ਕਦੇ ਸਲਮਾਨ ਖ਼ਾਨ ਦੇ ਨਾਲ ਅਦਾਕਾਰਾ ਚਾਂਦਨੀ ਨੇ ਦਿੱਤੀਆਂ ਹਿੱਟ ਫ਼ਿਲਮਾਂ, ਅੱਜ ਕੱਲ੍ਹ ਕਰ ਰਹੀ ਹੈ ਇਹ ਕੰਮ

By  Shaminder March 12th 2020 01:05 PM

ਸਲਮਾਨ ਖ਼ਾਨ ਦੀ ਫ਼ਿਲਮ ‘ਸਨਮ ਬੇਵਫ਼ਾ’ ‘ਚ ਬਤੌਰ ਹੀਰੋਇਨ ਕੰਮ ਕਰਨ ਵਾਲੀ  ਚਾਂਦਨੀ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਇਹ ਚਾਂਦਨੀ ਦੀ ਪਹਿਲੀ ਫ਼ਿਲਮ ਸੀ ਅਤੇ ਪਹਿਲੀ ਫ਼ਿਲਮ ਹੀ ਬਲਾਕਬਸਟਰ ਹਿੱਟ ਸਾਬਿਤ ਹੋਈ ਸੀ। ਪਰ ਅਫਸੋਸ ਇਹ ਅਦਾਕਾਰਾ ਪਹਿਲੀ ਹੀ ਹਿੱਟ ਫ਼ਿਲਮ ਦੇਣ ਤੋਂ ਬਾਅਦ ਆਪਣੀ ਕਾਮਯਾਬੀ ਨੂੰ ਬਰਕਰਾਰ ਨਾਂ ਰੱਖ ਸਕੀ ਅਤੇ ਕੁਝ ਫ਼ਿਲਮਾਂ ਦੇਣ ਤੋਂ ਬਾਅਦ ਅਚਾਨਕ ਹੀ ਇੰਡਸਟਰੀ ਚੋਂ ਗਾਇਬ ਜਿਹੀ ਹੋ ਗਈ ਸੀ ।

ਕਿਉਂਕਿ ਪਹਿਲੀ ਹੀ ਫ਼ਿਲਮ ਤੋਂ ਬਾਅਦ ਉਨ੍ਹਾਂ ਨੂੰ ਫ਼ਿਲਮਾਂ ਤਾਂ ਮਿਲੀਆਂ ਪਰ ਉਹ ਇਨ੍ਹਾਂ ਫ਼ਿਲਮਾਂ ‘ਚ ਆਪਣੀ ਪਹਿਲੀ ਫ਼ਿਲਮ ਵਰਗਾ ਕਮਾਲ ਨਾ ਕਰ ਸਕੀ ।

ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਚੱਲਦੀਆਂ ਨਾਂ ਵੇਖ ਇਸ ਲਾਈਨ ਤੋਂ ਕਿਨਾਰਾ ਕਰ ਲਿਆ ।ਕੋਈ ਸਮਾਂ ਸੀ ਕਿ ਉਨ੍ਹਾਂ ਨੂੰ ਫ਼ਿਲਮਾਂ ਨਾਲ ਏਨਾਂ ਜ਼ਿਆਦਾ ਲਗਾਅ ਸੀ ਕਿ ਉਨ੍ਹਾਂ ਨੇ ਆਪਣਾ ਨਾਂਅ ਨਿਵੇਦਿਤਾ ਸ਼ਰਮਾ ਤੋਂ ਚਾਂਦਨੀ ਰੱਖ ਲਿਆ ਸੀ ।

Salman And Chandni Salman And Chandni

ਫ਼ਿਲਮਾਂ ਨੂੰ ਅਲਵਿਦਾ ਆਖਣ ਤੋਂ ਬਾਅਦ ਚਾਂਦਨੀ ਨੇ ਸਤੀਸ਼ ਸ਼ਰਮਾ ਦੇ ਨਾਲ ਵਿਆਹ ਕਰਵਾ ਲਿਆ ।ਹੁਣ ਉਨ੍ਹਾਂ ਦੀਆਂ ਦੋ ਬੱਚੀਆਂ ਹਨ ਫ਼ਿਲਮੀ ਦੁਨੀਆ ਤੋਂ ਦੂਰ ਉਹ ਅਮਰੀਕਾ ਦੇ ਔਰਨਾਲਡੋ ‘ਚ ਰਹਿ ਰਹੀ ਅਤੇ ਡਾਂਸ ਟੀਚਰ ਬਣ ਚੁੱਕੀ ਹੈ ।

chandni_ chandni_

ਉਨ੍ਹਾਂ ਦਾ ਖੁਦ ਦਾ ਡਾਂਸ ਇੰਸਟੀਚਿਊਟ ਹੈ ਉਨ੍ਹਾਂ ਨੇ ਮਹਿਜ਼ ਪੰਜ ਸਾਲ ਦੀ ਉਮਰ ‘ਚ ਕਲਾਸੀਕਲ ਡਾਂਸ ਦੀ ਟਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ ।ਫ਼ਿਲਮਾਂ ਦਾ ਉਨ੍ਹਾਂ ਨੂੰ ਏਨਾਂ ਕਰੇਜ਼ ਹੈ ਕਿ ਉਨ੍ਹਾਂ ਨੇ ਆਪਣੀਆਂ ਦੋਵਾਂ ਧੀਆਂ ਦੇ ਨਾਂਅ ਕਰੀਨਾ ਅਤੇ ਕਰਿਸ਼ਮਾ ਰੱਖੇ ਹੋਏ ਹਨ ।

salman salman

Related Post