ਟੁੱਟੇ ਦਿਲ਼ਾਂ ਨੂੰ ਸਹਾਰਾ ਦਿੰਦੇ ਹਨ ਕਲੇਰ ਕੰਠ ਦੇ ਗਾਏ ਗੀਤ,ਜਾਣੋ ਕਿੱਥੋਂ ਮਿਲਿਆ ਕਲੇਰ ਕੰਠ ਨਾਂਅ  

By  Shaminder May 2nd 2019 06:10 PM

ਕਲੇਰ ਕੰਠ ਜਿਨ੍ਹਾਂ ਦਾ ਅਸਲ ਨਾਂਅ ਹਰਵਿੰਦਰ ਸਿੰਘ ਕਲੇਰ ਹੈ । ਉਦਾਸ ਗੀਤ ਗਾਉਣ ਵਾਲੇ ਕਲੇਰ ਕੰਠ ਦੇ ਗੀਤ ਟੁੱਟੇ ਦਿਲ਼ਾਂ ਨੂੰ ਰਾਹਤ ਦੇਣ ਵਾਲੇ ਹੁੰਦੇ ਨੇ । ਉਨ੍ਹਾਂ ਦੀ ਅਵਾਜ਼ 'ਚ ਅਜਿਹੀ ਕਸ਼ਿਸ਼ ਅਤੇ ਦਰਦ ਹੈ ਕਿ ਉਦਾਸ ਗੀਤਾਂ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਉਨ੍ਹਾਂ ਨੇ ਗਾਇਆ ਹੈ । ਪਰ ਕੀ ਤੁਸੀਂ ਜਾਣਦੇ ਹੋ ਕਿ ਕਲੇਰ ਕੰਠ ਨੂੰ ਇਹ ਨਾਂਅ ਕਿਵੇਂ ਮਿਲਿਆ । ਦਰਅਸਲ ਉਨ੍ਹਾਂ ਨੂੰ ਇਹ ਨਾਂਅ ਉਨ੍ਹਾਂ ਦੇ ਗੁਰੁ ਬਾਬਾ ਮੁਰਾਦ ਸ਼ਾਹ ਦੀ ਦਰਗਾਹ ਤੋਂ ਹੀ ਮਿਲਿਆ ਸੀ ।

ਹੋਰ ਵੇਖੋ:ਕਲੇਰ ਕੰਠ ਨੇ ਦੁਬਈ ਦੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ ਤਸਵੀਰਾਂ ਕੀਤੀਆਂ ਸਾਂਝੀਆਂ

https://www.instagram.com/p/BweokgNlDTj/

ਉਨ੍ਹਾਂ ਹਰਵਿੰਦਰ ਕਲੇਰ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਇਹ ਨਾਂਅ ਦਿੱਤਾ ਸੀ । ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ‘ਹੁਣ ਤੇਰੀ ਨਿਗਾਹ ਬਦਲ ਗਈ’, ‘ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮਰ ਚੱਲੇ ਆਂ’, ‘ਉਡੀਕਾਂ’ ਅਤੇ ‘ਤੇਰੀ ਯਾਦ ਸੱਜਣਾ’ ਵਰਗੇ ਹਿੱਟ ਗੀਤਾਂ ਦੀ ਗੱਲ ਹੁੰਦੀ ਹੈ ਤਾਂ ਹਰ ਇੱਕ ਦੇ ਜ਼ਹਿਨ ਵਿੱਚ ਮਸ਼ਹੂਰ ਪੰਜਾਬੀ ਗਾਇਕ ਕਲੇਰ ਕੰਠ ਦਾ ਚਿਹਰਾ ਸਾਹਮਣੇ ਆਉਂਦਾ ਹੈ ।

https://www.instagram.com/p/BwR4GkRlDse/

ਕਲੇਰ ਕੰਠ ਨੂੰ ਸੁਰਾਂ ਦਾ ਸੁਲਤਾਨ ਕਹਿ ਲਿਆ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ।ਕਲੇਰ ਕੰਠ ਨੇ ਆਪਣੇ ਮਿਊਜ਼ਿਕ ਕਰੀਅਰ ਵਿੱਚ ਏਨੇਂ ਹਿੱਟ ਗਾਣੇ ਦਿੱਤੇ ਹਨ ਕਿ ਹਰ ਕੋਈ ਉਸ ਨੂੰ ਦਿਲੋਂ ਪਿਆਰ ਕਰਦਾ ਹੈ ।

 

Related Post