ਆਪਣੇ ਪਿਤਾ ਗੀਤਕਾਰ ਪਰਗਟ ਸਿੰਘ ਵਾਂਗ ਵੀਡੀਓ ਨਿਰਦੇਸ਼ਨ ਦੇ ਨਾਲ-ਨਾਲ ਵਧੀਆ ਲੇਖਣੀ ਦੇ ਮਾਲਕ ਵੀ ਨੇ ਸਟਾਲਿਨਵੀਰ ਸਿੰਘ, ਜਾਣੋ ਸਟਾਲਿਨਵੀਰ ਬਾਰੇ 

By  Shaminder March 18th 2019 01:16 PM

ਸਟਾਲਿਨਵੀਰ ਸਿੰਘ ਇੱਕ ਅਜਿਹਾ ਨਾਂਅ ਜਿਸ ਨੇ ਵੀਡੀਓ ਨਿਰਦੇਸ਼ਕ ਦੇ ਤੌਰ 'ਤੇ ਆਪਣੀ ਖ਼ਾਸ ਪਹਿਚਾਣ ਬਣਾਈ ਹੈ । ਉਨ੍ਹਾਂ ਦਾ ਜਨਮ ਵੀਹ ਦਸੰਬਰ ਉੱਨੀ ਸੌ ਸਤਾਸੀ ਪਰਗਟ ਸਿੰਘ ਅਤੇ ਮਾਤਾ ਪਰਮਿੰਦਰ ਕੌਰ ਦੇ ਘਰ ਸੰਗਰੂਰ ਦੇ ਪਿੰਡ ਲਿੱਦੜਾਂ 'ਚ ਹੋਇਆ ।ਉਨ੍ਹਾਂ ਦਾ ਪੰਜਾਬ,ਪੰਜਾਬੀ ਅਤੇ ਪੰਜਾਬੀ ਸੱਭਿਆਚ ਨਾਲ ਮੋਹ ਕਿਸੇ ਤੋਂ ਲੁਕਿਆ ਨਹੀਂ ਹੈ । ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਸੰਤ ਅਤਰ ਸਿੰਘ ਅਕੈਡਮੀ ਮਸਤੂਆਣਾ ਤੋਂ ਕੀਤੀ ।ਇਸ ਤੋਂ ਬਾਅਦ ਪਟਿਆਲਾ ਦੇ ਖਾਲਸਾ ਕਾਲਜ 'ਚ ਪੂਰੀ ਕੀਤੀ । ਉਨ੍ਹਾਂ ਦੀ ਜ਼ਿਆਦਾਤਰ ਦਿਲਚਸਪੀ ਸਾਹਿਤਕ ਖੇਤਰ 'ਚ ਸੀ ।

ਹੋਰ ਵੇਖੋ:ਲਾਈਮ ਲਾਈਟ ਤੋਂ ਹੱਟ ਕੇ ਕੁਝ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣ ‘ਚ ਵਿਸ਼ਵਾਸ਼ ਰੱਖਦੇ ਨੇ ਆਮਿਰ ਖ਼ਾਨ, ਪੁਰਾਣਾ ਵੀਡੀਓ ਹੋਇਆ ਵਾਇਰਲ

https://www.youtube.com/watch?v=dF89DMwU8qU

ਜਿਸ ਕਾਰਨ ਉਨ੍ਹਾਂ ਨੂੰ ਲਿਖਣ ਦਾ ਵੀ ਸ਼ੌਕ ਸੀ, ਉਨ੍ਹਾਂ ਦੇ ਲੇਖ ਅਤੇ ਕਵਿਤਾਵਾਂ ਕਾਲਜ ਦੇ ਮੈਗਜ਼ੀਨ 'ਚ ਛਪਦੇ ਸਨ ।ਕਾਲਜ ਸਮੇਂ ਦੌਰਾਨ ਹੀ ਉਨ੍ਹਾਂ ਦਾ ਇੱਕ ਕਾਵਿ ਸੰਗ੍ਰਹਿ ਵੀ ਛਪਿਆ ਸੀ ।ਲਿਖਣ ਅਤੇ ਕੁਝ ਕਲਾਤਮਕ ਕਰਨ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ ,ਜਿਸ ਕਾਰਨ ਉਹ ਵੀ ਆਪਣੇ ਪਿਤਾ ਅਤੇ ਗੀਤਕਾਰ ਪਰਗਟ ਸਿੰਘ ਵਾਂਗ ਕੁਝ ਕਰਨਾ ਚਾਹੁੰਦੇ ਸਨ,ਜਿਸ ਕਾਰਨ ਖਾਲਸਾ ਕਾਲਜ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਮੁੰਬਈ ਚਲੇ ਗਏ,ਮੁੰਬਈ 'ਚ ਉਨ੍ਹਾਂ ਨੇ ਨਿਰਦੇਸ਼ਨ ਅਤੇ ਪੋਸਟ ਪ੍ਰੋਡਕਸ਼ਨ ਨਾਲ ਸਬੰਧਤ ਬਰੀਕੀਆਂ ਨੂੰ ਜਾਣਿਆਂ।

ਹੋਰ ਵੇਖੋ:ਜਦੋਂ ਏਅਰਪੋਰਟ ‘ਤੇ ਹੀ ਡਾਂਸ ਸਟੈੱਪਸ ਕਰਨ ਲੱਗ ਪਈ ਮਿਸ ਪੂਜਾ,ਵੇਖੋ ਵੀਡੀਓ

https://www.youtube.com/watch?v=pxQbfEiIvKA

ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹਰਜੀਤ ਹਰਮਨ ਦੇ ਗੀਤ 'ਜੱਟੀ' ਨਾਲ ਕੀਤੀ । ਇਸ ਦਾ ਫਿਲਮਾਂਕਣ ਉਨ੍ਹਾਂ ਦੀ ਦੇਖ ਰੇਖ ਹੇਠ ਹੀ ਕੀਤਾ ਗਿਆ ਸੀ ਅਤੇ ਤੁਹਾਨੂੰ ਦੱਸ ਦਈਏ ਕਿ ਇਸ ਗੀਤ ਦਾ ਵੀਡੀਓ ਮਹਿਜ਼ ਇੱਕ ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ । ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਦਾ ਗਾਇਆ ਗੀਤ ਕਿਲਤਾਬਾਂ ਵਾਲਾ ਰੱਖਣਾ ਕਾਬਿਲੇ ਤਾਰੀਫ਼ ਹੈ ।

ਹੋਰ ਵੇਖੋ:ਗਾਇਕ ਹਰਭਜਨ ਮਾਨ ਤੇ ਉਹਨਾਂ ਦੇ ਭਰਾ ਗੁਰਸੇਵਕ ਮਾਨ ਬਚਪਨ ‘ਚ ਹੀ ਸਨ ਵੱਡੇ ਕਲਾਕਾਰ, ਦੇਖੋ ਵੀਡਿਓ

https://www.youtube.com/watch?v=UKVIEgrunvU

ਸਟਾਲਿਨਵੀਰ ਵੱਲੋਂ ਕਲਾਕਾਰਾਂ ਦੇ ਗੀਤਾਂ ਦੇ ਨੱਬੇ ਦੇ ਕਰੀਬ ਵੀਡੀਓ ਬਣਾਏ ਗਏ ਹਨ । ਜਿਨ੍ਹਾਂ 'ਚ ਕੰਧਾਂ ਕੱਚੀਆਂ ਜੋ ਕਿ ਵੀਤ ਬਲਜੀਤ ਨੇ ਗਾਇਆ ਹੈ ,ਜੱਟੀ,ਮਾਏ ਨੀ ਮਾਏ ਹਰਜੀਤ ਹਰਮਨ ,ਅੱਖ ਬਦਲੀ ਰਵਿੰਦਰ ਗਰੇਵਾਲ ਸਣੇ ਹੋਰ ਕਈ ਗਾਇਕਾਂ ਦੇ ਗੀਤਾਂ ਦੇ ਵੀਡੀਓ ਬਣਾਏ ਨੇ । ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।ਸਟਾਲਿਨਵੀਰ ਆਪਣੇ ਪਿਤਾ ਪਰਗਟ ਸਿੰਘ ਵਾਂਗ ਵੀਡੀਓ ਨਿਰਦੇਸ਼ਨ ਦੇ ਖੇਤਰ 'ਚ ਲਗਾਤਾਰ ਬੁਲੰਦੀਆਂ ਨੂੰ ਛੂਹ ਰਿਹਾ ਹੈ ।ਵੀਡੀਓ ਨਿਰਦੇਸ਼ਨ ਦੇ ਨਾਲ ਨਾਲ ਉਹ ਆਪਣੇ ਪਿਤਾ ਵਾਂਗ ਵਧੀਆ ਲੇਖਣੀ ਦੇ ਵੀ ਮਾਲਕ ਹਨ ।

Related Post