ਲਾਈਏ ਜੇ ਯਾਰੀਆਂ 'ਚ ਗੀਤ ਗਾਉਣ ਵਾਲੇ ਗਾਇਕ ਸੱਜਣ ਅਦੀਬ ਦੀ ਇਸ ਗੀਤ ਨਾਲ ਚੜੀ ਸੀ ਗੁੱਡੀ

By  Shaminder June 22nd 2019 01:34 PM -- Updated: June 22nd 2019 01:41 PM

ਸੱਜਣ ਅਦੀਬ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਸਿਰ ਕੱਢ ਗਾਇਕ ਹੈ । ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ 'ਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ । ਉਨ੍ਹਾਂ ਦਾ ਪੂਰਾ ਨਾਂਅ ਸੱਜਣ ਸਿੰਘ ਸਿੱਧੂ ਹੈ ਅਤੇ ਨਿੱਕਾ ਨਾਂਅ ਸੀਤੂ ਹੈ । ਸੱਜਣ ਅਦੀਬ ਦਾ ਜਨਮ ਬਠਿੰਡਾ ਦੇ ਭਗਤਾ ਭਾਈਕਾ ਪਿੰਡ  'ਚ 1989 'ਚ ਹੋਇਆ  । ਉਹ ਇੱਕ ਸਿੱਖ ਜੱਟ ਪਰਿਵਾਰ 'ਚ ਪੈਦਾ ਹੋਏ ।

ਹੋਰ ਵੇਖੋ:ਦੀਪ ਜੰਡੂ ਦੀ ਬੀਟ ਤੇ ਸੱਜਣ ਅਦੀਬ ਦੀ ਅਵਾਜ਼, ਜਲਦ ਇਕੱਠੇ ਲੈ ਕੇ ਆ ਸਕਦੇ ਨੂੰ ਕੁਝ ਨਵਾਂ

https://www.instagram.com/p/Byy2wFDnFhr/

ਉਨ੍ਹਾਂ ਦੇ ਪਿਤਾ ਇੱਕ ਕਿਸਾਨ ਹਨ ਅਤੇ  ਮੁੱਢਲੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਬੀਏ ਦੀ ਡਿਗਰੀ ਹਾਸਲ ਕੀਤੀ । ਉਨ੍ਹਾਂ ਨੂੰ ਖੇਡਾਂ 'ਚ ਕ੍ਰਿਕੇਟ ਬਹੁਤ ਪਸੰਦ ਹੈ । ਸੱਜਣ ਅਦੀਬ ਨੂੰ ਗਾਉਣ ਦਾ ਸ਼ੌਕ ਸ਼ੁਰੂ ਤੋਂ ਹੀ ਸੀ ਅਤੇ ਸਕੂਲ 'ਚ ਉਹ ਕਈ ਪ੍ਰੋਗਰਾਮਾਂ 'ਚ ਹਿੱਸਾ ਲੈ ਕੇ ਆਪਣੇ ਅੰਦਰ ਛਿਪੇ ਹੋਏ ਇਸ ਹੁਨਰ ਨੂੰ ਵਿਖਾਉੇਂਦੇ ਸਨ ।

https://www.instagram.com/p/ByjUOXvnjAJ/

ਆਪਣੇ ਅੰਦਰ ਛਿਪੇ ਹੁਨਰ ਨੂੰ ਉਹ ਆਪਣੇ ਹੋਸਟਲ ਦੇ ਕਮਰੇ 'ਚ ਗਾ ਕੇ ਵਿਖਾਉਂਦੇ ਅਤੇ ਕਦੇ ਸਟੇਜ 'ਤੇ ਪਰਫਾਰਮ ਕਰਦੇ। ਉਨ੍ਹਾਂ ਨੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਤੋਂ ਮਿਊਜ਼ਿਕ 'ਚ ਐਮ.ਫਿਲ. ਕੀਤੀ ਹੈ ।ਸਕੂਲ ਤੋਂ ਇਲਾਵਾ ਪਿੰਡ ਦੇ ਪ੍ਰੋਗਰਾਮਾਂ 'ਚ ਵੀ ਉਹ ਆਪਣੇ ਗਾਇਕੀ ਦੇ ਹੁਨਰ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਸਨ ।ਗਾਇਕੀ ਦੇ ਸਫਰ 'ਚ ਉਨ੍ਹਾਂ ਦੇ ਦੋਸਤ ਮਨਵਿੰਦਰ ਮਾਨ ਦਾ ਵੱਡਾ ਹੱਥ ਰਿਹਾ ਹੈ ਉਨ੍ਹਾਂ ਨੇ ਹੀ ਸੱਜਣ ਅਦੀਬ ਨੂੰ ਇਸ਼ਕਾਂ ਦੇ ਲੇਖੇ ਲਿਖ ਕੇ ਦਿੱਤਾ ਸੀ ।

https://www.instagram.com/p/ByeTtmAHGz7/

ਸੱਜਣ ਅਦੀਬ ਦੇ ਦੋਸਤ ਮਨਵਿੰਦਰ ਮਾਨ ਨੇ ਹੀ ਸੱਜਣ ਨੂੰ ਇਸ਼ਕਾਂ ਦੇ ਲੇਖੇ ਗਾਉਣ ਲਈ ਕਿਹਾ 'ਤੇ ਜਦੋਂ ਇਸ ਗਾਣੇ ਨੂੰ ਰਿਕਾਰਡ ਕਰਕੇ ਯੂਟਿਊਬ 'ਤੇ ਪਾਇਆ ਗਿਆ ਤਾਂ ਲੋਕਾਂ ਦਾ ਵੱਡਾ ਹੁੰਗਾਰਾ ਇਸ ਗੀਤ ਨੂੰ ਮਿਲਿਆ ਅਤੇ ਲੋਕਾਂ ਨੇ ਇਸ ਗੀਤ ਨੂੰ ਬਹੁਤ ਹੀ ਪਸੰਦ ਕੀਤਾ ।

https://www.youtube.com/watch?v=rCOWo_CTYtc

ਇਸੇ ਗੀਤ ਨਾਲ ਹੀ ਉਨ੍ਹਾਂ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਐਂਟਰੀ ਹੋਈ। ।ਇਸ ਤੋਂ ਬਾਅਦ ਸੱਜਣ ਅਦੀਬ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਆਹ ਚੱਕ ਛੱਲਾ,ਸੁਣ ਹਵਾ ਦੇ ਬੁੱਲ੍ਹਿਆ,ਚੇਤਾ ਤੇਰਾ ਸਣੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਗਾ ਕੇ ਸਰੋਤਿਆਂ ਦੀ ਝੋਲੀ ਪਾਏ।

https://www.youtube.com/watch?v=bYIZvzguUTM

ਸੱਜਣ ਅਦੀਬ ਦਾ ਸਾਰਾ ਪਰਿਵਾਰ ਉਂਝ ਤਾਂ ਭਗਤਾ ਭਾਈਕਾ ਪਿੰਡ 'ਚ ਹੀ ਰਹਿੰਦਾ ਹੈ ਪਰ ਉਨ੍ਹਾਂ ਨੇ ਖੁਦ ਪਟਿਆਲਾ 'ਚ ਸ਼ਾਨਦਾਰ ਫਲੈਟ ਲਿਆ ਹੋਇਆ ਹੈ ਅਤੇ ਉਹ ਉੱਥੇ ਹੀ ਰਹਿੰਦੇ ਹਨ ।

https://www.youtube.com/watch?v=phpZo76Xkkg

ਉਨ੍ਹਾਂ ਨੇ ਲਾਈਏ ਜੇ ਯਾਰੀਆਂ 'ਚ ਦਰਸ਼ਨ ਮਹਿੰਗੇ ਗੀਤ ਵੀ ਗਾਇਆ ਸੀ ਜਿਸ ਨੂੰ ਕਿ ਕਾਫੀ ਪਸੰਦ ਕੀਤਾ ਗਿਆ ਸੀ । ਉਨ੍ਹਾਂ ਨੇ ਫ਼ਿਲਮ ਲਾਈਏ ਜੇ ਯਾਰੀਆਂ 'ਚ ਬਲਦੇਵ ਸਿੰਘ ਨਾਂਅ ਦੇ ਸ਼ਖਸ ਦਾ ਕਿਰਦਾਰ ਨਿਭਾਇਆ ਹੈ , ਜਿਸ ਨੂੰ ਕਿ ਕਾਫੀ ਪਸੰਦ ਕੀਤਾ ਗਿਆ ਹੈ ।

Related Post