ਇਸ ਗਾਇਕ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ 'ਸੈਲਫੀ', 'ਸ਼ਿਫਟਾਂ' ਵਰਗੇ ਹਿੱਟ ਗੀਤ, ਗਾਇਕੀ ਅਤੇ ਅਦਾਕਾਰੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਵੇਲੇ ਸਨ ਕਈ ਪਾਪੜ

By  Shaminder March 7th 2020 12:27 PM

ਗੁਰਸ਼ਬਦ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਅੱਜ ਅਸੀਂ ਤੁਹਾਨੂੰ ਇਸ ਕਲਾਕਾਰ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਗੁਰਸ਼ਬਦ ਗਾਇਕੀ ਤੋਂ ਫ਼ਿਲਮਾਂ 'ਚ ਆ ਗਏ । ਗੁਰਸ਼ਬਦ ਨੇ ਕਈ ਹਿੱਟ ਗੀਤ ਗਾਏ ਹਨ ਅਤੇ ਲੱਚਰ ਗਾਇਕੀ ਤੋਂ ਦੂਰ ਰਹਿਣ ਵਾਲੇ ਇਸ ਗਾਇਕ ਨੇ ਹਮੇਸ਼ਾ ਹੀ ਸੋਹਣੇ ਅਤੇ ਸੋਬਰ ਗੀਤ ਗਾਉਣ ਨੂੰ ਹੀ ਤਰਜੀਹ ਦਿੱਤੀ ਹੈ ।ਗੁਰਸ਼ਬਦ ਦਾ ਪੂਰਾ ਨਾਂਅ ਗੁਰਸ਼ਬਦ ਕੁਲਾਰ ਹੈ ।

ਹੋਰ ਵੇਖੋ:ਜ਼ਿੰਦਗੀ ਦੇ ਕੌੜੇ ਸੱਚ ਨੂੰ ਬਿਆਨ ਕਰਦਾ ‘ਬੂਟਾ ਗਾਲ੍ਹਾਂ ਕੱਢਦਾ ਏ’ ਅਮਰਿੰਦਰ ਗਿੱਲ ਤੇ ਗੁਰਸ਼ਬਦ ਦੀ ਆਵਾਜ਼ ‘ਚ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਉਨ੍ਹਾਂ ਦਾ ਜਨਮ 1989 'ਚ ਅੰਮ੍ਰਿਤਸਰ ਦੇ ਰਾਮਪੁਰ ਭੂਤਵਿੰਡ  ਪਿੰਡ 'ਚ ਹੋਇਆ । ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਸਥਾਨਕ ਸਕੂਲ ਤੋਂ ਪੂਰੀ ਕੀਤੀ, ਜਦੋਂਕਿ ਗ੍ਰੈਜੂਏਸ਼ਨ ਖਾਲਸਾ ਕਾਲਜ ਤੋਂ ਪੂਰੀ ਕੀਤੀ ।ਇਸ ਦੇ ਨਾਲ ਹੀ ਮਿਊਜ਼ਿਕ 'ਚ ਪੋਸਟ ਗ੍ਰੈਜੁਏਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ ।ਇਸ ਦੌਰਾਨ ਗਾਇਕ ਰਣਜੀਤ ਬਾਵਾ ਵੀ ਉਨ੍ਹਾਂ ਦੇ ਨਾਲ ਹੀ ਸਨ । ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ 'ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ।

ਪੜ੍ਹਾਈ ਦੇ ਦੌਰਾਨ ਉਨ੍ਹਾਂ ਨੇ ਥਿਏਟਰ ਵੀ ਕੀਤਾ ਅਤੇ ਕੁਝ ਸਮਾਂ ਜਰਨਲਿਜ਼ਮ 'ਚ ਵੀ ਲਾਇਆ ।ਅਮਰਿੰਦਰ ਗਿੱਲ ਅਤੇ ਕਾਰਜ ਗਿੱਲ ਜੋ ਕਿ ਰਿਦਮ ਬੁਆਏਜ਼ ਦੇ ਮਾਲਕ ਨੇ ਅਤੇ ਉਹ ਗੁਰਸ਼ਬਦ ਦੇ ਸੀਨੀਅਰ ਰਹੇ ਹਨ ਅਤੇ ਉਨ੍ਹਾਂ ਦਾ ਪਹਿਲਾ ਗੀਤ ਵੀ ਰਿਦਮ ਬੁਆਏਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਸੀ । ਇਸ ਤੋਂ ਪਹਿਲਾਂ ਉਹ ਐਮੀ ਵਿਰਕ ਦੇ ਨਾਲ ਵੀ ਗੀਤ ਗਾ ਚੁੱਕੇ ਹਨ ।

'ਸਰਵਣ', 'ਲੌਂਗ ਲਾਚੀ','ਚੱਲ ਮੇਰਾ ਪੁੱਤ', 'ਅੰਗਰੇਜ' 'ਅਸ਼ਕੇ' ਸਣੇ ਕਈ ਫ਼ਿਲਮਾਂ 'ਚ ਉਨ੍ਹਾਂ ਨੇ ਐਕਟਿੰਗ ਕੀਤੀ ।ਫੋਕ ਗਾਇਕੀ ਦਾ ਇਹ ਫਨਕਾਰ ਲੋਕ ਗਾਇਕੀ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾ ਚੁੱਕਿਆ ਹੈ । ਉਹ ਹਾਲੇ ਸਿੰਗਲ ਹਨ ਅਤੇ ਹਾਲੇ ਉਨ੍ਹਾਂ ਦਾ ਵਿਆਹ ਨਹੀਂ ਹੋਇਆ । ਚੱਲ ਮੇਰਾ ਪੁੱਤ 'ਚ ਉਨ੍ਹਾਂ ਨੇ ਬਿੱਲੇ ਦਾ ਕਿਰਦਾਰ ਨਿਭਾਇਆ ਸੀ । ਉਹ ਹੁਣ ਤੱਕ ਕਈ ਹਿੱਟ ਗੀਤ ਦੇ ਚੁੱਕੇ ਨੇ । ਜਿਸ 'ਚ 'ਤਰੱਕੀਆਂ', 'ਗੀਤਕਾਰੀਆਂ', 'ਲਹਿੰਗਾ', 'ਸੈਲਫੀ' ਵਰਗੇ ਹਿੱਟ ਗੀਤ ਸ਼ਾਮਿਲ ਨੇ  ।

 

Related Post