ਧੀਆਂ ਦੇ ਜਨਮ ਤੋਂ ਦੁਖੀ ਸੀ ਇਹ ਪਿਤਾ, ਪਰ ਹੁਣ ਬਾਲੀਵੁੱਡ ‘ਚ ਪਾ ਰਹੀਆਂ ਧੱਕ

By  Shaminder July 29th 2020 05:45 PM

ਮੋਹਨ ਭੈਣਾਂ ਯਾਨੀ ਕਿ ਸ਼ਕਤੀ ਮੋਹਨ, ਨੀਤੀ ਮੋਹਨ, ਮੁਕਤੀ ਮੋਹਨ ਅਤੇ ਕੀਰਤੀ ਮੋਹਨ । ਇਹ ਉਹ ਚਾਰ ਭੈਣਾਂ ਹਨ ਜਿਨ੍ਹਾਂ ਦੇ ਜਨਮ ਤੋਂ ਕੋਈ ਸਮਾਂ ਸੀ ਉਨ੍ਹਾਂ ਦਾ ਪਿਤਾ ਬਹੁਤ ਹੀ ਜ਼ਿਆਦਾ ਦੁਖੀ ਹੋ ਗਿਆ ਸੀ, ਪਰ ਹੁਣ ਉਨ੍ਹਾਂ ਚਾਰਾਂ ਨੇ ਹੀ ਆਪਣੇ ਮਾਪਿਆਂ ਨੂੰ ਪਰਾਊਡ ਫੀਲ ਕਰਵਾਇਆ ਹੈ । ਜੀ ਹਾਂ ਇੱਕ ਸਮਾਂ ਸੀ ਕਿ ਉਨ੍ਹਾਂ ਦੇ ਪਿਤਾ ਬ੍ਰਜ ਮੋਹਨ ਸ਼ਰਮਾ ਨੇ ਇੱਕ ਇੰਟਰਵਿਊ ‘ਚ ਦੱਸਿਆ ਕਿ ਜਦੋਂ ਉਨ੍ਹਾਂ ਦੇ ਘਰ ਇੱਕ ਤੋਂ ਬਾਅਦ ਇੱਕ ਧੀ ਦਾ ਜਨਮ ਹੋਇਆ ਤਾਂ ਉਹ ਬਹੁਤ ਦੁਖੀ ਹੋਏ ਸਨ ।

https://www.instagram.com/p/CC5X_obBDKu/

ਪਰ ਅੱਜ ਉਨ੍ਹਾਂ ਹੀ ਧੀਆਂ ‘ਤੇ ਉਹ ਮਾਣ ਮਹਿਸੂਸ ਕਰਦੇ ਨੇ । ਹੁਣ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਧੀਆਂ ਬਾਰੇ ਦੱਸਦੇ ਹਾਂ ਜੋ ਵੱਖੋ ਵੱਖ ਖੇਤਰਾਂ ‘ਚ ਕੰਮ ਕਰ ਰਹੀਆਂ ਹਨ । ਨੀਤੀ ਮੋਹਨ ਆਪਣੀਆਂ ਭੈਣਾਂ ‘ਚ ਸਭ ਤੋਂ ਵੱਡੀ ਧੀ ਹੈ ਅਤੇ ਉਹ ਇੱਕ ਗਾਇਕਾ ਹੈ । ਉਸ ਨੇ ਸਟੂਡੈਂਟ ਆਫ ਦਾ ਈਅਰ ‘ਚ ‘ਇਸ਼ਕ ਵਾਲਾ ਲਵ’ ਗਾਇਆ ਸੀ ਜੋ ਕਿ ਕਾਫੀ ਹਿੱਟ ਹੋਇਆ ਸੀ ।ਬਾਲੀਵੁੱਡ ‘ਚ ਅੱਜ ਉਹ ਰਾਜ ਕਰਦੀ ਹੈ ।

https://www.instagram.com/p/CC3CX-CBwMG/

ਸ਼ਕਤੀ ਮੋਹਨ ਵੀ ਆਪਣੀ ਵੱਡੀ ਭੈਣ ਵਾਂਗ ਉਸ ਦੇ ਨਕਸ਼ੇ-ਕਦਮ ‘ਤੇ ਚੱਲਦੇ ਹੋਏ ਕੰਮ ਕਰ ਰਹੀ ਹੈ ਅਤੇ ਪ੍ਰਸਿੱਧ ਕੋਰੀਓ ਗ੍ਰਾਫਰ ਹੈ । ਬਤੌਰ ਜੱਜ ਉਹ ਕਈ ਰਿਆਲਟੀ ਸ਼ੋਅਜ਼ ‘ਚ ਵੀ ਨਜ਼ਰ ਆ ਚੁੱਕੀ ਹੈ ।

https://www.instagram.com/p/CCIt7uHBDuN/

ਮੁਕਤੀ ਮੋਹਨ ਦੀ ਗੱਲ ਕਰੀਏ ਤਾਂ ਉਹ ਵੀ ਆਪਣੀਆਂ ਦੋਵੇਂ ਵੱਡੀਆਂ ਭੈਣਾਂ ਵਾਂਗ ਡਾਂਸ ਕਲਾਸਾਂ ਲੈ ਰਹੀ ਹੈ।ਉਸ ਨੇ ਕਈ ਫ਼ਿਲਮਾਂ ਲਈ ਕੋਰੀਓਗ੍ਰਾਫਰ ਦੇ ਤੌਰ ਤੇ ਵੀ ਕੰਮ ਕੀਤਾ ਹੈ ।ਕੀਰਤੀ ਮੋਹਨ ਹਾਲਾਂਕਿ ਬਾਲੀਵੁੱਡ ‘ਚ ਕੰਮ ਨਹੀਂ ਕਰ ਰਹੀ, ਪਰ ਉਹ ਇੱਕ ਸਾਫਟਵੇਅਰ ਇੰਜੀਨੀਅਰ ਹੈ ਉੁਹ ਇਸ ਖੇਤਰ ‘ਚ ਨਾਮ ਕਮਾ ਰਹੀ ਹੈ ।

Related Post