ਹਰਾ ਧਨੀਆ ਖਾਣ ਦੇ ਹੁੰਦੇ ਨੇ ਕਈ ਫਾਇਦੇ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

By  Pushp Raj February 19th 2022 07:32 PM -- Updated: February 19th 2022 07:37 PM

ਜੇਕਰ ਤੁਸੀਂ ਵੀ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਹਰੀ ਸਬਜ਼ੀਆਂ ਦਾ ਸੇਵਨ ਕਰਨਾ ਤੁਹਾਡੇ ਲਈ ਬਹੁਤ ਲਾਭਕਾਰੀ ਹੋਵੇਗਾ। ਕੀ ਤੁਸੀਂ ਕਦੇ ਸੋਚਿਆ ਕਿ ਆਮ ਜਿਹੀ ਵਿਖਾਈ ਦੇਣ ਵਾਲੀਆਂ ਸਬਜ਼ੀਆਂ ਜਿਵੇਂ ਕਿ ਧੀਨਆ, ਪੁਦੀਨਾ ਆਦਿ ਦਾ ਸੇਵਨ ਵੀ ਸਿਹਤ ਲਈ ਬਹੁਤ ਲਾਭਕਾਰੀ ਹੁੰਦਾ ਹੈ।

ਅਸੀ ਧਨੀਏ ਨੂੰ ਮਹਿਜ ਨੂੰ ਖਾਣੇ ਵਿੱਚ ਮਹਿਜ਼ ਸਵਾਦ ਵਧਾਉਣ ਲਈ ਵਰਤਦੇ ਹਾਂ, ਪਰ ਇਹ ਮਹਿਜ਼ ਸਾਡੇ ਖਾਣੇ ਸੁਆਦ ਹੀ ਨਹੀਂ ਸਗੋਂ ਸਾਡੇ ਸਰੀਰ ਨੂੰ ਵੀ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਆਓ ਜਾਣਦੇ ਹਾਂ ਕਿ ਧਨੀਏ ਦਾ ਸੇਵਨ ਕਰਨ ਦੇ ਕੀ ਫਾਇਦੇ ਹੁੰਦੇ ਹਨ।

ਹਰੇ ਧਨੀਏ ਦਾ ਸੇਵਨ ਸਲਾਦ, ਰਾਇਤੇ ਤੇ ਸਬਜ਼ੀਆਂ ਨੂੰ ਗਾਰਨਿਸ਼ ਕਰਨ ਦੇ ਲਈ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਹਰੇ ਧਨੀਏ ਨੂੰ ਚਟਨੀ ਬਣਾ ਕੇ ਵੀ ਇਸਤੇਮਾਲ ਕੀਤਾ ਜਾਂਦਾ ਹੈ।

ਧਨੀਆ ਵਿਟਾਮਿਨ ਏ, ਵਿਟਾਮਿਨ ਦੇ, ਵਿਟਾਮਿਨ ਸੀ, ਫੋਲਿਕ ਐਸਿਡ, ਪੋਟਾਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਵਰਗੇ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਸਾਡੇ ਸਰੀਰ ਨੂੰ ਗਠੀਆ, ਪੇਟ ਦਰਦ, ਪਾਚਨ ਸ਼ਕਤੀ ਆਦਿ ਦੀ ਸਮੱਸਿਆਵਾਂ ਤੋਂ ਬਚਾਉਂਦਾ ਹੈ।

ਹੋਰ ਪੜ੍ਹੋ : ਅਲਸੀ ਦੇ ਬੀਜ ਹੁੰਦੇ ਹਨ ਬਹੁਤ ਹੀ ਲਾਭਦਾਇਕ, ਕਈ ਬੀਮਾਰੀਆਂ ‘ਚ ਮਿਲਦੀ ਹੈ ਰਾਹਤ

ਧਨੀਏ ਦੇ ਬੀਜ ਦੇ ਸੇਵਨ ਨਾਲ ਖ਼ੂਨ ਵਿੱਚ ਗਲੂਕੋਜ ਦਾ ਪੱਧਰ ਘਟਦਾ ਹੈ। ਡਾਇਬਟੀਜ਼ ਅਤੇ ਕੋਲੈਸਟ੍ਰਾਲ ਦੀ ਸਮੱਸਿਆ ਤੋਂ ਜੂਝ ਰਹੇ ਲੋਕਾਂ ਨੂੰ ਰੋਜ਼ਾਨਾ ਧਨੀਏ ਦੇ ਬੀਜ ਦਾ ਸੇਵਨ ਕਰਨਾ ਚਾਹੀਦਾ ਹੈ ।ਸਾਡੇ ਖਾਣ-ਪੀਣ ਦੇ ਬਿਗੜੇ ਹੋਏ ਲਾਈਫ ਸਟਾਈਲ ਕਰਕੇ ਬਹੁਤ ਸਾਰੇ ਲੋਕ ਪੇਟ ਦੀ ਗੜਬੜੀ ਤੋਂ ਪ੍ਰੇਸ਼ਾਨ ਰਹਿੰਦੇ ਨੇ । ਜਿਸ ਨਾਲ ਪੇਟ ‘ਚ ਗੈਸ ਬਣੀ ਰਹਿੰਦੀ ਹੈ। ਸੋ ਪੇਟ ਦੀ ਗੈਸ ਤੋਂ ਰਾਹਤ ਪਾਉਣ ਦੇ ਲਈ ਖਾਣੇ ‘ਚ ਹਰਾ ਧਨੀਆ ਸ਼ਾਮਿਲ ਕਰਨਾ ਚਾਹੀਦਾ ਹੈ । ਇਸ ਦੇ ਸੇਵਨ ਦੇ ਨਾਲ ਪੇਟ ਗੈਸ ਤੋਂ ਰਾਹਤ ਮਿਲਦੀ ਹੈ ।

ਧਨੀਏ ਦੇ ਸੇਵਨ ਨਾਲ ਸਕਿਨ ਗਲੋ ਹੁੰਦੀ ਹੈ। ਇਸ ਤੋਂ ਇਲਾਵਾ ਇਹ ਪੇਟ ਦਰਦ, ਪੱਥਰੀ ਦੀ ਸਮੱਸਿਆ, ਸ਼ੂਗਰ, ਬਲੱਡ ਪ੍ਰੈਸ਼ਰ, ਅੱਖਾਂ ਦੀ ਘੱਟ ਰੋਸ਼ਨੀ ਆਦਿ ਵਰਗੀ ਕਈ ਬਿਮਾਰੀਆਂ ਦਾ ਰਾਮਬਾਣ ਇਲਾਜ ਹੈ।

Related Post