ਆਰ ਨੇਤ ਨੇ ਆਪਣੀ ਜ਼ਿੰਦਗੀ ਦੇ ਹਾਲਾਤਾਂ ਪ੍ਰੇਰਿਤ ਹੋ ਕੇ ਗਾਇਆ ਡਿਫਾਲਟਰ ਗੀਤ

By  Shaminder June 20th 2019 12:01 PM

ਆਰ ਨੇਤ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਅਜਿਹਾ ਸਿਤਾਰਾ ਹੈ । ਜਿਸ ਦੀ ਅੱਜ ਪੰਜਾਬੀ ਸੰਗੀਤ ਇੰਡਸਟਰੀ 'ਚ ਤੂਤੀ ਬੋਲਦੀ ਹੈ । ਅੱਜ ਅਸੀਂ ਤੁਹਾਨੂੰ ਆਰ ਨੇਤ ਦੀ ਜ਼ਿੰਦਗੀ ਬਾਰੇ ਦੱਸਾਂਗੇ ।ਆਰ ਨੇਤ ਦਾ ਜਨਮ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਧੰਨਪੁਰਾ 'ਚ 28 ਅਕਤੂਬਰ 1989 ਨੂੰ ਹੋਇਆ । ਉਨ੍ਹਾਂ ਦਾ ਅਸਲ ਨਾਂਅ ਨੇਤ ਰਾਮ ਸ਼ਰਮਾ ਹੈ । ਉਨ੍ਹਾਂ ਦੇ ਪਿਤਾ ਦਾ ਨਾਂਅ ਸਤਪਾਲ ਸ਼ਰਮਾ ਹੈ ਅਤੇ ਉਹ ਚਾਹੁੰਦੇ ਸਨ ਕਿ ਆਰ ਨੇਤ ਗਾਇਕੀ ਦੀ ਬਜਾਏ ਖੇਤੀ ਕਰੇ ।

ਹੋਰ ਵੇਖੋ:ਆਰ ਨੇਤ ਤੇ ਗੁਰਲੇਜ਼ ਅਖ਼ਤਰ ਪਾ ਰਹੇ ਨੇ ਧੱਕ, ਰਿਲੀਜ਼ ਹੋਇਆ ਨਵਾਂ ਗੀਤ ‘ਦਬਦਾ ਕਿੱਥੇ ਆ’, ਦੇਖੋ ਵੀਡੀਓ

https://www.youtube.com/watch?v=2zQuvi3w7hQ

ਪਰ ਆਰ ਨੇਤ ਨੂੰ ਗਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ । ਪਰ ਆਰ ਨੇਤ ਨੂੰ ਉਨ੍ਹਾਂ ਦੀ ਮਾਂ ਦੀ ਪੂਰੀ ਸੁਪੋਰਟ ਮਿਲੀ । ਉਨ੍ਹਾਂ ਨੇ ਆਪਣੇ ਗਾਇਕੀ ਦੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਗਾਉਣਾ ਜਾਰੀ ਰੱਖਿਆ ।ਉਹ ਇੱਕ ਵਧੀਆ ਗਾਇਕ ਹੋਣ ਦੇ ਨਾਲ-ਨਾਲ ਵਧੀਆ ਲੇਖਣੀ ਦੇ ਮਾਲਕ ਵੀ ਹਨ । ਉਨ੍ਹਾਂ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਛਾਣ ਗੀਤ ਜਗਰੀਰਦਾਰ ਨਾਲ ਬਣੀ ਸੀ ।

https://www.youtube.com/watch?v=75E7ENE6qao

ਫ਼ਿਲਹਾਲ ਉਹ ਮੋਹਾਲੀ 'ਚ ਰਹਿ ਰਹੇ ਹਨ ਅਤੇ ਨੌਜਵਾਨ ਵਰਗ ਦੀ ਉਹ ਪਹਿਲੀ ਪਸੰਦ ਬਣੇ ਹੋਏ ਹਨ । ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ਜਿਸ 'ਚ ਤੇਰਾ ਮੁੱਖ,ਲੈਂਸਰ -2,ਰਿਕਾਰਡ ਤੋੜਦਾ,2800,ਬਾਰਡਰ,ਤੇਰਾ ਪਿੰਡ ਅਤੇ ਬੈਚਲਰ ਹਾਲ ਹੀ 'ਚ ਗੁਰਲੇਜ਼ ਅਖਤਰ ਨਾਲ ਆਏ ਉਨ੍ਹਾਂ ਦੇ ਗੀਤ ਡਿਫਾਲਟਰ ਨੇ ਸਾਰੇ ਗੀਤਾਂ ਦੇ ਰਿਕਾਰਡ ਤੋੜ ਦਿੱਤੇ ਹਨ । ਪਰ ਉਨ੍ਹਾਂ ਨੇ ਡਿਫਾਲਟਰ ਗੀਤ ਕਿਉਂ ਗਾਇਆ,ਇਸ ਗੀਤ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੈ ।

https://www.youtube.com/watch?v=NJBtwZmln7s

ਖ਼ਬਰਾਂ ਮੁਤਾਬਕ ਕਿਸੇ ਕੰਪਨੀ ਨੇ ਆਰ ਨੈਤ ਨਾਲ ਧੋਖੇ ਨਾਲ ਕੁਝ ਪੇਪਰਾਂ 'ਤੇ ਕਾਂਟ੍ਰੈਕਟ 'ਤੇ ਸਾਈਨ ਕਰਵਾ ਲਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪੰਜ ਕਨਾਲਾਂ ਦੇ ਕਰੀਬ ਜ਼ਮੀਨ ਤੱਕ ਵੇਚਣੀ ਪਈ ਸੀ ।ਬੜੀ ਮੁਸ਼ਕਿਲ ਨਾਲ ਇਸ ਕੰਪਨੀ ਤੋਂ ਆਰ ਨੇਤ ਨੇ ਆਪਣਾ ਖਹਿੜਾ ਛੁਡਵਾਇਆ ਸੀ ਅਤੇ ਇਸੇ ਤੋਂ ਹੀ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਇਹ ਗੀਤ ਗਾਇਆ ਸੀ ।

https://www.youtube.com/watch?v=pmmPIarXplA

ਇਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕੀਤਾ । ਆਰ ਨੇਤ ਦਾ ਅਜੇ ਵਿਆਹ ਨਹੀਂ ਹੋਇਆ ਅਤੇ ਪਰਿਵਾਰ 'ਚ ਉਨ੍ਹਾਂ ਦੇ ਮਾਤਾ ਪਿਤਾ ਤੋਂ ਇਲਾਵਾ ਇੱਕ ਛੋਟਾ ਭਰਾ ਵੀ ਹੈ । ਆਰ ਨੇਤ ਦੀ ਜ਼ਿੰਦਗੀ ਕਾਫੀ ਸੰਘਰਸ਼ ਭਰੀ ਰਹੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਕੋਲ ਢਾਈ ਤਿੰਨ ਕਿਲ੍ਹੇ ਜ਼ਮੀਨ ਹੈ ਜਿਸ 'ਤੇ ਪਰਿਵਾਰ ਖੇਤੀ ਕਰਕੇ ਅਤੇ ਕਰਾਹੁਣ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ ।

Related Post