ਹਰ ਚੌਥੀ ਫ਼ਿਲਮ 'ਚ ਨਜ਼ਰ ਆਉਂਦਾ ਹੈ ਇਹ ਅਦਾਕਾਰ,ਪਾਲੀਵੁੱਡ 'ਚ ਆਉਣ ਤੋਂ ਪਹਿਲਾਂ ਸੀ ਇੱਕ ਗਾਇਕ,ਆਪਣੀ ਕਾਮਯਾਬੀ ਪਿੱਛੇ ਮਾਂ ਦਾ ਮੰਨਦੇ ਹਨ ਵੱਡਾ ਹੱਥ 

By  Shaminder July 23rd 2019 05:26 PM -- Updated: July 23rd 2019 05:32 PM

ਹੌਬੀ ਧਾਲੀਵਾਲ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਨੇ । ਉਹ ਸੰਗਰੂਰ ਨਾਲ ਸਬੰਧਤ ਹਨ ਅਤੇ ਫਿਲਹਾਲ ਉਹ ਪਟਿਆਲਾ 'ਚ ਰਹਿ ਰਹੇ ਹਨ ਜਦਕਿ ਉਨ੍ਹਾਂ ਦੇ ਪਿਤਾ ਆਪਣੇ ਜੱਦੀ ਪਿੰਡ 'ਚ ਰਹਿ ਰਹੇ ਹਨ । ਹੌਬੀ ਧਾਲੀਵਾਲ ਇੱਕ ਐਕਟਰ ਹੋਣ ਦੇ ਨਾਲ-ਨਾਲ ਵਧੀਆ ਗਾਇਕ ਅਤੇ ਵਧੀਆ ਲੇਖਣੀ ਦੇ ਮਾਲਕ ਵੀ ਹਨ ।

ਹੋਰ ਵੇਖੋ:ਫ਼ਿਲਮਾਂ ‘ਚ ਖਲਨਾਇਕ ਅਤੇ ਸੰਜੀਦਾ ਕਿਰਦਾਰ ਨਿਭਾਉਣ ਵਾਲੇ ਹੌਬੀ ਧਾਲੀਵਾਲ ਦਾ ਇੱਕ ਰੂਪ ਅਜਿਹਾ ਵੀ

ਆਪਣੀ ਅਦਾਕਾਰੀ ਅਤੇ ਕਾਮਯਾਬ ਕਰੀਅਰ ਦੇ ਪਿੱਛੇ ਉਹ ਆਪਣੀ ਮਾਂ ਦਾ ਵੱਡਾ ਹੱਥ ਮੰਨਦੇ ਹਨ । ਹੌਬੀ ਧਾਲੀਵਾਲ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ ਬੁਰਾਰ ਨਾਲ ਕੀਤੀ ਸੀ ।ਪਰ ਉਨ੍ਹਾਂ ਨੂੰ ਅਸਲ ਪਛਾਣ ਮਿਲੀ ਫ਼ਿਲਮ ਅੰਗਰੇਜ਼ ਨਾਲ।

ਪਾਲੀਵੁੱਡ ਦੇ ਨਾਲ-ਨਾਲ ਉਹ ਬਾਲੀਵੁੱਡ ਦੀ ਇੱਕ ਫ਼ਿਲਮ ਖ਼ਾਨਦਾਨੀ ਸ਼ਫਾਖ਼ਾਨਾ 'ਚ ਵੀ ਨਜ਼ਰ ਆਉਣਗੇ । ਇਸ ਦੇ ਨਾਲ ਜੋਰਾ ਪਾਰਟ-2 'ਚ ਵੀ ਉਹ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ।ਹੌਬੀ ਧਾਲੀਵਾਲ ਇੱਕ ਅਜਿਹੇ ਕਲਾਕਾਰ ਨੇ ਜੋ ਆਪਣੇ ਕਿਰਦਾਰਾਂ 'ਚ ਏਨਾਂ ਖੁੱਬ ਜਾਂਦੇ ਹਨ ਕਿ ਹਰ ਕਿਰਦਾਰ 'ਚ ਜਾਨ ਪੈ ਜਾਂਦੀ ਹੈ ।

ਆਪਣੇ ਬਿਹਤਰ ਭਵਿੱਖ ਲਈ ਉਹ ਕੈਨੇਡਾ ਵੀ ਗਏ ਸਨ ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਉੱਥੋਂ ਵਾਪਸ ਆ ਗਏ ਅਤੇ ਫ਼ਿਲਮਾਂ 'ਚ ਕਿਸਮਤ ਅਜ਼ਮਾਈ ।ਫ਼ਿਲਮਾਂ 'ਚ ਅਕਸਰ ਆਪਣੇ ਰੌਅਬਦਾਰ ਕਿਰਦਾਰਾਂ ਕਰਕੇ ਹਰ ਇੱਕ ਦੀ ਪਸੰਦ ਬਣੇ ਹੌਬੀ ਧਾਲੀਵਾਲ ਅਸਲ ਜ਼ਿੰਦਗੀ 'ਚ ਬਹੁਤ ਹੀ ਨਰਮ ਅਤੇ ਖ਼ੁਸ਼ ਮਿਜਾਜ਼ ਸੁਭਾਅ ਦੇ ਮਾਲਕ ਹਨ ।

ਉਨ੍ਹਾਂ ਨੇ ਕਈ ਗੀਤ ਵੀ ਗਾਏ ਹਨ ਉਨ੍ਹਾਂ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਗੀਤ ਦਾਰੂ ਦੀਏ ਬੋਤਲੇ,ਜੱਟ ਵਰਗਾ ਯਾਰ ਨਹੀਂ ਥਿਆਉਣਾ ਸਣੇ ਕਈ ਗੀਤ ਗਾਏ ਹਨ ।

 

Related Post