ਕੁਲਵਿੰਦਰ ਬਿੱਲਾ ਨੇ ਅੱਜ ਤੱਕ ਐਨਕ ਲਗਾ ਕੇ ਕਿਉਂ ਨਹੀਂ ਕੀਤਾ ਕੋਈ ਵੀ ਗੀਤ,ਬਿੱਲਾ ਨੇ ਖੋਲਿਆ ਰਾਜ਼

By  Shaminder September 27th 2019 01:06 PM -- Updated: September 27th 2019 01:48 PM

ਕੁਲਵਿੰਦਰ ਬਿੱਲਾ ਪੰਜਾਬੀ ਇੰਡਸਟਰੀ 'ਚ ਲਗਾਤਾਰ ਸਰਗਰਮ ਹਨ । ਉਨ੍ਹਾਂ ਨੇ ਨਾਂ ਸਿਰਫ਼ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ ਬਲਕਿ ਪਾਲੀਵੁੱਡ 'ਚ ਵੀ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ । ਹੁਣ ਤੱਕ ਉਹ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਬਾਰੇ ਦੱਸਾਂਗੇ ।

ਹੋਰ ਵੇਖੋ:‘ਉੱਨੀ ਇੱਕੀ’ ਫ਼ਿਲਮ ਦਾ ਪਹਿਲਾ ਗੀਤ ‘ਮਿਹਰਬਾਨ’ ਕੁਲਵਿੰਦਰ ਬਿੱਲਾ ਦੀ ਅਵਾਜ਼ ‘ਚ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਉਨ੍ਹਾਂ ਦਾ ਪਹਿਲਾ ਗਾਣਾ ਆਇਆ ਸੀ "ਕੀ ਹੋਇਆ ਜੇ ਮੇਰਾ ਸੱਜਣ ਕਾਲਾ", 'ਮੇਰਾ ਦੇਸ਼ ਹੋਵੇ ਪੰਜਾਬ' ਹਿੱਟ ਹੋਇਆ ਸੀ । ਕੁਲਵਿੰਦਰ ਬਿੱਲਾ ਦਾ ਜਨਮ ਸਰਦਾਰ ਮੱਘਰ ਸਿੰਘ ਦੇ ਘਰ ਮਾਨਸਾ 'ਚ ਹੋਇਆ । ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਉਨ੍ਹਾਂ ਦਾ ਪੂਰਾ ਨਾਂਅ ਹੈ ਕੁਲਵਿੰਦਰ ਸਿੰਘ ਜੱਸੜ ਉਨ੍ਹਾਂ ਨੇ ਬੀਏ ਅਤੇ ਮਿਊਜ਼ਿਕ 'ਚ ਐੱਮ ਏ  ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਕੀਤੀ ਹੋਈ ਹੈ। ਕੁਲਵਿੰਦਰ ਬਿੱਲਾ ਨੇ ਪੀਟੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਬਾਰੇ ਗੱਲਾਂ ਸਾਂਝੀਆਂ ਕੀਤੀਆਂ ।

ਇਸ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਅੱਜ ਤੱਕ ਉਨ੍ਹਾਂ ਨੇ ਐਨਕਾਂ ਲਗਾ ਕੇ ਨਾਂ ਤਾਂ ਕੋਈ ਵੀਡੀਓ ਕੀਤਾ ਅਤੇ ਨਾਂ ਹੀ ਕੋਈ ਲਾਈਵ ਪਰਫਾਰਮੈਂਸ ਹੀ ਦਿੱਤੀ ਅਤੇ ਇੱਕ ਐਂਕਰ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ ਸੀ । ਕਿਉਂਕਿ ਉਨ੍ਹਾਂ ਦੀਆਂ ਬਿੱਲੀਆਂ ਅੱਖਾਂ ਦੀ ਖੂਬਸੂਰਤੀ ਚਸ਼ਮੇ ਨਾਲ ਛਿਪ ਜਾਂਦੀ ਸੀ ।

ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ 'ਚ 2005 ਤੋਂ 2013 ਤੱਕ ਉਹ ਰਹੇ ਹਨ । ਇੱਥੋਂ ਹੀ ਉਨ੍ਹਾਂ ਨੇ ਗਾਇਕੀ ਦੇ ਗੁਰ ਸਿੱਖੇ ਸਨ । ਕੁਲਵਿੰਦਰ ਬਿੱਲਾ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੇ ਫੈਨ ਹਨ ਅਤੇ ਉਨ੍ਹਾਂ ਦੇ ਸਟਾਈਲ ਨੂੰ ਵੀ ਅਕਸਰ ਕਾਪੀ ਕਰਦੇ ਹਨ ।ਕਈ ਗੀਤਾਂ 'ਚ ਉਨ੍ਹਾਂ ਨੇ ਅਜੇ ਦੇਵਗਨ ਦੇ ਸਟਾਈਲ ਨੂੰ ਵੀ ਕਾਪੀ ਕੀਤਾ ਹੈ । ਹਰਦੀਪ ਮਾਨ ਉਨ੍ਹਾਂ ਦੇ ਬਿਹਤਰੀਨ ਦੋਸਤਾਂ ਚੋਂ ਇੱਕ ਹਨ ਅਤੇ ਉਨ੍ਹਾਂ ਦਾ ਸਾਰਾ ਕੰਮ ਕਾਜ ਦੇਖਦੇ ਹਨ ।

kulwinder billa kulwinder billa

ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ 'ਚ ਸੰਦੀਪ ਉਨ੍ਹਾਂ ਦੇ ਖ਼ਾਸ ਦੋਸਤਾਂ ਵਿਚੋਂ ਇੱਕ ਹਨ । 2005  ਤੋਂ 2013 ਤੱਕ ਪੰਜਾਬੀ ਯੂਨੀਵਰਸਿਟੀ 'ਚ ਰਹੇ ਹਨ ।2007  'ਚ ਉਨ੍ਹਾਂ ਦਾ ਗਾਣਾ ਵਾਇਰਲ ਹੋਇਆ ਸੀ ,ਜਿਸ ਕਾਰਨ ਉਹ ਚਰਚਾ 'ਚ ਆਏ ਸਨ।ਅਜੇ ਦੇਵਗਨ ਦੇ ਪ੍ਰਸ਼ੰਸਕ ਹਨ ਅਤੇ ਉਨ੍ਹਾਂ ਦੇ ਸਟਾਈਲ ਨੂੰ ਵੀ ਫਾਲੋ ਕਰਦੇ ਨੇ ।

 

Related Post