ਪੰਜਾਬ ਦੀ ਇਹ ਪ੍ਰਸਿੱਧ ਗਾਇਕਾ ਰਹੀ ਹਾਕੀ 'ਚ ਗੋਲਡ ਮੈਡਲਿਸਟ,ਜਾਣੋਂ ਹਾਕੀ ਛੱਡ ਕੇ ਕਿਉਂ ਬਣੀ ਸੀ ਗਾਇਕਾ 

By  Shaminder July 10th 2019 12:57 PM -- Updated: October 31st 2019 01:32 PM

ਸਤਵਿੰਦਰ ਬਿੱਟੀ ਅਜਿਹੇ ਗਾਇਕਾ ਹਨ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ 'ਚ ਜਿੱਥੇ ਲੋਕ ਗੀਤ ਸ਼ਾਮਿਲ ਹਨ ਉੱਥੇ ਹੀ ਧਾਰਮਿਕ ਗੀਤ ਵੀ ਸ਼ਾਮਿਲ ਸਨ । ਜਿਨ੍ਹਾਂ ਨੂੰ ਅੱਜ ਵੀ ਪਸੰਦ ਕੀਤਾ ਜਾਂਦਾ ਹੈ । ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ ।ਅੱਜ ਤੁਹਾਨੂੰ ਅਸੀਂ ਸਤਵਿੰਦਰ ਬਿੱਟੀ ਦੀ ਜ਼ਿੰਦਗੀ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ ਕਿ ਕਿਵੇਂ ਉਹ ਇੱਕ ਹਾਕੀ ਦੀ ਪਲੇਅਰ ਤੋਂ ਗਾਇਕਾ ਬਣੀ ।

ਹੋਰ ਵੇਖੋ:ਵੇਖੋ ਸਤਵਿੰਦਰ ਬਿੱਟੀ ਦੀ ਕਾਮਯਾਬੀ ਦੀ ਕਹਾਣੀ ,ਕਿਸ ਦੀ ਬਦੌਲਤ ਬਣੀ ਰਾਤੋ ਰਾਤ ਸਟਾਰ

https://www.instagram.com/p/BzVcwnjA3KE/

ਸਤਵਿੰਦਰ ਬਿੱਟੀ ਨੇ ਆਪਣੀ ਮੁੱਢਲੀ ਪੜ੍ਹਾਈ ਪਟਿਆਲਾ ਤੋਂ ਹੀ ਪੂਰੀ ਕੀਤੀ । ਇਸ ਤੋਂ ਬਾਅਦ ਉਹ ਚੰਡੀਗੜ੍ਹ ਪੜ੍ਹਨ ਲਈ ਚਲੇ ਗਏ । ਇੱਥੇ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਰੂਚੀ ਖੇਡਣ 'ਚ ਵੀ ਬਣਨ ਲੱਗੀ ਅਤੇ ਉਹ ਹਾਕੀ ਦੀ ਬਿਹਤਰੀਨ ਖਿਡਾਰਨ ਹਨ ।

https://www.instagram.com/p/BzIrFPDpsmv/

ਉਨ੍ਹਾਂ ਨੇ ਨੈਸ਼ਨਲ ਲੈਵਲ ਤੱਕ ਖੇਡਿਆ ਅਤੇ ਹਾਕੀ 'ਚ ਗੋਲਡ ਮੈਡਲਿਸਟ ਵੀ ਰਹੇ । ਖ਼ਬਰਾਂ ਮੁਤਾਬਿਕ ਇੱਕ ਵਾਰ ਜਦੋਂ ਕਿਤੇ ਬਾਹਰ ਖੇਡਣ ਲਈ ਜਾਣਾ ਸੀ ਤਾਂ ਸਤਵਿੰਦਰ ਬਿੱਟੀ ਨੂੰ ਘੱਟ ਉਮਰ ਦਾ ਹਵਾਲਾ ਦੇ ਕੇ ਟੀਮ ਚੋਂ ਬਾਹਰ ਕੱਢ ਦਿੱਤਾ ਗਿਆ ਸੀ । ਕਿਉਂਕਿ ਉਸ ਸਮੇਂ ਕਿਸੇ ਦੀ ਸਿਫ਼ਾਰਿਸ਼ ਆ ਗਈ ਸੀ ਅਤੇ ਚੋਣ ਕਰਨ ਵਾਲੀ ਟੀਮ ਨੇ ਉਸ ਸਿਫ਼ਾਰਿਸ਼ ਵਾਲੀ ਕੁੜੀ ਨੂੰ ਟੀਮ 'ਚ ਰੱਖ ਲਿਆ ਸੀ ।

https://www.instagram.com/p/BxTqhzflByY/

ਜਿਸ ਤੋਂ ਬਾਅਦ ਹੀ ਸਤਵਿੰਦਰ ਬਿੱਟੀ ਨੇ ਗਾਇਕੀ ਦੇ ਖੇਤਰ 'ਚ ਆਪਣਾ ਕਰੀਅਰ ਬਨਾਉਣ ਦਾ ਫ਼ੈਸਲਾ ਲਿਆ । ਜਿਸ ਤੋਂ ਬਾਅਦ ਇੱਕ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ।ਉਨ੍ਹਾਂ ਦਾ ਵਿਆਹ ਅਮਰੀਕਾ 'ਚ ਰਹਿਣ ਵਾਲੇ ਕੁਲਰਾਜ ਗਰੇਵਾਲ ਨਾਲ ਹੋਇਆ ਹੈ ਅਤੇ ਉਨ੍ਹਾਂ ਦਾ ਇੱਕ ਬੇਟਾ ਵੀ ਹੈ ।ਸਤਵਿੰਦਰ ਬਿੱਟੀ ਕੁਝ ਸਮਾਂ ਵਿਦੇਸ਼ ਅਤੇ ਕੁਝ ਸਮਾਂ ਪੰਜਾਬ 'ਚ ਬਿਤਾਉਂਦੇ ਹਨ ।

ਸਤਵਿੰਦਰ ਬਿੱਟੀ ਨੂੰ ਬਿਜਲੀ ਵਿਭਾਗ 'ਚ ਨੌਕਰੀ ਕਰਨ ਦਾ ਮੌਕਾ ਵੀ ਮਿਲਿਆ ਪਰ ਗਾਇਕੀ ਦੇ ਖੇਤਰ 'ਚ ਆਉਣ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਸੀ । ਸਤਵਿੰਦਰ ਬਿੱਟੀ ਦੇ ਨਾਲ ਇੱਕ ਸੜਕ ਹਾਦਸਾ ਵੀ ਹੋਇਆ ਸੀ ਅਤੇ ਇਸ ਹਾਦਸੇ 'ਚ ਉਨ੍ਹਾਂ ਨੂੰ ਕਾਫੀ ਸੱਟਾਂ ਵੀ ਲੱਗੀਆਂ ਸਨ ।

ਪਰ ਉਨ੍ਹਾਂ ਦੀ ਜਾਨ ਬਚ ਗਈ ਅਤੇ ਪੰਜਾਬ ਦੀ ਇਹ ਹਰਮਨ ਪਿਆਰੀ ਗਾਇਕਾ ਲਗਾਤਾਰ ਪੰਜਾਬੀ ਮਿਊੋਜ਼ਿਕ ਇੰਡਸਟਰੀ ਦੀ ਸੇਵਾ ਕਰ ਰਹੀ ਹੈ ਅਤੇ ਹੁਣ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਕੇ ਸਮਾਜ ਲਈ ਕੰਮ ਕਰ ਰਹੀ ਹੈ ।

Related Post