ਜ਼ਿੰਦਗੀ 'ਚ ਹੰਡਾਈਆਂ ਗੱਲਾਂ ਨੂੰ ਆਪਣੇ ਗੀਤਾਂ 'ਚ ਪਿਰੋਂਦੇ ਨੇ ਪ੍ਰੀਤ ਹਰਪਾਲ,ਲਿਖਣ ਲਈ ਉਨ੍ਹਾਂ ਲਈ ਹੈ ਖ਼ਾਸ ਕਮਰਾ 

By  Shaminder July 25th 2019 01:31 PM

ਪ੍ਰੀਤ ਹਰਪਾਲ ਜਿੰਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਗੀਤਾਂ 'ਚ ਬੀਟ ਸੌਂਗ,ਸੈਡ ਸੌਂਗ ਸਣੇ ਹਰ ਤਰ੍ਹਾਂ ਦੇ ਗੀਤ ਸ਼ਾਮਿਲ ਹਨ । ਉਨ੍ਹਾਂ ਨੇ ਆਪਣੇ ਗੀਤਾਂ 'ਚ ਹਮੇਸ਼ਾ ਕੋਈ ਨਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ । ਭਾਵੇਂ ਉਹ 'ਮਾਪੇ ਕਹਿੰਦੇ ਜੱਜ ਬਣਨਾ' ,ਸੂਟ ਪਟਿਆਲਾ ਸ਼ਾਹੀ ਅਤੇ ਨਸ਼ਿਆਂ ਦੇ ਖ਼ਿਲਾਫ ਵੀ ਉਨ੍ਹਾਂ ਨੇ ਕਈ ਗੀਤ ਲਿਖੇ ਅਤੇ ਗਾਏ । ਪੀਟੀਸੀ ਦੇ ਇੱਕ ਸ਼ੋਅ ਦੌਰਾਨ ਉਨ੍ਹਾਂ ਨੇ ਆਪਣੇ ਗੀਤਾਂ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ । ਇਸ ਇੰਟਰਵਿਊ 'ਚ ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਆਪਣੇ ਗੀਤਾਂ ਨੂੰ ਸਿਰਜਦੇ ਹਨ ।

ਹੋਰ ਵੇਖੋ:ਮੈਂਡੀ ਤੱਖਰ ਨਾਲ ਕਿਉਂ ਹੋਏ ਪ੍ਰੀਤ ਹਰਪਾਲ ਨਰਾਜ਼,ਕਿਉਂ ਵੱਜਿਆ ਮੈਂਡੀ ਦੇ ਪਿੰਡ ਪ੍ਰੀਤ ਦਾ ਆਖਰੀ ਗੇੜਾ

https://www.instagram.com/p/B0Pe91jAMZI/

ਪ੍ਰੀਤ ਹਰਪਾਲ ਦਾ ਕਹਿਣਾ ਹੈ ਕਿ ਰਾਤ ਦੇ ਦੋ ਢਾਈ ਵਜੇ ਲਿਖਣ ਲਈ ਬੈਠਦੇ ਹਨ ਅਤੇ ਇਸ ਲਈ ਉਨ੍ਹਾਂ ਦੀ ਪਸੰਦੀਦਾ ਜਗ੍ਹਾ ਹੈ ਉਨ੍ਹਾਂ ਦਾ ਡਰਾਇੰਗ ਰੂਮ । ਪ੍ਰੀਤ ਮੁਤਾਬਿਕ ਇਹ ਲਿਖਣ ਲਈ ਸਭ ਤੋਂ ਬਿਹਤਰੀਨ ਸਮਾਂ ਹੁੰਦਾ ਹੈ ਕਿਉਂਕਿ ਸਾਰੇ ਪਾਸੇ ਸ਼ਾਂਤੀ ਹੁੰਦੀ ਹੈ । ਉਹ ਲਿਖਣ ਨੂੰ ਸਭ ਤੋਂ ਔਖਾ ਕੰਮ ਮੰਨਦੇ ਹਨ ।

ਉਨ੍ਹਾਂ ਦਾ ਮੰਨਣਾ ਹੈ ਕਿ ਲਿਖਣ ਲਈ ਬਹੁਤ ਸੋਚਣਾ ਪੈਂਦਾ ਹੈ ਅਤੇ ਜੇ ਐਲਬਮ ਕੱਢਣੀ ਹੈ ਤਾਂ ਵੱਖ-ਵੱਖ ਜੌਨਰ ਦੇ ਗਾਣੇ ਲਿਖਣ ਲਈ ਕਾਫੀ ਸੋਚਣਾ ਪੈਂਦਾ ਹੈ ।

https://www.instagram.com/p/B0Ob4_agHFf/

ਪ੍ਰੀਤ ਹਰਪਾਲ ਨੇ 'ਮਾਪੇ ਕਹਿੰਦੇ ਜੱਜ ਬਣਨਾ' ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਆਈਡਿਆ ਉਨ੍ਹਾਂ ਨੂੰ ਆਪਣੇ ਇੱਕ ਦੋਸਤ ਤੋਂ ਮਿਲਿਆ ਸੀ । ਦਰਅਸਲ ਪ੍ਰੀਤ ਹਰਪਾਲ ਚੰਡੀਗੜ੍ਹ 'ਚ ਜਦੋਂ ਪੜ੍ਹਦੇ ਸਨ ਤਾਂ ਉਸ ਸਮੇਂ ਉਨ੍ਹਾਂ ਦੇ ਇੱਕ ਦੋਸਤ ਦੀ ਲੜਾਈ ਕਿਸੇ ਬਜ਼ੁਰਗ ਨਾਲ ਹੋ ਗਈ ਜਿਸ ਤੋਂ ਬਾਅਦ ਪੁਲਿਸ ਉਸ ਦੋਸਤ ਨੂੰ ਆਪਣੇ ਨਾਲ ਲੈ ਗਈ । ਬਸ ਫਿਰ ਕੀ ਸੀ ਇਸੇ ਇੱਕ ਯਾਦ ਨੂੰ ਸੰਜੋਈ ਰੱਖਿਆ ਪ੍ਰੀਤ ਹਰਪਾਲ ਨੇ ਆਪਣੇ ਮਨ 'ਚ ਅਤੇ ਫਿਰ ਇਸ ਨੂੰ ਕਈ ਸਾਲ ਬਾਅਦ ਗੀਤ ਦਾ ਰੂਪ ਦੇ ਦਿੱਤਾ ।

 

Related Post