ਮਦਨ ਮੱਦੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ਇੰਜੀਨੀਅਰਿੰਗ ਦੀ ਕੀਤੀ ਪੜ੍ਹਾਈ ਅਤੇ ਕਬੱਡੀ 'ਚ ਰਹੇ ਗੋਲਡ ਮੈਡਲਿਸਟ 

By  Shaminder July 16th 2019 02:52 PM -- Updated: May 15th 2020 02:05 PM

ਮਦਨ ਮੱਦੀ ਇੱਕ ਅਜਿਹਾ ਨਾਂਅ ਜੋ ਲੰਮੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਰਾਜ ਕਰਦਾ ਆ ਰਿਹਾ ਹੈ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਗੀਤ ਦਿੱਤੇ ਹਨ ।ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ । ਅੱਜ ਕੱਲ੍ਹ ਉਹ ਬੇਸ਼ੱਕ ਪੰਜਾਬੀ ਮਿਊੋਜ਼ਿਕ 'ਚ ਘੱਟ ਸਰਗਰਮ ਹਨ । ਪਰ ਉਨ੍ਹਾਂ ਦੇ ਸੰਗੀਤਕ ਸਫ਼ਰ 'ਤੇ ਝਾਤ ਮਾਰੀਏ ਤਾਂ ਉਨ੍ਹਾਂ ਨੇ ਜਿੱਥੇ ਬੀਟ ਸੌਂਗ ਦਿੱਤੇ ਉੱਥੇ ਹੀ ਸੈਡ ਸੌਂਗ ਵੀ ਗਾਏ ਜੋ ਅੱਜ ਵੀ ਓਨੇ ਹੀ ਮਕਬੂਲ ਨੇ ਜਿੰਨੇ ਕਿ ਨੱਬੇ ਦੇ ਦਹਾਕੇ 'ਚ ਪ੍ਰਸਿੱਧ ਸਨ ।

ਹੋਰ ਵੇਖੋ :ਗਾਇਕ ‘ਤੇ ਗੀਤਕਾਰ ਰਾਜ ਰਣਜੋਧ ਨੇ ਵਿਦੇਸ਼ ਦੀ ਧਰਤੀ ‘ਤੇ ਬਿਆਨ ਕੀਤਾ ਪੰਜਾਬ ਦਾ ਦਰਦ,ਸੁਣਨ ਵਾਲੇ ਹੋਏ ਭਾਵੁਕ

ਤੇਰਾ ਨਾਂਅ ਚੰਗਾ ਲੱਗੇ,ਕਦੇ ਤੇ ਹੱਸ ਬੋਲ ਵੇ ਨਾਂ ਜਿੰਦ ਸਾਡੀ ਰੋਲ ਵੇ,ਗੱਡੀ ਵਾਲਿਆ ਬਾਬੂਆ ਰੋਕ ਗੱਡੀ,ਉਸ ਕੋ ਰੋਕ ਲੋ ਜੋ ਕਿ ਸ਼ਾਜ਼ੀਆ ਮਨਜ਼ੂਰ ਨਾਲ ਗਾਇਆ ਸੀ । ਇਸ ਤੋਂ ਇਲਾਵਾ ਮੈਂ ਤੇਰੀ ਤੂੰ ਮੇਰਾ ਸਣੇ ਫੜੋ ਨੀ ਫੜੋ ਮੁੰਡਾ ਹੋ ਗਿਆ ਸ਼ਰਾਬੀ ਸਣੇ ਕਈ ਗੀਤ ਗਾਏ ਹਨ ।

ਇਹ ਤਾਂ ਸੀ ਉਨ੍ਹਾਂ ਦੇ ਗੀਤਾਂ ਦੀ ਗੱਲ ਤੇ ਆਉ ਹੁਣ ਉਨ੍ਹਾਂ ਦੇ ਜੀਵਨ 'ਤੇ ਝਾਤ ਪਾਉਂਦੇ ਹਾਂ । ਮਦਨ ਮੱਦੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ । ਉਨ੍ਹਾਂ ਨੇ ਮਕੈਨੀਕਲ ਇੰਜੀਨਅਰਿੰਗ ਦਾ ਕੋਰਸ ਕੀਤਾ ਹੋਇਆ ਹੈ ਅਤੇ ਇਸ ਦੇ ਨਾਲ ਹੀ ਉਹ ਕਬੱਡੀ ਦੇ ਖਿਡਾਰੀ ਵੀ ਰਹੇ ਹਨ ਅਤੇ ਕਬੱਡੀ 'ਚ ਗੋਲਡ ਮੈਡਲਿਸਟ ਹਨ ।

ਗਾਉਣ ਦੇ ਨਾਲ-ਨਾਲ ਉਹ ਬਿਹਤਰੀਨ ਲੇਖਣੀ ਦੇ ਵੀ ਮਾਲਕ ਨੇ । ਗਾਇਕੀ ਦੇ ਖੇਤਰ 'ਚ ਆਉਣ ਬਾਰੇ ਉਹ ਪ੍ਰਮਾਤਮਾ ਦੀ ਮਰਜ਼ੀ ਮੰਨਦੇ ਨੇ । ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ 'ਛੱਲੇ ਮੁੰਦੀਆਂ' ਗੀਤ ਤੋਂ ਕੀਤੀ ਸੀ ।

ਇਹ ਗੀਤ ਉਨ੍ਹਾਂ ਨੇ ਹੀ ਲਿਖਿਆ ਸੀ ਪਰ ਇਸ ਗੀਤ ਨੂੰ ਸੁਰਿੰਦਰ ਪੰਛੀ ਨੇ ਗਾਇਆ ਸੀ ।ਆਪਣੇ ਵਿਹਲੇ ਸਮੇਂ 'ਚ ਉਹ ਸ਼ਿਵ ਕੁਮਾਰ ਬਟਾਲਵੀ,ਅੰਮ੍ਰਿਤਾ ਪ੍ਰੀਤਮ ਨੂੰ ਪੜ੍ਹਨ ਦੇ ਸ਼ੁਕੀਨ ਹਨ।

 

Related Post