ਫ਼ਿਲਮਾਂ ‘ਚ ਬਾਲ ਕਲਾਕਾਰ ਦੇ ਤੌਰ ‘ਤੇ ਨਜ਼ਰ ਆਉਣ ਵਾਲਾ ਇਹ ਅਦਾਕਾਰ ਅੱਜ ਕੱਲ੍ਹ ਦਿਖਦਾ ਹੈ ਕੁਝ ਇਸ ਤਰ੍ਹਾਂ, ਸਰਵੋਤਮ ਬਾਲ ਕਲਾਕਾਰ ਲਈ ਮਿਲ ਚੁੱਕਿਆ ਹੈ ਅਵਾਰਡ

By  Shaminder July 10th 2020 12:36 PM

ਰਾਜੂ ਸ਼ੇ੍ਰਸ਼ਠ ਉਰਫ਼ ਫਹੀਮ ਅੰਜਨੀ ਇੱਕ ਅਜਿਹੇ ਕਲਾਕਾਰ ਹਨ । ਜਿਨ੍ਹਾਂ ਨੇ ਆਪਣੇ ਫ਼ਿਲਮ ਕਰੀਅਰ ਦੀ ਸ਼ੁਰੂਆਤ ਬਤੌਰ ਬਾਲ ਕਲਾਕਾਰ ਦੇ ਤੌਰ ‘ਤੇ ਕੀਤੀ ਸੀ । ਉਨ੍ਹਾਂ ਨੇ ਹੁਣ ਤੱਕ 190 ਦੇ ਕਰੀਬ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਦਾ ਜਨਮ ਮੁੰਬਈ ‘ਚ 1967 ‘ਚ ਹੋਇਆ ਸੀ । ਉਨ੍ਹਾਂ ਦੇ ਪਿਤਾ ਦਾ ਨਾਂਅ ਯੂਸਫ ਹੈ ਜੋ ਕਿ ਇੱਕ ਅਕਾਊਂਟੈਂਟ ਦੇ ਤੌਰ ‘ਤੇ ਕੰਮ ਕਰਦੇ ਹਨ ।

https://www.instagram.com/p/CCamkY8n6fB/

ਉਨ੍ਹਾਂ ਦਾ ਇੱਕ ਭਰਾ ਪਰਵੇਜ਼ ਅਮਰੀਕਾ ‘ਚ ਸੈਟਲ ਹੈ ਜਦੋਂ ਕਿ ਉਨ੍ਹਾਂ ਦੀ ਭੈਣ ਦਾ ਦਿਹਾਂਤ ਹੋ ਚੁੱਕਿਆ ਹੈ । ਉਹ 70-80 ਦੇ ਦਹਾਕੇ ‘ਚ ਮਸ਼ਹੂਰ ਬਾਲ ਕਲਾਕਾਰ ਸਨ । ਉਨ੍ਹਾਂ ਨੇ ਦੀਵਾਰ, ਚਿਚੋਰ, ਕਿਤਾਬ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ 1976 ‘ਚ ਆਈ ਫ਼ਿਲਮ ਚਿਚੋਰ ਲਈ ਤਾਂ ਉਨ੍ਹਾਂ ਨੂੰ ਸਰਬੋਤਮ ਬਾਲ ਕਲਾਕਾਰ ਲਈ ਫ਼ਿਲਮ ਫੇਅਰ ਪੁਰਸਕਾਰ ਵੀ ਮਿਲਿਆ ਸੀ ।

ਇਸ ਤੋਂ ਇਲਾਵਾ ‘ਹਮ ਆਪਕੇ ਦਿਲ ਮੇਂ ਰਹਿਤੇ ਹੈਂ’, ‘ਬਲੈਕ ਫ੍ਰਾਈਡੇ’, ‘ਸਾਜਨ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਹ ਟੀਵੀ ਦੇ ਕਈ ਸੀਰੀਅਲਸ ਜਿਵੇਂ ਸੀਆਈਡੀ’, ‘ਅਦਾਲਤ’, ‘ਬਯੋਮਕੇਸ਼ ਬਖਸ਼ੀ’ ਅਤੇ ਕੁਝ ਹੋਰ ਵੀ ਅਦਾਕਾਰੀ ਕਰ ਚੁੱਕੇ ਹਨ।

Related Post