ਇਸ ਗੀਤ ਨਾਲ ਗਾਇਕ ਸੁਰਜੀਤ ਖ਼ਾਨ ਦੀ ਚੜੀ ਸੀ ਗੁੱਡੀ,ਜਾਣੋ ਵਿਦੇਸ਼ 'ਚ ਕਿਸ ਮੁਲਕ ਦੇ ਹਨ ਪੱਕੇ ਵਸਨੀਕ 

By  Shaminder July 29th 2019 06:07 PM

ਸੁਰਜੀਤ ਖ਼ਾਨ ਇੱਕ ਅਜਿਹੇ ਗਾਇਕ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ।ਉਨ੍ਹਾਂ ਨੇ ਹਮੇਸ਼ਾ ਹੀ ਸਾਫ਼ ਸੁਥਰੀ ਗਾਇਕੀ 'ਤੇ ਜ਼ੋਰ ਦਿੱਤਾ ।ਗਾਉਣ ਦਾ ਸ਼ੌਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ ਅਤੇ ਉਹ ਅਕਸਰ ਆਪਣੇ ਸਕੂਲ 'ਚ ਅਧਿਆਪਕਾਂ ਨੂੰ ਆਪਣੇ ਗੀਤ ਸੁਣਾਉਂਦੇ ਹੁੰਦੇ ਸਨ ।ਡੀਏਵੀ ਕਾਲਜ ਤੋਂ ਉਨ੍ਹਾਂ ਨੇ ਸਿੱਖਿਆ ਹਾਸਲ ਕੀਤੀ ਸੀ ਅਤੇ ਕਾਲਜ ਦੌਰਾਨ ਮਿਰਜ਼ਾ ਗਾਉਂਦੇ ਸਨ । ਇਸ ਤੋਂ ਇਲਾਵਾ ਕਾਲਜ ਟਾਈਮ ਦੌਰਾਨ ਵੀ ਵੱਖ-ਵੱਖ ਪ੍ਰੋਗਰਾਮਾਂ 'ਚ ਗਾਉਂਦੇ ਹੁੰਦੇ ਸਨ । ਕਾਲਜ ਸਮੇਂ 'ਚ ਵੀ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ ।

ਹੋਰ ਵੇਖੋ:ਟਰੱਕਾਂ ਵਾਲਿਆਂ ਦੀ ਮਿਹਨਤ ਤੇ ਪੰਜਾਬੀਆਂ ਦੀ ਚੜ੍ਹਤ ਨੂੰ ਬਿਆਨ ਕਰਦਾ ਹੈ ਸੁਰਜੀਤ ਖ਼ਾਨ ਦਾ ਨਵਾਂ ਗਾਣਾ ‘ਟਰੱਕ ਯੂਨੀਅਨ-2’

ਉਹ ਉਂਝ ਤਾਂ ਪੰਜਾਬ ਹਰਿਆਣਾ ਦੀ ਸਰਹੱਦ ਅੰਬਾਲਾ ਦੇ ਨਜ਼ਦੀਪ ਪੈਂਦੇ ਪਿੰਡ ਬਡਾਣਾ ਦੇ ਰਹਿਣ ਵਾਲੇ ਹਨ । ਪਰ ਉਨ੍ਹਾਂ ਨੇ ਮੁਹਾਲੀ 'ਚ ਵੀ ਆਪਣਾ ਘਰ ਬਣਾਇਆ ਹੋਇਆ ਹੈ । ਇਸ ਦੇ ਨਾਲ ਹੀ ਉਹ ਕੈਨੇਡਾ ਦੇ ਪੱਕੇ ਵਸਨੀਕ ਵੀ ਬਣ ਚੁੱਕੇ ਹਨ ।

ਆਪਣੇ ਆਪ ਨੂੰ ਫਿੱਟ ਰੱਖਣ ਲਈ ਉਹ ਜਿੰਮ 'ਚ ਖੂਬ ਪਸੀਨਾ ਵਹਾਉਂਦੇ ਨੇ । ਉਨ੍ਹਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਮਾਪਿਆਂ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਸੀਮਾ ਖ਼ਾਨ ਅਤੇ ਬੱਚੇ ਹਨ ।ਸੁਰਜੀਤ ਖ਼ਾਨ ਅੰਬਾਲਾ ਦੇ ਨਜ਼ਦੀਕ ਪੰਜਾਬ ਹਰਿਆਣਾ ਦੀ ਸਰਹੱਦ 'ਤੇ ਸਥਿਤ ਪਿੰਡ ਬਡਾਣਾ ਦੇ ਰਹਿਣ ਵਾਲੇ ਹਨ ਅਤੇ ਆਪਣਾ ਵਿਹਲਾ ਸਮਾਂ ਆਪਣੇ ਪਿੰਡ ਬਿਤਾਉਣਾ ਪਸੰਦ ਕਰਦੇ ਹਨ ।

ਸੁਰਜੀਤ ਖ਼ਾਨ ਦਾ ਮੰਨਣਾ ਹੈ ਵਿਦੇਸ਼ 'ਚ ਪੰਜਾਬੀ ਸੱਭਿਆਚਾਰ ਨੂੰ ਸਾਂਭ ਕੇ ਰੱਖਿਆ ਹੋਇਆ ਹੈ ।ਸੁਰਜੀਤ ਖ਼ਾਨ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਾਲ 1993-94 'ਚ ਪਹਿਲੀ ਕੈਸੇਟ ਹੱਸਿਆ ਨਾ ਕਰ ਕੱਢੀ ਸੀ ।

ਇਹ ਕੈਸੇਟ ਲੋਕਾਂ ਨੂੰ ਕਾਫੀ ਪਸੰਦ ਆਈ ਸੀ ।ਇਸ ਕੈਸੇਟ ਨਾਲ ਸੁਰਜੀਤ ਖ਼ਾਨ ਦੀ ਪੰਜਾਬੀ ਗਾਇਕੀ ਵਿੱਚ ਪਹਿਚਾਣ ਬਣ ਗਈ ਸੀ ,1994 'ਚ ਜਦੋਂ ਸੁਰਜੀਤ ਖ਼ਾਨ ਦੀ ਦੂਜੀ ਕੈਸੇਟ 'ਯਾਰੀ ਮੇਰੇ ਨਾਲ ਲਾ ਕੇ' ਆਈ ਤਾਂ ਉਸ ਦੇ ਗਾਣੇ ਹਰ ਡੀਜੇ ਤੇ ਵੱਜਣ ਲੱਗ ਗਏ ।

ਇਸ ਤੋਂ ਬਾਅਦ ਉਨ੍ਹਾਂ ਦਾ ਗੀਤ ਆਇਆ 'ਕਿੱਕਲੀ' ਗੀਤ ਨਾਲ ਹੀ ਉਨ੍ਹਾਂ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਗੁੱਡੀ ਚੜ ਗਈ । ਸੁਰਿੰਦਰ ਬੱਚਨ ਤੋਂ ਉਨ੍ਹਾਂ ਨੇ ਮਿਊਜ਼ਿਕ ਦੀਆਂ ਬਾਰੀਕੀਆਂ ਸਿੱਖੀਆਂ ਅਤੇ ਕੁਲਦੀਪ ਮਾਣਕ ਨੂੰ ਸੁਣਦੇ ਸਨ ।

 

Related Post