ਇਸ ਗਾਇਕ ਤੋਂ ਰਣਜੀਤ ਮਨੀ ਨੇ ਸਿੱਖੇ ਸਨ ਗਾਇਕੀ ਦੇ ਗੁਰ, ਆਪਣੇ ਸੰਘਰਸ਼ ਦੀ ਕਹਾਣੀ ਸੁਣਾਉਂਦੇ ਭਾਵੁਕ ਹੋ ਜਾਂਦੇ ਹਨ ਰਣਜੀਤ ਮਣੀ

By  Shaminder February 21st 2020 04:50 PM

ਰਣਜੀਤ ਮਣੀ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਗਾਇਕੀ 'ਚ ਆਪਣੀ ਜਗ੍ਹਾ ਪੱਕੀ ਕਰਨ ਲਈ ਲੰਮਾ ਸਮਾਂ ਸੰਘਰਸ਼ ਕੀਤਾ । ਉਨ੍ਹਾਂ ਨੇ ਕਈ ਸਾਲ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਤੋਂ ਵੀ ਗਾਇਕੀ ਦੀਆਂ ਬਾਰੀਕੀਆਂ ਸਿੱਖੀਆਂ ।ਪਰ ਗਾਇਕੀ ਦੇ ਗੁਰ ਸਿੱਖਣ ਲਈ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ।

ਹੋਰ ਵੇਖੋ:ਇਸ ਗੀਤ ਨਾਲ ਗਾਇਕ ਰਣਜੀਤ ਮਣੀ ਦੀ ਬਣੀ ਸੀ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ

ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜਦੋਂ ਉਹ ਗਾਇਕੀ ਦੇ ਗੁਰ ਕੁਲਦੀਪ ਮਾਣਕ ਤੋਂ ਸਿੱਖ ਰਹੇ ਸਨ ਤਾਂ ਉਸ ਸਮੇਂ ਕੁਲਦੀਪ ਮਾਣਕ  ਗੁੱਸੇ ਨਾਲ ਉਨ੍ਹਾਂ ਦਾ ਸਮਾਨ ਸੁੱਟ ਦਿੰਦੇ ਸਨ ਅਤੇ ਕਹਿੰਦੇ ਸਨ ਕਿ ਚਲੇ ਜਾ ਇੱੱਥੋਂ ਕੱਟੇ ਵਾਂਗ ਅੜਿੰਗੀ ਜਾਂਦਾ ਹੈ ।ਰਣਜੀਤ ਮਣੀ ਇਨ੍ਹਾਂ  ਗੱਲਾਂ ਨੂੰ ਸਾਂਝਾ ਕਰਦੇ ਹੋਏ ਉਹ ਕਈ ਵਾਰ ਭਾਵੁਕ ਵੀ ਹੋ ਗਏ ।

ਪਰ ਉਨ੍ਹਾਂ ਦਾ ਮੰਨਣਾ ਹੈ ਕਿ ਜੇ ਉਨ੍ਹਾਂ ਨੂੰ ਇਹ ਝਿੜਕਾਂ ਨਾਂ ਪੈਂਦੀਆਂ ਤਾਂ ਉਹ ਸ਼ਾਇਦ ਗਾਇਕ ਨਾਂ ਬਣਦੇ ।ਉਨ੍ਹਾਂ ਨੇ ਕੁਝ ਸਮਾਂ ਬਿਜਲੀ ਬੋਰਡ 'ਚ ਵੀ ਨੌਕਰੀ ਕੀਤੀ ।ਇਸ ਦੇ ਨਾਲ ਹੀ ਮੱਝਾਂ ਦਾ ਵੀ ਕੰਮ ਕਰਦੇ ਰਹੇ ਹਨ ।ਹਾਲ ਹੀ 'ਚ ਉਨ੍ਹਾਂ ਨੇ ਇੱਕ ਗੀਤ ਕੱਢਿਆ ਸੀ ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

 

Related Post