ਗਤਕੇ ‘ਚ ਮਾਹਿਰ ਹੈ ਇਹ ਸਿੱਖ ਮੁਟਿਆਰ, ਗਤਕੇ ਦੇ ਮਾਮਲੇ ‘ਚ ਵੱਡੇ ਵੱਡਿਆਂ ਨੂੰ ਦਿੰਦੀ ਹੈ ਮਾਤ

By  Shaminder September 8th 2020 06:11 PM

ਗਤਕਾ ਇੱਕ ਅਜਿਹੀ ਜੰਗੀ ਕਲਾ ਹੈ ਜਿਸ ‘ਚ ਨਿਪੁੰਨ ਹੋਣ ਲਈ ਅਣਥੱਕ ਮਿਹਨਤ ਅਤੇ ਸਿਰੜ ਦੀ ਲੋੜ ਹੁੰਦੀ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਮੁਟਿਆਰ ਬਾਰੇ ਦੱਸਾਂਗੇ । ਜਿਸ ਨੇ ਗਤਕੇ ‘ਚ ਨਿਪੁੰਨਤਾ ਹਾਸਲ ਕੀਤੀ ਹੈ ।ਗਤਕਾ ਉਂਝ ਤਾਂ ਮਰਦਾਂ ਦੀ ਖੇਡ ਹੈ ।ਪਰ ਅੱਜ ਅਸੀਂ ਤੁਹਾਨੂੰ ਜਿਸ ਮੁਟਿਆਰ ਨਾਲ ਮਿਲਾਉਣ ਜਾ ਰਹੇ ਹਾਂ ਉਸ ਨੇ ਗਤਕਾ ਸਿਰਫ਼ ਮਰਦਾਂ ਦੀ ਖੇਡ ਹੈ ਇਸ ਧਾਰਨਾ ਨੂੰ ਤੋੜਿਆ। ਇੱਕ ਅਜਿਹੀ ਮੁਟਿਆਰ ਜਿਸ ਨੇ ਗਤਕੇ ਦੀ ਖੇਡ ਨੂੰ ਅਪਣਾ ਕੇ ਔਰਤਾਂ ਪ੍ਰਤੀ ਮਰਦ ਪ੍ਰਧਾਨ ਸਮਾਜ ਦੀ ਨਾ ਸਿਰਫ ਸੋਚ ਬਦਲੀ ਬਲਕਿ ਇਸ ਖੇਡ ਪ੍ਰਤੀ ਉਸ ਦਾ ਜਨੂੰਨ ਏਨਾ ਜ਼ਿਆਦਾ ਹੈ ਕਿ ਕਈ ਵਾਰ ਇਸ ਖੇਡ ਨੂੰ ਖੇਡਣ ਦੌਰਾਨ ਉਸ ਨੂੰ ਸੱਟਾਂ ਵੀ ਲੱਗੀਆਂ ਪਰ ਇਸ ਸਭ ਦੇ ਬਾਵਜੂਦ ਉਸ ਨੇ ਜ਼ਿੰਦਗੀ ‘ਚ ਕਦੇ ਵੀ ਹਾਰ ਮੰਨਣਾ ਨਹੀਂ ਸਿੱਖਿਆ ਅਤੇ ਇਸ ਖੇਡ ਪ੍ਰਤੀ ਉਹ ਸਮਰਪਿਤ ਰਹੀ ਅਤੇ ਅੱਜ ਉਹ ਗਤਕੇ ‘ਚ ਏਨੀ ਨਿਪੁੰਨ ਹੋ ਚੁੱਕੀ ਹੈ ਕਿ ਉਹ ਗਤਕੇ ਦੇ ਵੱਡੇ-ਵੱਡੇ ਮਹਾਂਰਥੀਆਂ ਨੂੰ ਮਾਤ ਪਾ ਦਿੰਦੀ ਹੈ ।

Gurvinder k Gurvinder k

ਜੀ ਹਾਂ ਗਤਕੇ ਪ੍ਰਤੀ ਇਸ ਤਰ੍ਹਾਂ ਦਾ ਜਨੂੰਨ ਰੱਖਣ ਵਾਲੀ ਇਹ ਮੁਟਿਆਰ ਹੈ ਗੁਰਵਿੰਦਰ ਕੌਰ । ਬਚਪਨ ‘ਚ ਹੀ ਕੁਝ ਵੱਖਰਾ ਕਰਨ ਦੀ ਚੇਟਕ ਉਸ ਨੂੰ ਸੀ ਅਤੇ ਆਪਣੀ ਵੱਖਰੀ ਪਛਾਣ ਬਨਾਉਣ ਲਈ ਉਸ ਨੇ ਦਿਨ ਰਾਤ ਇੱਕ ਕਰ ਦਿੱਤਾ ਅਤੇ ਆਖਿਰਕਾਰ ਉਹ ਸਿੱਖੀ ਦੀ ਇਸ ਰਿਵਾਇਤੀ ਖੇਡ ਨੂੰ ਸੁਰਜਿਤ ਕਰਨ ‘ਚ ਕਾਮਯਾਬ ਰਹੀ ।ਗਤਕੇ ਦੇ ਅਜਿਹੇ ਦਾਅ ਪੇਚ ਗੁਰਵਿੰਦਰ ਜਾਣਦੀ ਹੈ ਕਿ ਵੱਡੇ ਵੱਡਿਆਂ ਨੂੰ ਗਤਕੇ ਰਾਹੀਂ ਮਾਤ ਪਾਉਂਦੀ ਹੈ ।

Related Post