ਸ਼ਤਰੂਘਨ ਸਿਨ੍ਹਾ ਨੇ ਆਪਣੀ ਗਰਲਫੈ੍ਰੱਡ ਪੂਨਮ ਲਈ ਇਸ ਅਦਾਕਾਰਾ ਨੂੰ ਦਿੱਤਾ ਸੀ ਵੱਡਾ ਧੋਖਾ

By  Rupinder Kaler December 19th 2019 05:12 PM

ਬਾਲੀਵੁੱਡ ਦੇ ਬਿਹਾਰੀ ਬਾਬੂ ਯਾਨੀ ਸ਼ਤਰੂਘਨ ਸਿਨ੍ਹਾ ਜਿੱਥੇ ਆਪਣੀਆਂ ਫ਼ਿਲਮਾਂ ਕਰਕੇ ਜਾਣੇ ਜਾਂਦੇ ਹਨ ਉੱਥੇ ਉਹ ਆਪਣੇ ਪ੍ਰੇਮ ਪ੍ਰਸੰਗ ਕਰਕੇ ਵੀ ਕਾਫੀ ਚਰਚਾ ਵਿੱਚ ਰਹੇ ਹਨ । ਉਹਨਾਂ ਦਾ ਅਫੇਅਰ ਉਸ ਸਮੇਂ ਦੀ ਸਭ ਤੋਂ ਖੂਬਸੁਰਤ ਅਦਾਕਾਰਾ ਰੀਨਾ ਰਾਏ ਨਾਲ ਰਿਹਾ ਹੈ । ਰੀਨਾ ਰਾਏ ਨੇ 70 ਤੇ 80 ਦੇ ਦਹਾਕੇ ਵਿੱਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਰੀਨਾ ਰਾਏ ਇੱਕ ਮੁਸਲਿਮ ਪਿਤਾ ਤੇ ਹਿੰਦੂ ਮਾਂ ਦੀ ਔਲਾਦ ਸੀ । ਪਰ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਮੋੜ ਅਜਿਹਾ ਵੀ ਆਇਆ ਜਦੋਂ ਉਹਨਾਂ ਦੇ ਪਿਤਾ ਉਹਨਾਂ ਦੀ ਮਾਂ ਤੇ ਚਾਰ ਬੱਚਿਆਂ ਨੂੰ ਛੱਡ ਕੇ ਚਲੇ ਗਏ । ਇਸ ਤਰ੍ਹਾਂ ਦੇ ਹਲਾਤਾਂ ਵਿੱਚ ਰੀਨਾ ਘਰ ਦੇ ਗੁਜ਼ਾਰੇ ਲਈ ਹੋਟਲਾਂ ਵਿੱਚ ਕੈਬਰੇ ਕਰਦੀ ਸੀ ।

ਪਰ ਉਹਨਾਂ ਦੀ ਜ਼ਿੰਦਗੀ ਨੇ ਉਦੋਂ ਵੱਡਾ ਮੋੜ ਲਿਆ ਜਦੋਂ ਉਹਨਾਂ ਨੂੰ ਫ਼ਿਲਮਾਂ ਵਿੱਚ ਕੰਮ ਮਿਲਣ ਲੱਗਾ । ਰੀਨਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਬੀ ਆਰ ਇਸ਼ਾਰਾ ਦੀ ਫ਼ਿਲਮ ‘ਨਈਂ ਦੁਨੀਆ ਨਏ ਲੋਗ’ ਨਾਲ ਕੀਤੀ ਸੀ । ਇਸ ਸਭ ਦੇ ਚਲਦੇ ਰੀਨਾ ਰਾਏ ਨੇ ਸਭ ਤੋਂ ਪਹਿਲਾਂ 1973 ਵਿੱਚ ਸ਼ਤਰੂਘਨ ਸਿਨ੍ਹਾ ਨਾਲ ਫ਼ਿਲਮ ਕੀਤੀ ਸੀ ਪਰ ਇਹ ਫ਼ਿਲਮ ਫਲਾਪ ਰਹੀ ।

ਪਰ ਇਸ ਜੋੜੀ ਨੂੰ ਪਹਿਚਾਣ ਮਿਲੀ ਕਾਲੀਚਰਨ ਫ਼ਿਲਮ ਨਾਲ, ਇਸ ਫ਼ਿਲਮ ਦੇ ਨਾਲ ਹੀ ਰੀਨਾ ਰਾਏ ਤੇ ਸ਼ਤਰੂਘਨ ਸਿਨ੍ਹਾ ਦੀ ਪ੍ਰੇਮ ਕਹਾਣੀ ਵੀ ਸ਼ੁਰੂ ਹੋ ਗਈ ਸੀ । ਇਸ ਜੋੜੀ ਨੇ ਲੱਗਪਗ 15 ਫ਼ਿਲਮਾਂ ਕੀਤੀਆਂ । ਇਸ ਦੌਰ ਵਿੱਚ ਰੀਨਾ ਦੀ ਫੁਲ ਚੜਾਈ ਸੀ । ਰੀਨਾ ਸ਼ਤਰੂਘਨ ਸਿਨ੍ਹਾ ਨਾਲ ਫ਼ਿਲਮਾਂ ਕਰਨ ਨੂੰ ਹੀ ਜ਼ਿਆਦਾ ਤਵੱਜੋ ਦਿੰਦੀ ਸੀ ਇਸ ਚੱਕਰ ਵਿੱਚ ਉਸ ਨੇ ਕਈ ਵੱਡੀਆਂ ਫ਼ਿਲਮਾਂ ਨੂੰ ਵੀ ਠੋਕਰ ਮਾਰ ਦਿੱਤੀ ਸੀ । ਪਰ ਇਹ ਜੋੜੀ ਛੇਤੀ ਹੀ ਟੁੱਟਣ ਵਾਲੀ ਸੀ ਕਿਉਂਕਿ ਸ਼ਤਰੂਘਨ ਸਿਨ੍ਹਾ ਦੀਆਂ ਨਜ਼ਦੀਕੀਆਂ ਪੂਨਮ ਚੰਦੀਰਮਾਨੀ ਦੇ ਨਾਲ ਵੱਧ ਰਹੀਆਂ ਸਨ ।

ਕਹਿੰਦੇ ਹਨ ਕਿ ਸ਼ਤਰੂਘਨ ਸਿਨ੍ਹਾ ਪੂਨਮ ਨਾਲ ਲਿਵ ਇਨ ਵਿੱਚ ਰਹਿੰਦੇ ਸਨ ।ਸ਼ਤਰੂਘਨ ਸਿਨ੍ਹਾ ਦਾ ਪੂਨਮ ਨਾਲ ਵਿਆਹ ਹੋਣ ਵਾਲਾ ਸੀ । ਪਰ ਇਹ ਵਿਆਹ 1 ਸਾਲ ਲਈ ਇਸ ਲਈ ਟਾਲ ਦਿੱਤਾ ਗਿਆ ਕਿਉਂਕਿ ਰੀਨਾ ਨੇ ਸ਼ਤਰੂਘਨ ਸਿਨ੍ਹਾ ਨੂੰ ਧਮਕੀ ਦਿੱਤੀ ਸੀ ਕਿ ਉਹ ਖੁਦਕੁਸ਼ੀ ਕਰ ਲਵੇਗੀ ।

ਪਰ ਹੌਲੀ ਹੌਲੀ ਸ਼ਤਰੂਘਨ ਸਿਨ੍ਹਾ ਤੇ ਰੀਨਾ ਵਿਚਕਾਰ ਦੂਰੀਆਂ ਵੱਧਦੀਆਂ ਗਈ ਤੇ ਰੀਨਾ ਰਾਏ ਨੇ 1983 ਵਿੱਚ ਮੋਹਸਿਨ ਨਾਲ ਵਿਆਹ ਕਰਕੇ ਪਾਕਿਸਤਾਨ ਵੱਸਣ ਦਾ ਇਰਾਦਾ ਬਣਾ ਲਿਆ ਸੀ ।

ਇਹ ਜੋੜੀ ਵਿਆਹ ਕਰਵਾ ਕੇ ਪਾਕਿਸਤਾਨ ਚਲੀ ਗਈ ਪਰ ਕੁਝ ਚਿਰ ਬਾਅਦ ਮੋਹਸਿਨ ਤੇ ਰੀਨਾ ਵਾਪਿਸ ਮੁੰਬਈ ਆ ਕੇ ਵੱਸ ਗਏ । ਪਰ ਰੀਨਾ ਦਾ ਇਹ ਪਿਆਰ ਵੀ ਜ਼ਿਆਦਾ ਚਿਰ ਨਹੀਂ ਚੱਲਿਆ ਬੇਟੀ ਦੇ ਜਨਮ ਤੋਂ ਬਾਅਦ ਇਹ ਜੋੜੀ ਵੱਖ ਵੱਖ ਰਹਿਣ ਲੱਗ ਗਈ । ਰੀਨਾ ਅੱਜ ਆਪਣੀ ਬੇਟੀ ਨਾਲ ਜ਼ਿੰਦਗੀ ਗੁਜ਼ਾਰ ਰਹੀ ਹੈ ।

Related Post