ਫਰੀਦਕੋਟ ਦੇ ਇਸ ਪੁੱਤਰ ਨੇ ਛੋਟੀ ਉਮਰ 'ਚ ਕਮਾਇਆ ਵੱਡਾ ਨਾਂਅ,ਇਨਾਮ ਦੇ ਪੈਸੇ ਨਾਲ ਲਾਹਿਆ ਪਿਤਾ ਦਾ ਕਰਜ਼ ਤੇ ਕਰੇਗਾ ਭੈਣ ਦਾ ਵਿਆਹ 

By  Shaminder June 12th 2019 04:42 PM

ਪੰਜਾਬ 'ਚ ਟੈਲੇਂਟ ਦੀ ਕੋਈ ਕਮੀ ਨਹੀਂ ਹੈ । ਇਸ ਟੈਲੇਂਟ ਨੂੰ ਲੱਭਣ ਲਈ ਕਈ ਸ਼ੋਅ ਕਰਵਾਏ ਜਾਂਦੇ ਨੇ ਅਤੇ ਇੱਕ ਅਜਿਹੇ ਹੀ ਰਿਆਲਿਟੀ ਸ਼ੋਅ ਚੋਂ ਨਿਕਲਿਆ ਹੈ ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਆਫਤਾਬ ਸਿੰਘ । ਜੋ ਕਿ ਰਿਆਲਿਟੀ ਸ਼ੋਅ  ਦਾ ਹਿੱਸਾ ਰਿਹਾ ਹੈ ਜਿਸ 'ਚ ਆਪਣੀ ਗਾਇਕੀ ਦਾ ਮੁਜ਼ਾਹਰਾ ਕਰਕੇ ਉਸ ਨੇ ਸਭ ਦਾ ਦਿਲ ਜਿੱਤਿਆ ਅਤੇ ਰਿਆਲਿਟੀ ਸ਼ੋਅ 'ਚ ਜਿੱਤ ਕੇ ਛੋਟੀ ਉਮਰ 'ਚ ਵੱਡਾ ਨਾਂਅ ਕਮਾਇਆ ਹੈ ਅਤੇ ਉਸ ਨੂੰ ਲੱਖਾਂ ਰੁਪਏ ਇਨਾਮ 'ਚ ਮਿਲੇ ਹਨ ।

https://www.youtube.com/watch?v=al5EA_YDdh8

ਆਫਤਾਬ ਸਿੰਘ ਦਾ ਕਹਿਣਾ ਹੈ ਦਸ ਲੱਖ ਦੀ ਇਸ ਰਕਮ ਨਾਲ ਇੱਕ ਤਾਂ ਉਹ ਆਪਣੀ ਭੈਣ ਦਾ ਵਿਆਹ ਕਰਨਾ ਚਾਹੁੰਦਾ ਹੈ ਅਤੇ ਦੂਜਾ ਉਹ ਆਪਣੇ ਘਰ 'ਚ ਹੀ ਇੱਕ ਸਟੂਡੀਓ ਖੋਲਣਾ ਚਾਹੁੰਦਾ ਹੈ ਤਾਂ ਕਿ ਉਸ 'ਚ ਆਪਣੇ ਗੀਤਾਂ ਦੀ ਰਿਕਾਰਡਿੰਗ ਕਰ ਸਕੇ ।

आफताब सिंह के लिए इमेज परिणाम

ਆਫਤਾਬ ਸਿੰਘ ਨੂੰ ਗਾਇਕੀ ਦੇ ਗੁੜਤੀ ਉਸ ਦੇ ਘਰੋਂ ਹੀ ਮਿਲੀ ਹੈ ਕਿਉਂਕਿ ਉਸ ਦੇ ਪਿਤਾ ਦਾ ਵੀ ਸੰਗੀਤ ਨਾਲ ਲਗਾਅ ਹੈ ।ਨੌਵੀਂ ਕਲਾਸ 'ਚ ਪੜ੍ਹਨ ਵਾਲੇ ਆਫਤਾਬ ਸਿੰਘ ਆਪਣੇ ਪਿਤਾ ਮਹੇਸ਼ ਸਿੰਘ ਦਾ ਕਰਜ਼ ਵੀ ਉਤਾਰਨਾ ਚਾਹੁੰਦਾ ਹੈ ।

आफताब सिंह के लिए इमेज परिणाम

Related Post