰ ਨਹੀਂ ਮੰਨਣ ਦਿੰਦੀ ।

ਆਪਣੇ ਗੀਤਾਂ 'ਚ ਇਸ ਤਰ੍ਹਾਂ ਦੀ ਹਕੀਕਤ ਨੂੰ ਬਿਆਨ ਕਰਨ ਵਾਲਾ ਕਾਕੋਵਾਲੀਆ ਪਰ ਪਤਾ ਨਹੀਂ ਆਪਣੀ ਅਸਲ ਜ਼ਿੰਦਗੀ 'ਚ ਏਨੀ ਛੇਤੀ ਹਾਰ ਕਿਉੇਂ ਮੰਨ ਗਿਆ । ਭਰ ਜਵਾਨੀ 'ਚ ਜਦੋਂ ਤੁਣਕਾ ਤੁਣਕਾ ਕਰਕੇ ਉਸ ਦੀ ਗੁੱਡੀ ਅਸਮਾਨੀਂ ਚੜ੍ਹਨ ਲੱਗੀ ਤਾਂ ਪਤਾ ਨਹੀਂ ਕਿਸ ਨਮੋਸ਼ੀ ਨੇ ਦੀਪੂ ਨੂੰ ਘੇਰ ਲਿਆ ਕਿ ਉਸ ਨੇ ਅਠਾਈ ਸਾਲ ਦੀ ਭਰ ਜਵਾਨੀ 'ਚ ਅਪ੍ਰੈਲ 2016'ਚ ਖ਼ੁਦਕੁਸ਼ੀ ਵਰਗਾ ਕਦਮ ਚੁੱਕ ਲਿਆ ਸੀ ।

ਤਿੰਨ ਭੈਣਾਂ ਅਤੇ ਬਜ਼ੁਰਗ ਮਾਪਿਆਂ ਦਾ ਇਕਲੌਤਾ ਪੁੱਤਰ ਜੋ ਬੁਢਾਪੇ 'ਚ ਉਨ੍ਹਾਂ ਦਾ ਸਹਾਰਾ ਬਣਨਾ ਸੀ ਉਹ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਦੇ ਗਿਆ । ਰੋਂਦੇ ਕੁਰਲਾਉਂਦੇ ਮਾਪਿਆਂ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਮੌਤ ਤੋਂ ਇੱਕ ਮਹੀਨਾ ਪਹਿਲਾਂ ਦੀਪੂ ਚੁੱਪ ਚਾਪ ਰਹਿਣ ਲੱਗ ਪਿਆ ਸੀ ਅਤੇ ਹਮੇਸ਼ਾ ਹੱਸਣ ਗਾਉਣ ਵਾਲਾ ਇਹ ਗਾਇਕ ਤੇ ਗੀਤਕਾਰ ਮੁਰਝਾਏ ਫੁੱਲ ਵਾਂਗ ਹੋ ਗਿਆ ਸੀ ।

ਕਈ ਵਾਰ ਮਾਪਿਆਂ ਨੇ ਉਸ ਨੂੰ ਚੁੱਪ ਰਹਿਣ ਦਾ ਕਾਰਨ ਵੀ ਪੁੱਛਿਆ ਪਰ ਉਸ ਨੇ ਚੁੱਪ ਵੱਟੀ ਰੱਖੀ । ਇਸ ਤੋਂ ਬਾਅਦ ਭੈਣਾਂ ਨੇ ਵੀ ਦੀਪੂ ਨੂੰ ਪੁੱਛਿਆ ਕਿ ਜੇ ਕਿਸੇ ਦਾ ਕੋਈ ਪੈਸਾ ਦੇਣਾ ਹੈ ਪਰ ਦੀਪੂ ਕਾਕੋਵਾਲੀਆ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ । ਉਸ ਦੇ ਪਿਤਾ ਤੋਂ ਆਪਣੇ ਪੁੱਤਰ ਦਾ ਇਉਂ ਚੁੱਪਚਾਪ ਰਹਿਣਾ ਹਮੇਸ਼ਾ ਹੀ ਅੰਦਰੋਂ ਅੰਦਰ ਖਾ ਰਿਹਾ ਸੀ । ਉਸ ਨੇ ਉਸ ਦੇ ਦੋਸਤਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਦੀਪੂ ਬਾਰੇ ਪੁੱਛਗਿੱਛ ਕੀਤੀ ਪਰ ਕੋਈ ਕਾਰਨ ਸਾਹਮਣੇ ਨਾਂ ਆ ਸਕਿਆ ।

ਦੀਪੂ ਆਪਣੇ ਘਰ ਆਉਂਦਾ 'ਤੇ ਚੁੱਪਚਾਪ ਰੋਟੀ ਖਾ ਕੇ ਸੌਂ ਜਾਂਦਾ ਸੀ । ਮਾਪਿਆਂ ਨਾਲ ਕਈ ਤਰ੍ਹਾਂ ਦੀਆਂ ਸਕੀਮਾਂ ਬਣਾਉਂਦਾ ਸੀ ਕਿ ੫੦੦ ਗਜ ਦੇ ਪਲਾਟ 'ਚ ਕੋਠੀ ਪਾਉਣੀ ਹੈ ।ਇੱਕ ਪਾਸੇ ਦਫ਼ਤਰ ਬਨਾਉਣਾ ਹੈ । ਖ਼ੁਦਕੁਸ਼ੀ ਵਾਲੇ ਦਿਨ ਵੀ ਪਿਤਾ ਜੋ ਕਿ ਸੱਟ ਲੱਗਣ ਕਾਰਨ ਬੈੱਡ 'ਤੇ ਪਏ ਸਨ ਅਤੇ ਮਾਂ ਨੂੰ ਕੋਲਡ ਡਰਿੰਕ ਲੈਣ ਲਈ ਭੇਜ ਦਿੱਤਾ ਅਤੇ ਪਿਛੋਂ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ ।

deepu kakowalia के लिए इमेज परिणाम

ਲੁਧਿਆਣਾ ਦੀ ਇੱਕ ਛੋਟੀ ਜਿਹੀ ਕਲੋਨੀ 'ਚ ਰਹਿਣ ਵਾਲੇ ਦੀਪੂ ਨੇ 16 ਦੇ ਕਰੀਬ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਗੀਤ ਲਿਖਣ ਦੇ ਨਾਲ-ਨਾਲ ਉਹ ਇੱਕ ਫੈਕਟਰੀ 'ਚ ਵੀ ਕੰਮ ਕਰਦਾ ਸੀ । ਆਪਣੇ ਮਾਪਿਆਂ ਨੂੰ ਜਾਨ ਤੋਂ ਵੱਧ ਪਿਆਰ ਕਰਦਾ ਸੀ ਦੀਪੂ ਕਾਕੋਵਾਲੀਆ।ਹੁਣ ਉਸ ਦੇ ਮਾਤਾ ਦੁਕਾਨ ਚਲਾਉਂਦੇ ਹਨ ਜਦਕਿ  ਪਿਤਾ ਹੌਜ਼ਰੀ ਦਾ ਕੰਮ ਕਰਦੇ ਨੇ ।

deepu kakowalia के लिए इमेज परिणाम

 

Related Post