ਬਾਲੀਵੁੱਡ ਅਤੇ ਟੀਵੀ ਇੰਡਸਟਰੀ ‘ਚ ਇਨ੍ਹਾਂ ਹੀਰੋਇਨਾਂ ਨੇ ਇਸ ਉਮਰ ‘ਚ ਆਪਣੀ ਅਦਾਕਾਰੀ ਨਾਲ ਪਾਈ ਧੱਕ

By  Shaminder August 1st 2020 04:33 PM

ਛੋਟੇ ਪਰਦੇ ਤੇ ਕੁਝ ਉਮਰ-ਦਰਾਜ਼ ਹੀਰੋਇਨਾਂ ਅਜਿਹੀਆਂ ਹਨ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਡੂੰਘੀ ਛਾਪ ਛੱਡੀ ਹੈ । ਅੱਜ ਅਸੀਂ ਤੁਹਾਨੂੰ ਟੀਵੀ ਇੰਡਸਟਰੀ ਦਾ ਕੁਝ ਅਜਿਹੀਆਂ ਹੀਰੋਇਨਾਂ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਰੇਖਾ ਸੀਕਰੀ ਦੀ ।

ਜਿਨ੍ਹਾਂ ਨੇ ਮਸ਼ਹੂਰ ਟੀਵੀ ਸ਼ੋਅ ਬਾਲਿਕਾ ਵਧੂ ‘ਚ ਦਾਦੀ ਸਾ ਦਾ ਕਿਰਦਾਰ ਨਿਭਾ ਕੇ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ ।ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ ।ਹੁਣ ਗੱਲ ਕਰਦੇ ਹਾਂ ਹਿਮਾਨੀ ਸ਼ਿਵਪੁਰੀ ਦੀ ਜਿਨ੍ਹਾਂ ਨੇ ਕਈ ਫ਼ਿਲਮਾਂ ‘ਚ ਦਾਦੀ ਅਤੇ ਸੱਸ ਦਾ ਕਿਰਦਾਰ ਨਿਭਾਇਆ ਹੈ ।

ਉਹ ਏਨੀਂ ਦਿਨੀਂ ‘ਹੱਪੂ ਦੀ ਉਲਟਨ ਪਲਟਨ’ ‘ਚ ਆਪਣੇ ਕਿਰਦਾਰ ਨਾਲ ਖੂਬ ਵਾਹਵਾਹੀ ਲੁੱਟ ਰਹੇ ਹਨ ।ਹੁਣ ਗੱਲ ਕਰਦੇ ਹਾਂ ਰੀਤਾ ਭਾਦੁੜੀ ਦੀ ਜਿਨ੍ਹਾਂ ਨੇ ਕਈ ਫ਼ਿਲਮਾਂ ਅਤੇ ਸੀਰੀਅਲ ‘ਚ ਆਪਣੀ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ।ਉਨ੍ਹਾਂ ਨੇ ‘ਕੁਮਕੁਮ’, ‘ਸੰਜੀਵਨੀ’ ਛੋਟੀ ਬਹੂ ਸਣੇ ਕਈ ਸੀਰੀਅਲ ‘ਚ ਦਾਦੀ ਮਾਂ ਅਤੇ ਸੱਸ ਦਾ ਕਿਰਦਾਰ ਨਿਭਾਇਆ ਹੈ ।

Related Post