ਕਿਸ ਕਿਸ ਨੂੰ ਪਤਾ ਹੈ ‘ਸੰਧਾਰਾ’ ਦੇ ਬਾਰੇ, ਕਦੋਂ ਅਤੇ ਕਿਸ ਨੂੰ ਦਿੱਤਾ ਜਾਂਦਾ ਹੈ ‘ਸੰਧਾਰਾ’ !
Shaminder
July 23rd 2020 02:27 PM
ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਅਜਿਹੇ ‘ਚ ਔਰਤਾਂ ਦੇ ਤਿਉਹਾਰ ਸੰਧਾਰੇ ਦੀ ਗੱਲ ਨਾਂ ਕੀਤੀ ਜਾਵੇ ਤਾਂ ਅਜਿਹਾ ਕਿਵੇਂ ਹੋ ਸਕਦਾ ਹੈ । ਅੱਜ ਕੱਲ੍ਹ ਇਨ੍ਹਾਂ ਰਹੁ ਰੀਤਾਂ ਨੂੰ ਨਵੀਂ ਪੀੜ੍ਹੀ ਵਿਸਾਰਦੀ ਜਾ ਰਹੀ ਹੈ ।ਪਰ ਹਾਲੇ ਵੀ ਕਈ ਲੋਕਾਂ ਵੱਲੋਂ ਇਹ ਰਸਮਾਂ ਨਿਭਾਈਆਂ ਜਾ ਰਹੀਆਂ ਹਨ ।‘ਸੰਧਾਰਾ’ ਜਿਸ ਨੂੰ ਕਿ ਸਾਵਿਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ । ਸਾਉਣ ਮਹੀਨੇ ‘ਚ ਧੀਆਂ ਨੂੰ ਇਹ ਦਿੱਤਾ ਜਾਂਦਾ ਹੈ ।ਇਸ ਤਿਉਹਾਰ ਦੇ ਮੌਕੇ ‘ਤੇ ਨਵੀਆਂ ਵਿਆਂਦੜ ਕੁੜੀਆਂ ਆਪਣੇ ਪੇਕੇ ਆਉਂਦੀਆਂ ਨੇ ਅਤੇ ਕਈ-ਕਈ ਦਿਨ ਪੇਕੇ ਘਰ ਰਹਿੰਦੀਆਂ ਨੇ ।