ਗਾਇਕ ਸਤਿੰਦਰ ਸਰਤਾਜ ਦੀ ਇਹ ਅੰਗੂਠੀ ਹੈ ਕੁਝ ਖ਼ਾਸ, ਖੋਲਿਆ ਇਸ ਦਾ ਰਾਜ਼ ..!

By  Rupinder Kaler February 26th 2020 03:55 PM

ਗਾਇਕ ਸਤਿੰਦਰ ਸਰਤਾਜ ਛੇਤੀ ਹੀ ਆਪਣੀ ਫ਼ਿਲਮ ‘ਇੱਕੋ ਮਿੱਕੇ’ ਲੈ ਕੇ ਆ ਰਹੇ ਹਨ । ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ, ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ । ਜੇਕਰ ਦੇਖਿਆ ਜਾਵੇ ਤਾਂ ਸਰਤਾਜ ਨੇ ਇਸ ਫ਼ਿਲਮ ’ਤੇ ਕਾਫੀ ਮਿਹਨਤ ਕੀਤੀ ਹੈ ਜਿਹੜੀ ਕਿ ਟਰੇਲਰ ਤੋਂ ਝਲਕਦੀ ਵੀ ਹੈ ।

https://www.youtube.com/watch?v=jZ7LFwaggyI

ਸਤਿੰਦਰ ਸਰਤਾਜ ਨੇ ਇੱਕ ਇੰਟਰਵਿਊ ਵਿੱਚ ਇਸ ਫ਼ਿਲਮ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਇਸ ਦੀ ਕਹਾਣੀ ਹੋਰਨਾ ਫ਼ਿਲਮਾਂ ਤੋਂ ਹੱਟ ਕੇ ਹੈ, ਜਿਸ ਕਰਕੇ ਉਹਨਾਂ ਨੇ ਇਸ ਫ਼ਿਲਮ ਵਿੱਚ ਕੰਮ ਕਰਨ ਦਾ ਮਨ ਬਨਾਇਆ ਸੀ । ਇਸ ਇੰਟਰਵਿਊ ਵਿੱਚ ਉਹਨਾਂ ਨੇ ਆਪਣੇ ਹੱਥ ਵਿੱਚ ਪਹਿਨੀ ਅੰਗੂਠੀ ਦਾ ਵੀ ਰਾਜ਼ ਖੋਲਿਆ ।

https://www.youtube.com/watch?v=4VpGTUnuwd4

ਸਤਿੰਦਰ ਸਰਤਾਜ਼ ਨੇ ਕਿਹਾ ਕਿ ‘ਉਹਨਾਂ ਦੀ ਇਹ ਅੰਗੂਠੀ ‘versace’  ਬਰੈਂਡ ਦੀ ਹੈ, ਤੇ ਉਹਨਾਂ ਨੇ ਇਹ ਅੰਗੂਠੀ ਲਾਸ ਐਂਜਲਸ ਦੇ ਸ਼ੋਅਰੂਮ ਤੋਂ ਲਈ ਸੀ’ । ਸਰਤਾਜ ਨੇ ਕਿਹਾ ਕਿ ਇਸ ਤਰ੍ਹਾਂ ਦੀ ਅੰਗੂਠੀ ਕਿਸੇ ਹੋਰ ਥਾਂ ਤੋਂ ਨਹੀਂ ਮਿਲੇਗੀ ਕਿਉਂਕਿ ‘versace’  ਆਪਣਾ ਕੋਈ ਪ੍ਰੋਡਕਟ ਲਿਮਿਟ ਵਿੱਚ ਬਣਾਉਂਦਾ ਹੈ’ ।

https://www.instagram.com/p/B7x3PwaHpgz/

Related Post