ਜਾਣੋ ਤੁਲਸੀ ਦੇ ਗੁਣਕਾਰੀ ਫਾਇਦਿਆਂ ਬਾਰੇ, ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਹੈ ਰਾਮਬਾਣ

By  Lajwinder kaur October 29th 2020 09:43 AM

ਤੁਲਸੀ ਦਾ ਪੌਦਾ ਲਗਪਗ ਹਰ ਘਰ ‘ਚ ਪਾਇਆ ਜਾਂਦਾ ਹੈ । ਇਸ ਦਾ ਸੰਬੰਧ ਧਾਰਮਿਕ ਹੋਣ ਦੇ ਨਾਲ ਗੁਣਕਾਰੀ ਔਸ਼ਧੀ ਵੀ ਹੈ । ਹਰ ਰੋਜ਼ ਤੁਲਸੀ ਦੇ ਪੱਤਿਆਂ ਦੀ ਵਰਤੋਂ ਕਰਨ ਨਾਲ ਬਹੁਤ ਲਾਭ ਹੁੰਦੇ ਹਨ । ਸਰਦ ਰੁੱਤ ‘ਚ ਤੁਲਸੀ ਤੇ ਅਦਰਕ ਦੀ ਚਾਹ ਪੀਣ ਦੇ ਨਾਲ ਸਰੀਰ ਕਈ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ । ਆਓ ਜਾਣਦੇ ਹਾਂ ਤੁਲਸੀ ਦੇ ਪੱਤੇ ਖਾਣ ਦੇ ਫਾਇਦਿਆਂ ਬਾਰੇ-tulsi benefits  ਹੋਰ ਪੜ੍ਹੋ : ਪਨੀਰ ਦੇ ਸੇਵਨ ਨਾਲ ਹੁੰਦੀਆਂ ਨੇ ਕਈ ਬਿਮਾਰੀਆਂ ਦੂਰ, ਜਾਣੋ ਫਾਇਦਿਆਂ ਬਾਰੇ

ਮਾਹਾਵਾਰੀ ਦੇ ਦਰਦ ਤੋਂ ਰਾਹਤ- ਮਾਹਾਵਾਰੀ ਦੌਰਾਨ ਜ਼ਿਆਦਾਤਰ ਔਰਤਾਂ ਦੀ ਕਮਰ 'ਚ ਬਹੁਤ ਦਰਦ ਹੁੰਦਾ ਹੈ । ਇਸ ਦਰਦ ਤੋਂ ਰਾਹਤ ਪਾਉਣ ਲਈ ਇਕ ਛੋਟਾ ਚਮਚ ਤੁਲਸੀ ਦਾ ਰਸ ਲਓ ।

cough relief

ਖਾਂਸੀ ਤੋਂ ਆਰਾਮ- ਤੁਲਸੀ ਦਾ ਰਸ ਇੱਕ ਚਮਚਾ, ਅਦਰਕ ਦਾ ਰਸ ਇੱਕ ਚਮਚਾ, ਸ਼ਹਿਦ ਇੱਕ ਚਮਚਾ ਅਤੇ ਮੁਲੱਠੀ ਦਾ ਚੂਰਨ ਇੱਕ ਚਮਚ ਮਿਲਾ ਕੇ ਸਵੇਰੇ-ਸ਼ਾਮ ਚੱਟਣ ਨਾਲ ਖਾਂਸੀ ਵਿਚ ਬੜਾ ਆਰਾਮ ਮਿਲਦਾ ਹੈ । ਇਸ ਤੋਂ ਇਲਾਵਾ ਤੁਲਸੀ ਦੇ ਪੱਤੇ ਪਾਣੀ ਵਿਚ ਉਬਾਲ ਕੇ ਪੀਣ ਨਾਲ ਗਲੇ ਦੀ ਖਰਾਸ਼ ਦੂਰ ਹੋ ਜਾਂਦੀ ਹੈ ।

headache relief

ਸਿਰ ਦਰਦ ‘ਚ ਆਰਾਮ- ਤੁਲਸੀ ਦੇ ਪੱਤਿਆਂ ਦਾ ਲੇਪ ਸਿਰ 'ਤੇ ਲਗਾਉਣ ਨਾਲ ਸਿਰ ਦਰਦ ਵਿੱਚ ਆਰਾਮ ਮਿਲਦਾ ਹੈ। ਤੁਲਸੀ ਦੇ ਪੌਦਿਆਂ ਦੇ ਹੇਠਲੀ ਮਿੱਟੀ ਨੂੰ ਸਰੀਰ 'ਤੇ ਮਲਣ ਨਾਲ ਚਮੜੀ ਦੇ ਰੋਗਾਂ ਵਿਚ ਲਾਭ ਮਿਲਦਾ ਹੈ।

tulsi good for kids

ਬੱਚਿਆਂ ਦੇ ਲਈ ਫਾਇਦੇਮੰਦ- ਬੱਚਿਆਂ ਨੂੰ ਬੁਖਾਰ, ਖਾਂਸੀ ਅਤੇ ਉਲਟੀ ਵਰਗੀ ਸਮੱਸਿਆ ਹੋਣ 'ਤੇ ਤੁਲਸੀ ਬਹੁਤ ਲਾਭਕਾਰੀ ਹੁੰਦੀ ਹੈ । ਸਾਹ ਦੀ ਸਮੱਸਿਆ ਹੋਣ 'ਤੇ ਤੁਲਸੀਂ ਬਹੁਤ ਹੀ ਲਾਭਕਾਰੀ ਸਾਬਤ ਹੁੰਦੀ ਹੈ।

tulsi plant benefits

ਗੁਰਦੇ ਦੀ ਪੱਥਰੀ ਤੋਂ ਰਾਹਤ- ਤੁਲਸੀ ਗੁਰਦਿਆਂ ਨੂੰ ਮਜ਼ਬੂਤ ਬਣਾਉਂਦੀ ਹੈ ਜੇ ਤੁਸੀਂ ਗੁਰਦੇ ਦੀ ਪੱਥਰੀ ਤੋਂ ਪ੍ਰੇਸ਼ਨ ਹੋ ਤਾਂ ਸ਼ਹਿਦ ਵਿੱਚ ਤੁਲਸੀ ਦੇ ਪੱਤੇ ਮਿਲਾ ਕੇ ਨਿਯਮਿਤ ਇਸ ਦੀ ਵਰਤੋਂ ਕਰੋ । ਛੇ ਮਹੀਨੇ ਵਿੱਚ ਹੀ ਇਸ ਦਾ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ ।

Related Post