ਪਨੀਰ ਦੇ ਸੇਵਨ ਨਾਲ ਹੁੰਦੀਆਂ ਨੇ ਕਈ ਬਿਮਾਰੀਆਂ ਦੂਰ, ਜਾਣੋ ਫਾਇਦਿਆਂ ਬਾਰੇ

By  Lajwinder kaur October 28th 2020 10:13 AM

ਪਨੀਰ ਦਾ ਹਰ ਕੋਈ ਸ਼ੌਕੀਨ ਹੁੰਦਾ ਹੈ । ਪਨੀਰ ਦੀ ਵਰਤੋਂ ਸਬਜ਼ੀ ਬਨਾਉਣ ਤੋਂ ਲੈ ਕੇ ਸਲਾਦ ਤੱਕ ਕੀਤੀ ਜਾਂਦੀ ਹੈ । ਦੁੱਧ ‘ਚ ਪਾਏ ਜਾਣ ਵਾਲੇ ਤੱਤ ਇਸ ‘ਚ ਪਾਏ ਜਾਂਦੇ ਹਨ । ਇਹ ਕਈ ਤਰ੍ਹਾਂ ਨਾਲ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ।

kacha paneer pic-1

ਹੋਰ ਪੜ੍ਹੋ : ਜਾਣੋ ਸੌਂਫ ਦੇ ਗੁਣਕਾਰੀ ਫਾਇਦਿਆਂ ਬਾਰੇ, ਕਈ ਬਿਮਾਰੀਆਂ ਨੂੰ ਕਰਦੀ ਹੈ ਜੜ੍ਹ ਤੋਂ ਖਤਮ

 

ਪਨੀਰ ਖਾਣ ਨਾਲ ਸਾਡੇ ਦੰਦਾਂ ਦੀ ਸਿਹਤ ਬਿਹਤਰ ਬਣੀ ਰਹਿੰਦੀ ਹੈ । ਇਸ ਤੋਂ ਇਲਾਵਾ ਇਹ ਹੱਡੀਆਂ ਦੀ ਮਜਬੂਤੀ ‘ਚ, ਤਣਾਅ ਘੱਟ ਕਰਨ ‘ਚ, ਪਾਚਣ ਸ਼ਕਤੀ ਵਧਾਉਣ ਸਹਿਤ ਕਈ ਤਰ੍ਹਾਂ ਦੀ ਸਿਹਤ ਸਬੰਧੀ ਫਾਇਦਿਆਂ ਨਾਲ ਭਰਪੂਰ ਹੁੰਦਾ ਹੈ। ਆਓ ਜਾਣਦੇ ਹਾਂ ਪਨੀਰ ਖਾਣ ਦੇ ਫਾਇਦਿਆਂ ਬਾਰੇ-    good for heart

ਦਿਲ ਦੀਆਂ ਬਿਮਾਰੀਆਂ ਤੋਂ ਬਚਾਅ- ਪਨੀਰ ਖ਼ਰਾਬ ਕੋਲੇਸਟ੍ਰੋਲ ਨੂੰ ਘਟਾ ਕੇ ਵਧੀਆ ਕੋਲੈਸਟ੍ਰੋਲ ਦੀ ਮਾਤਰਾ ਨੂੰ ਵਧਾਉਂਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।

borns strong

ਮਜ਼ਬੂਤ ਹੱਡੀਆਂ - ਕੱਚੇ ਪਨੀਰ ‘ਚ ਕੈਲਸ਼ੀਅਮ ਅਤੇ ਫਾਸਫੋਰਸ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ । ਇਸ ਲਈ ਹਰ ਰੋਜ਼ ਇਸ ਦੇ ਸੇਵਨ ਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ । ਇਸ ਤੋਂ ਇਲਾਵਾ ਇਹ ਦੰਦਾਂ ਨੂੰ ਮਜ਼ਬੂਤ ਕਰਦਾ ਹੈ । ਜੇ ਛੋਟੇ ਬੱਚੇ ਕੱਚੇ ਪਨੀਰ ਨੂੰ ਖਾਉਣ ਤਾਂ ਇਸ ਦੇ ਨਾਲ ਉਨ੍ਹਾਂ ਦੀ ਹੱਡੀਆਂ ਮਜ਼ਬੂਤ ਰਹਿੰਦੀਆਂ ਨੇ ।

sugar control

ਸ਼ੂਗਰ ਨੂੰ ਕੰਟਰੋਲ ਕਰਦਾ ਹੈ- ਪਨੀਰ ‘ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ । ਹਰ ਰੋਜ ਇਸ ਦੇ ਸੇਵਨ ਕਰਨ ਨਾਲ ਸ਼ੂਗਰ ਵੀ ਕੰਟਰੋਲ ‘ਚ ਰਹਿੰਦੀ ਹੈ ।

fat loss

 

ਵਜ਼ਨ ਘਟਾਉਣ ਲਈ ਲਾਭਕਾਰੀ- ਕੱਚੇ ਪਨੀਰ ‘ਚ ਜ਼ਿਆਦਾ ਮਾਤਰਾ ‘ਚ ਪ੍ਰੋਟੀਨ ਹੋਣ ਨਾਲ ਇਹ ਸਰੀਰ ਦਾ ਭਾਰ ਘੱਟ ਕਰਨ ‘ਚ ਸਹਾਇਕ ਸਾਬਿਤ ਹੁੰਦਾ ਹੈ । ਜੋ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਹਰ ਰੋਜ਼ ਕੱਚੇ ਪਨੀਰ ਦਾ ਸੇਵਨ ਕਰਨਾ ਚਾਹੀਦਾ ਹੈ ।

 

Related Post