ਹੋਲੀ ਤੋਂ ਇੱਕ ਦਿਨ ਪਹਿਲਾਂ ਕਿਉਂ ਕੀਤਾ ਜਾਂਦਾ ਹੈ ਹੋਲਿਕਾ ਦਹਿਣ, ਜਾਣੋ ਪੂਰੀ ਕਹਾਣੀ

By  Shaminder March 9th 2020 10:47 AM

ਹੋਲੀ ਦੇ ਤਿਉਹਾਰ ਨੂੰ ਮਨਾਉਣ ਲਈ ਲੋਕਾਂ 'ਚ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ ।ਰੰਗਾਂ ਦੇ  ਇਸ ਤਿਉਹਾਰ ਨੂੰ ਮਨਾਉਣ ਲਈ ਹਰ ਕੋਈ ਉਤਾਵਲਾ ਨਜ਼ਰ ਆ ਰਿਹਾ ਹੈ  । ਪਰ ਹਰ ਤਿਉਹਾਰ ਨੂੰ ਮਨਾਉਣ ਪਿੱਛੇ ਉਸ ਦਾ ਕੋਈ ਨਾ ਕੋਈ ਇਤਿਹਾਸਕ ਮਹੱਤਵ ਜ਼ਰੂਰ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਿਉਹਾਰ ਦੇ ਇਤਿਹਾਸਿਕ ਮਹੱਤਵ ਦੇ ਬਾਰੇ ।

ਹੋਰ ਵੇਖੋ:ਹੋਲੀ ਦੇ ਤਿਉਹਾਰ ਦੀਆਂ ਰੌਣਕਾਂ, ਬਾਲੀਵੁੱਡ ‘ਚ ਹੋਲੀ ਦਾ ਖੁਮਾਰ, ਪ੍ਰਿਯੰਕਾ ਚੋਪੜਾ ਨੇ ਪਤੀ ਨਾਲ ਇੰਝ ਮਨਾਈ ਹੋਲੀ

holika-dahan holika-dahan

ਹੋਲੀ ਤੋਂ ਇੱਕ ਦਿਨ ਪਹਿਲਾਂ ਹੋਲੀ ਦਹਿਣ ਕੀਤਾ ਜਾਂਦਾ ਹੈ ।ਦਰਅਸਲ ਹੋਲਿਕਾ ਜੋ ਕਿ ਪ੍ਰਹਲਾਦ ਦੀ  ਭੂਆ ਸੀ ਉਸ ਨੂੰ ਅੱਗ 'ਚ ਨਾਂ ਸੜਨ ਦਾ ਵਰਦਾਨ ਹਾਸਿਲ ਸੀ।ਪ੍ਰਹਲਾਦ ਜੋ ਕਿ ਪ੍ਰਮਾਤਮਾ ਦਾ ਭਗਤ ਸੀ,ਪਰ ਉਸ ਨੂੰ ਲੈ ਕੇ ਉਸ ਦੀ ਭੂਆ ਬਲਦੀ ਅੱਗ 'ਚ ਬੈਠ ਗਈ ।ਜਿਸ ਕਾਰਨ ਹੋਲਿਕਾ  ਸੜ ਕੇ ਸੁਆਹ ਹੋ ਗਈ,ਪਰ ਪ੍ਰਹਲਾਦ ਦਾ ਵਾਲ ਵੀ ਵਿੰਗਾ ਨਹੀਂ ਹੋਇਆ।ਪ੍ਰਹਲਾਦ ਦਾ ਸਬੰਧ ਪਾਕਿਸਤਾਨ ਦੇ ਮੁਲਤਾਨ ਨਾਲ ਦੱਸਿਆ ਜਾਂਦਾ ਹੈ ।

holika-dahan- holika-dahan-

ਉਨ੍ਹਾਂ ਨਾਲ ਸਬੰਧਤ ਮੰਦਰ ਦੇ ਅਵਸ਼ੇਸ਼ ਵੀ ਮੌਜੂਦ ਹਨ । ਕਿਹਾ ਜਾਂਦਾ ਹੈ ਕਿ ਉੱਥੇ ਉਹ ਖੰਭਾ ਵੀ ਮੌਜੂਦ ਹੈ ਜਿੱਥੇ ਪ੍ਰਹਲਾਦ ਨੂੰ ਬੰਨਿਆ ਗਿਆ ਸੀ ।ਜਿੱਥੇ ਪ੍ਰਹਲਾਦ ਨੂੰ ਬੰਨਿਆ ਗਿਆ ਸੀ ਉਸ ਥਾਂ 'ਤੇ ਭਗਵਾਨ ਨਰ ਹਰੀ ਪ੍ਰਗਟ ਹੋਏ ਸਨ।ਪਾਕਿਸਤਾਨ 'ਚ ਘੱਟ ਗਿਣਤੀ ਹਿੰਦੂ ਹੋਲੀ ਦੇ ਤਿਉਹਾਰ ਨੂੰ ਇਸ ਥਾਂ 'ਤੇ  ਮਨਾਉਂਦੇ ਨੇ ।ਇਸੇ ਲਈ ਹੋਲੀ ਦੇ ਤਿਉਹਾਰ ਨੂੰ ਮਨਾਉਣ ਤੋਂ ਇੱਕ ਦਿਨ ਪਹਿਲਾਂ ਹੋਲਿਕਾ ਦਹਿਣ ਕੀਤਾ ਜਾਂਦਾ ਹੈ ।

Related Post