ਲੋਕਾਂ ਨੂੰ ਠੱਗਣ ਵਾਲੇ ਇਸ ਠੱਗ ਨੇ ਮੌਤ ਨਾਲ ਵੀ ਮਾਰੀ ਸੀ ਠੱਗੀ, ਇਸ ਠੱਗ ਦੀ ਜ਼ਿੰਦਗੀ 'ਤੇ ਬਣ ਚੁੱਕੀਆਂ ਹਨ ਕਈ ਫ਼ਿਲਮਾਂ 

By  Rupinder Kaler April 20th 2019 04:13 PM -- Updated: April 20th 2019 04:16 PM

ਨਟਵਰ ਲਾਲ ਦੇਸ਼ ਦਾ ਉਹ ਵੱਡਾ ਠੱਗ ਸੀ ਜਿਸ ਨੇ ਅਜਿਹੀਆਂ ਠੱਗੀਆਂ ਮਾਰੀਆ ਸਨ, ਜਿਸ ਦੀ ਮਿਸਾਲ ਕਿਤੇ ਨਹੀਂ ਮਿਲਦੀ । ਇਸੇ ਲਈ ਕਿ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਉਸ ਦੀ ਕਹਾਣੀ ਤੋਂ ਪ੍ਰੇਰਿਤ ਹੋ ਕੇ ਬਣਾਈਆਂ ਗਈਆ ਸਨ । ਇਹ ਉਹ ਠੱਗ ਸੀ ਜਿਸ ਨੇ ਤਾਜ਼ ਮਹਿਲ, ਲਾਲ ਕਿਲ੍ਹਾ ਅਤੇ ਸੰਸਦ ਭਵਨ ਦਾ ਵੀ ਸੌਦਾ ਕਰ ਦਿੱਤਾ ਸੀ । ਬਿਹਾਰ ਦੇ ਸਿਵਾਨ ਜ਼ਿਲ੍ਹੇ ਦੇ ਬੰਗਰਾ ਪਿੰਡ ਵਿੱਚ ਜਨਮੇ ਮਿਥਲੇਸ਼ ਕੁਮਾਰ ਸ਼੍ਰੀਵਾਸਤਵ ਠੱਗ ਬਣਨ ਤੋਂ ਪਹਿਲਾਂ ਪੇਸ਼ੇਵਰ ਵਕੀਲ ਸੀ ।

Natwarlal Natwarlal

ਨਟਵਰ ਲਾਲ ਨੇ ਤਾਜ਼ ਮਹਿਲ, ਲਾਲ ਕਿਲ੍ਹਾ, ਰਾਸ਼ਟਰਪਤੀ ਭਵਨ, ਤਾਂ ਵੇਚਿਆ ਹੀ ਸੀ, ਇਸ ਦੇ ਨਾਲ ਹੀ ਦੇਸ਼ ਦਾ ਸੰਸਦ ਭਵਨ ਵੀ ਵੇਚ ਦਿੱਤਾ ਸੀ । ਹੋਰ ਤਾਂ ਹੋਰ ਕਈ ਸਾਂਸਦਾ ਨੇ ਵੀ ਇਸ ਦੀ ਬੋਲੀ ਲਗਾ ਦਿੱਤੀ ਸੀ ।Natwarlal

Natwarlalਨਟਵਰ ਲਾਲ ਤੇ 9 ਰਾਜਾਂ ਵਿੱਚ 1੦੦ ਤੋਂ ਵੱਧ ਮੁਕਦਮੇ ਦਰਜ਼ ਸਨ, ਇਹਨਾਂ ਮੁਕਦਮਿਆਂ ਲਈ ਉਸ ਨੂੰ 103 ਸਾਲਾਂ ਦੀ ਕੈਦ ਹੋਣੀ ਸੀ ਪਰ ਉਸ ਨੇ ਮੁਸ਼ਕਿਲ ਦੇ ਨਾਲ 20 ਸਾਲ ਹੀ ਕੈਦ ਵਿੱਚ ਗੁਜ਼ਾਰੇ ਸਨ। ਪੂਰੀ ਜ਼ਿੰਦਗੀ ਵਿੱਚ ਉਹ 9 ਵਾਲ ਜੇਲ੍ਹ ਗਿਆ ਤੇ ਵਾਰ ਵਾਰ ਹਿਰਾਸਤ ਵਿੱਚੋਂ ਭੱਜਣ ਵਿੱਚ ਸਫ਼ਲ ਰਿਹਾ । ਇੱਕ ਵਾਰ ਤਾਂ ਨਟਵਰ ਲਾਲ ਪੁਲਿਸ ਦੀ ਵਰਦੀ ਪਾ ਕੇ ਟਹਿਲਦੇ ਟਹਿਲਦੇ ਜੇਲ੍ਹ ਵਿੱਚ ਭੱਜ ਗਿਆ ਸੀ ।

Natwarlal Natwarlal

ਨਟਵਰ ਲਾਲ ਨੂੰ ਆਖਰੀ ਵਾਰ 1996 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਉਦੋਂ ਉਸ ਦੀ ਉਮਰ 84 ਸਾਲ ਸੀ । ਪਰ ਇਸ ਦੇ ਬਾਵਜੂਦ ਉਹ ਪੁਲਿਸ ਦੇ ਹੱਥ ਵਿੱਚੋਂ ਨਿਕਲ ਗਿਆ ਸੀ। ਜਦੋਂ ਨਟਵਰ ਲਾਲ ਨੂੰ ਜੇਲ੍ਹ ਤੋਂ ਇਲਾਜ਼ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਹ ਪੁਲਿਸ ਵਾਲਿਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ ।ਲੋਕਾਂ ਨਾਲ ਠੱਗੀ ਮਾਰਦੇ ਮਾਰਦੇ ਉਸ ਨੇ ਮੌਤ ਨੂੰ ਵੀ ਠੱਗੀ ਮਾਰੀ ਸੀ ਕਿਉਂਕਿ ਉਸ ਦੇ ਵਕੀਲ ਨੇ ਅਦਾਲਤ ਵਿੱਚ ਦਾਵਾ ਕੀਤਾ ਸੀ ਕਿ ਨਟਵਰ ਲਾਲ ਦੀ ਮੌਤ 2009 ਵਿੱਚ ਹੋਈ ਸੀ ਜਦੋਂ ਕਿ ਉਸ ਦੇ ਭਰਾ ਦਾ ਦਾਵਾ ਹੈ ਕਿ ਉਸ ਦੀ ਮੌਤ 1996 ਵਿੱਚ ਹੋ ਗਈ ਸੀ ।

Related Post