ਫਰਵਰੀ ਮਹੀਨੇ 'ਚ ਹੋਵੇਗੀ ਇਹਨਾਂ ਪੰਜਾਬੀ ਫ਼ਿਲਮਾਂ 'ਚ ਜ਼ਬਰਦਸਤ ਟੱਕਰ, ਜਾਣੋ ਰਿਲੀਜ਼ ਡੇਟਜ਼
ਫਰਵਰੀ ਮਹੀਨੇ 'ਚ ਹੋਵੇਗੀ ਇਹਨਾਂ ਪੰਜਾਬੀ ਫ਼ਿਲਮਾਂ 'ਚ ਜ਼ਬਰਦਸਤ ਟੱਕਰ : ਫਰਵਰੀ ਮਹੀਨਾ ਪੰਜਾਬੀ ਸਿਨੇਮਾ ਲਈ ਕਾਫੀ ਵੱਡਾ ਹੋਣ ਵਾਲਾ ਹੈ ਕਿਉਂਕਿ ਸਾਲ 2019 ਦੇ ਇਸ ਦੂਸਰੇ ਹੀ ਮਹੀਨੇ 'ਚ 4 ਵੱਡੀਆਂ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਵੈਸੇ ਤਾਂ 2019 ਦਾ ਪੂਰਾ ਸਾਲ ਸਿਨੇਮਾ ਨੂੰ ਕਾਫੀ ਬਿਜ਼ੀ ਰੱਖਣ ਵਾਲਾ ਹੈ ਪਰ ਫਰਵਰੀ ਦੇ ਮਹੀਨੇ ਕੁਝ ਖਾਸ ਫ਼ਿਲਮਾਂ ਦੇਖਣ ਨੂੰ ਮਿਲਣਗੀਆਂ। ਕੁਝ ਫ਼ਿਲਮਾਂ ਦਾ ਵੱਡੇ ਪਰਦੇ 'ਤੇ ਟਕਰਾਵ ਹੋਣ ਜਾ ਰਿਹਾ ਹੈ। ਜਿੰਨ੍ਹਾਂ 'ਚ ਫਰਵਰੀ ਮਹੀਨੇ ਦੀ ਪਹਿਲੀ ਤਾਰੀਕ 'ਚ ਹੀ ਵੱਡਾ ਕਲੈਸ਼ ਦੇਖਣ ਨੂੰ ਮਿਲੇਗਾ। ਜੀ ਹਾਂ 1 ਫਰਵਰੀ ਨੂੰ ਦੋ ਵੱਡੀਆਂ ਫ਼ਿਲਮਾਂ 'ਚ ਟੱਕਰ ਹੋਣ ਵਾਲੀ ਹੈ। ਇੱਕ ਹੈ ਜੌਰਡਨ ਸੰਧੂ ਸਟਾਰਰ ਫਿਲਮ 'ਕਾਕੇ ਦਾ ਵਿਆਹ' ਅਤੇ ਦੂਜੀ ਹੈ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਸਟਾਰਰ ਫਿਲਮ 'ਊੜਾ ਆੜਾ'। ਦੋਨੋਂ ਹੀ ਫ਼ਿਲਮਾਂ ਗਾਇਕ ਤੋਂ ਅਦਾਕਾਰੀ ਵੱਲ ਆ ਕਲਾਕਾਰਾਂ ਦੀਆਂ ਹਨ।
ਜਿੱਥੇ ਜੌਰਡਨ ਸੰਧੂ ਦੀ ਇਹ ਡੈਬਿਊ ਫਿਲਮ ਹੋਣ ਵਾਲੀ ਹੈ ਉੱਥੇ ਹੀ ਤਰਸੇਮ ਜੱਸੜ ਇਸ ਤੋਂ ਪਹਿਲਾਂ 3 ਸੁਪਰਹਿੱਟ ਫ਼ਿਲਮਾਂ ਦੇ ਚੁੱਕੇ ਹਨ। ਫਿਲਮ 'ਉੜਾ ਆੜਾ' ‘ਚ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਤੋਂ ਇਲਾਵਾ , ਗੁਰਪ੍ਰੀਤ ਘੁੱਗੀ , ਬੀ.ਐੱਨ. ਸ਼ਰਮਾ ਰਣਜੀਤ ਬਾਵਾ ਅਤੇ ਹੋਰ ਕਈ ਵੱਡੇ ਚਿਹਰੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।ਫਿਲਮ ਦਾ ਨਿਰਦੇਸ਼ਨ ਕਸਸ਼ਿਤਿਜ ਚੌਧਰੀ ਵੱਲੋਂ ਕੀਤਾ ਗਿਆ ਹੈ।
ਉੱਥੇ ਹੀ ਕਾਕੇ ਦਾ ਵਿਆਹ 'ਚ ਮੁੱਖ ਅਦਾਕਾਰ ਦੇ ਤੌਰ ‘ਤੇ ਜੌਰਡਨ ਸੰਧੂ ,ਪ੍ਰਭਜੋਤ ਗਰੇਵਾਲ ,ਨਿਰਮਲ ਰਿਸ਼ੀ ,ਕਰਮਜੀਤ ਅਨਮੋਲ ਸਣੇ ਕਈ ਕਲਾਕਾਰ ਨਜ਼ਰ ਆਉਣਗੇ।ਫਿਲਮ ਨੂੰ ਰਾਏ ਯੁਵਰਾਜ ਬੈਂਸ ਨੇ ਡਾਇਰੈਕਟ ਕੀਤਾ ਹੈ।
ਇਸ ਤੋਂ ਬਾਅਦ 14 ਫਰਵਰੀ ਨੂੰ ਬਿੰਨੂ ਢਿੱਲੋਂ ਸਰਗੁਣ ਮਹਿਤਾ ਅਤੇ ਜੌਰਡਨ ਸੰਧੂ ਸਟਾਰਰ ਫਿਲਮ 'ਕਾਲਾ ਸ਼ਾਹ ਕਾਲਾ' ਵੱਡੇ ਪਰਦੇ 'ਤੇ ਐਂਟਰੀ ਮਾਰਨ ਜਾ ਰਹੀ ਹੈ , ਜਿਸ ਦਾ ਥੋੜੇ ਦਿਨ ਪਹਿਲਾਂ ਟਰੇਲਰ ਸਾਹਮਣੇ ਆਇਆ ਹੈ। ਫਿਲਮ ਕਾਲਾ ਸ਼ਾਹ ਕਾਲਾ ‘ਚ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਤੋਂ ਇਲਾਵਾ ਨਿਰਮਲ ਰਿਸ਼ੀ , ਹਰਬੀ ਸੰਗਾ , ਕਰਮਜੀਤ ਅਨਮੋਲ, ਗੁਰਮੀਤ ਸੱਜਣ, ਅਤੇ ਅਨੀਤਾ ਦੇਵਗਨ ਵੀ ਅਹਿਮ ਰੋਲ ਨਿਭਾਉਂਦੇ ਨਜ਼ਰ ਆ ਰਹੇ ਹਨ।ਫਿਲਮ ਕਾਲਾ ਸ਼ਾਹ ਕਾਲਾ ਨੂੰ ਲਿਖਿਆ ਅਤੇ ਡਾਇਰੈਕਟ ਅਮਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ।
ਹਾਈਐਂਡ ਯਾਰੀਆਂ ਜੱਸੀ ਗਿੱਲ , ਰਣਜੀਤ ਬਾਵਾ ਅਤੇ ਨਿੰਜਾ ਸਟਾਰਰ ਇਸ ਵੱਡੀ ਫਿਲਮ ਦਾ ਸਰੋਤਿਆਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹਾਈਐਂਡ ਯਾਰੀਆਂ 22 ਫਰਵਰੀ ਨੂੰ ਸਿਨੇਮਾਂ ਘਰਾਂ ਦੀਆਂ ਸਕਰੀਨਾਂ 'ਤੇ ਦੇਖਣ ਨੂੰ ਮਿਲੇਗੀ।ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ , ਨਿੰਜਾ ਅਤੇ ਜੱਸੀ ਗਿੱਲ ਤੋਂ ਇਲਾਵਾ ਫਿਲਮ ਹਾਈਐਂਡ ਯਾਰੀਆਂ ‘ਚ ਨਵਨੀਤ ਕੌਰ ਢਿੱਲੋਂ , ਮੁਸਕਾਨ ਸੇਠੀ , ਆਰੂਸ਼ੀ ਸ਼ਰਮਾ ਹੋਰੀਂ ਫੀਮੇਲ ਲੀਡ ਰੋਲ ‘ਚ ਨਜ਼ਰ ਆਉਣਗੇ।
ਹੋਰ ਵੇਖੋ :ਗਰਜ ਸਿੱਧੂ ਵੈਰੀਆਂ ਨੂੰ ਦੇ ਰਹੇ ਨੇ ਇਹ ਨਸੀਹਤ , ਦੇਖੋ ਵੀਡੀਓ
View this post on Instagram
Trailer is coming out tomorrow at 10 am .. #Excited ? #HighEndYaariyaan
ਹਾਈਐਂਡ ਯਾਰੀਆਂ ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇ ਗੁਰਜੀਤ ਸਿੰਘ ਵੱਲੋਂ ਲਿਖਿਆ ਗਿਆ ਹੈ।ਫ਼ਿਲਮ ਨੂੰ ਪੰਕਜ ਬੱਤਰਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ।ਦੇਖਣਾ ਹੋਵੇਗਾ ਇਹਨਾਂ ਵੱਡੀਆਂ ਫ਼ਿਲਮਾਂ 'ਚੋਂ ਦਰਸ਼ਕ ਕਿਹੜੀ ਫਿਲਮ ਨੂੰ ਸਭ ਤੋਂ ਵੱਡਾ ਬਣਾਉਂਦੇ ਹਨ। ਇਹ ਤਾਂ ਤੈਅ ਹੈ ਕਿ ਫਰਵਰੀ ਮਹੀਨੇ 'ਚ ਸਰੋਤਿਆਂ ਦਾ ਮਨੋਰੰਜਨ ਕਾਫੀ ਹੋਣ ਵਾਲਾ ਹੈ।