‘ਸੰਦਲੀ ਸੰਦਲੀ’, ‘ਗੁੱਸਾ ਨਾ ਕਰੀਂ’ ਸਣੇ ਕਈ ਹਿੱਟ ਗੀਤ ਦੇਣ ਵਾਲੇ ਗੁਰਮੀਤ ਸਿੰਘ ਕਿਵੇਂ ਇੰਜੀਨੀਅਰਿੰਗ ਤੋਂ ਆਏ ਗਾਇਕੀ ਦੇ ਖੇਤਰ ‘ਚ ਜਾਣੋਂ ਪੂਰੀ ਕਹਾਣੀ

By  Shaminder April 21st 2020 01:33 PM

ਗੁਰਮੀਤ ਸਿੰਘ ਜਿਨ੍ਹਾਂ ਨੇ ਲੌਂਗ ਲਾਚੀ ਫ਼ਿਲਮ ‘ਚ ‘ਸੰਦਲੀ ਸੰਦਲੀ’ ਵਰਗੇ ਗੀਤ ਨੂੰ ਆਪਣੇ ਮਿਊਜ਼ਿਕ ਨਾਲ ਸ਼ਿੰਗਾਰਿਆ । ਉਹ ਜਿੱਥੇ ਆਪਣੇ ਸੰਗੀਤ ਨਾਲ ਗੀਤਾਂ ਨੂੰ ਸਜਾਉਂਦੇ ਨੇ, ਉੱਥੇ ਹੀ ਆਪਣੀ ਗਾਇਕੀ ਨਾਲ ਵੀ ਸਰੋਤਿਆਂ ਦਾ ਦਿਲ ਜਿੱਤਿਆ ਹੈ ।ਹਾਲਾਂ ਕਿ ਉਨ੍ਹਾਂ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ । ਪਰ ਉਹ ਗਾਇਕੀ ਦੇ ਖੇਤਰ ‘ਚ ਆ ਗਏੇ ਅਤੇ ਇਸ ਦਾ ਫਾਇਦਾ ਉਨ੍ਹਾਂ ਨੂੰ ਗਾਇਕੀ ‘ਚ ਵੀ ਹੋਇਆ ।

ਹੋਰ ਵੇਖੋ:‘ਲੌਂਗ ਲਾਚੀ’ ਗੀਤ ਤੋਂ ਬਾਅਦ ਗੁਰਮੀਤ ਸਿੰਘ ਲੈ ਕੇ ਆਏ ਨੇ ‘ਲਲਕਾਰੇ’ ਗੀਤ, ਵੇਖੋ ਵੀਡੀਓ

ਪੀਟੀਸੀ ਪੰਜਾਬੀ ਦੇ ਸ਼ੋਅ ਦੌਰਾਨ ਉਨ੍ਹਾਂ ਨੇ ਆਪਣੇ ਦਿਲ ਦੀਆਂ ਕਈ ਗੱਲਾਂ ਸਾਂਝੀਆਂ ਕੀਤੀ । ਪੀਟੀਸੀ ਪੰਜਾਬੀ ਦੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਹ ਇਲੈਕਟ੍ਰਾਨਿਕ ਇੰਜੀਨੀਅਰਿੰਗ ਕਰਨਾ ਚਾਹੁੰਦੇ ਸਨ । ਜਿਸ ਕਰਕੇ ਉੇਨ੍ਹਾਂ ਨੂੰ ਇੰਜੀਨੀਅਰਿੰਗ ‘ਚ ਦਾਖਲਾ ਲਿਆ ਸੀ। ਜਿਸ ਦਾ ਫਾਇਦਾ ਉਨ੍ਹਾਂ ਨੂੰ ਮਿਊਜ਼ਿਕ ‘ਚ ਵੀ ਮਿਲਿਆ ਹੈ । ਉਨ੍ਹਾਂ ਨੇ ਕੁਝ ਸਮਾਂ ਆਰਕੈਸਟਰਾ ਰਿਕਾਰਡਿੰਗ ਵੀ ਕੀਤੀ ਹੈ। ‘ਗੁੱਸਾ ਨਾ ਕਰੀਂ’ ਨਾਲ ਸ਼ੁਰੂਆਤ ਕੀਤੀ ਸੀ ।

ਉਹ ਕਈ ਸਾਲਾਂ ਤੋਂ ਇਸ ਪੇਸ਼ੇ ਨਾਲ ਜੁੜੇ ਹੋਏ ਹਨ ।ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ਲਈ ਮਿਊਜ਼ਿਕ ਤਿਆਰ ਕੀਤਾ ਹੈ ।‘ਲੱਗਦਾ ਇਸ਼ਕ ਹੋ ਗਿਆ’, ਰੋਮਾਂਟਿਕ ਕਮੇਡੀ ਹੀਰ ਐਂਡ ਹੀਰੋ ਲਈ ਸੰਗੀਤ ਦਿੱਤਾ ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਹਿੱਟ ਗੀਤ ਜਿਵੇਂ ‘ਦਿਲ ਦਿੱਤਾ ਨੀਂ ਸੀ’, ‘ਕੁੱਜੇ ‘ਚ ਸੁਆਹ ਬਣ ਕੇ’, ‘ਯਾਦ’ ,‘ਸ਼ੀਸ਼ਾ’ ਅਤੇ ਫ਼ਿਲਮ ‘ਲੌਂਗ ਲਾਚੀ’  ‘ਚ ‘ਸੰਦਲੀ ਸੰਦਲੀ’ ਗੀਤ ਨੇ ਤਾਂ ਕਾਮਯਾਬੀ ਦੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਸਨ ।ਜਿਸ ਲਈ ਉਨ੍ਹਾਂ ਨੂੰ ਕਈ ਸਨਮਾਨ ਵੀ ਮਿਲੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਖੁਦ ਆਪਣੀ ਆਵਾਜ਼ ‘ਚ ਵੀ ਗੀਤ ਗਾਏ ਹਨ ।

ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਉਨ੍ਹਾਂ ਨੇ ਪੀਟੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜੇ ਉਨ੍ਹਾਂ ਨੂੰ ਬਾਲੀਵੁੱਡ ‘ਚ ਕੰਮ ਕਰਨ ਦਾ ਮੌਕਾ ਮਿਲੇ ਤਾਂ ਉਹ ਵਿਦਿਆ ਬਾਲਨ ਨਾਲ ਕੰਮ ਕਰਨਾ ਚਾਹੁੰਦੇ ਹਨ । ਇਸ ਤੋਂ ਇਲਾਵਾ ਖਾਣੇ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਸਬਜ਼ੀ ‘ਚ ਭਿੰਡੀ ਬੇਹੱਦ ਪਸੰਦ ਹੈ ਅਤੇ ਉਹ ਆਪਣੇ ਵਾਲ ਹੇਅਰ ਸਟਾਈਲਿਸਟ ਜੱਸੀ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਸ ਤੋਂ ਹੀ ਕਟਵਾਉਂਦੇ ਹਨ ।

Related Post