ਜ਼ੋਰਾਵਰ ਸਿੰਘ ਉਰਫ਼ ਨੂਰ ਨੂੰ ਕਿਹਾ ਜਾਂਦਾ ਹੈ ਗਿੱਧਿਆਂ ਦੀ ਰਾਣੀ, ਵੀਡੀਓ ਦੇਖਕੇ ਤੁਸੀਂ ਵੀ ਹੋ ਜਾਓਗੇ ਹੈਰਾਨ

By  Rupinder Kaler December 28th 2019 03:55 PM -- Updated: April 22nd 2020 04:57 PM

ਪੰਜਾਬ ਦਾ ਲੋਕ ਨਾਚ ਗਿੱਧਾ ਪੰਜਾਬੀ ਮੁਟਿਆਰਾਂ ਦੀ ਸ਼ਾਨ ਹੈ । ਪਰ ਇਹ ਲੋਕ ਨਾਚ ਹੁਣ ਪੰਜਾਬ ਦੇ ਖੰਨਾ ਦੇ ਰਹਿਣ ਵਾਲੇ ਜ਼ੋਰਾਵਰ ਸਿੰਘ ਉਰਫ਼ ਨੂਰ ਦੀ ਸ਼ਾਨ ਬਣਿਆ ਹੋਇਆ ਹੈ । ਨੂਰ ਪਿਛਲੇ ਕਈ ਸਾਲਾਂ ਤੋਂ ਇੱਕ ਗਰੁੱਪ ਦਾ ਸੰਚਾਲਨ ਕਰਦੇ ਆ ਰਹੇ ਹਨ ਜੋ ਵੱਖ ਵੱਖ ਮੌਕਿਆਂ ਉੱਤੇ ਪੰਜਾਬ ਦਾ ਰਵਾਇਤੀ ਨਾਚ ਗਿੱਧਾ ਪੇਸ਼ ਕਰਦਾ ਹੈ। ਨੂਰ ਤੇ ਉਹਨਾਂ ਦੇ ਸਾਥੀਆਂ ਦਾ ਗਿੱਧਾ ਹਰ ਇੱਕ ਦਾ ਮਨ ਮੋਹ ਲੈਂਦਾ ਹੈ।

ਇਸ ਗਰੁੱਪ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਸਾਰੇ ਹੀ ਮਰਦ ਹਨ ਕੁੜੀ ਕੋਈ ਨਹੀਂ। ਜ਼ੋਰਾਵਰ ਸਿੰਘ ਉਰਫ਼ ਨੂਰ ਪੇਸ਼ੇ ਤੋਂ ਇੱਕ ਅਧਿਆਪਕ ਹਨ। ਉਨ੍ਹਾਂ ਨੇ ਗਿੱਧਾ ਅਤੇ ਬੋਲੀਆਂ ਪਾਉਣ ਦਾ ਇਹ ਕੰਮ ਸ਼ੌਕੀਆਂ ਸ਼ੁਰੂ ਕੀਤਾ ਸੀ ਜੋ ਹੁਣ ਕਈਆਂ ਦਾ ਕਿੱਤਾ ਬਣ ਗਿਆ ਹੈ । ਲੋਕ ਉਹਨਾਂ ਦੇ ਗਰੁੱਪ ਨੂੰ ਵਿਆਹਾਂ ਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਬੁਲਾਉਂਦੇ ਹਨ, ਤੇ ਹਰ ਕੋਈ ਉਹਨਾਂ ਵੱਲੋਂ ਪਾਈਆਂ ਬੋਲੀਆਂ ਤੇ ਝੂਮਦਾ ਦਿਖਾਈ ਦਿੰਦਾ ਹੈ ।

ਨੂਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਈ ਲੋਕ ਟਰਾਂਸਜੈਂਡਰ ਅਤੇ ਕ੍ਰੌਸਡਰੈਸਰ ਵੀ ਕਹਿੰਦੇ ਹਨ ਅਤੇ ਕਈ ਲੋਕ ਇਨ੍ਹਾਂ ਦੀ ਸ਼ਲਾਘਾ ਵੀ ਕਰਦੇ ਹਨ। ਨੂਰ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਉਹਨਾਂ ਨੂੰ ਬੁਰਾ ਲੱਗਦਾ ਸੀ ਪਰ ਹੁਣ ਉਹਨਾਂ ਨੂੰ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ।

ਭਾਵੇਂ ਕੁਝ ਵੀ ਹੈ ਅੱਜ ਦੇ ਦੌਰ ਵਿੱਚ ਲੋਕ ਜਿੱਥੇ ਆਪਣੇ ਵਿਰਸੇ ਤੋ ਲੋਕ ਨਾਚਾਂ ਤੋਂ ਦੂਰ ਜਾ ਰਹੇ ਹਨ ਉੱਥੇ ਨੂਰ ਤੇ ਉਸ ਦੇ ਗਰੁੱਪ ਨੇ ਪੰਜਾਬ ਦੇ ਲੋਕ ਨਾਚ ਨੂੰ ਸਾਂਭਿਆ ਹੋਇਆ ਹੈ ।

Related Post